ਮਾਨਸਾ, 1 ਮਾਰਚ (ਵਿਸ਼ਵ ਵਾਰਤਾ) – ਸ਼ੈਲਰਾਂ ਅਤੇ ਗੋਦਾਮਾਂ ਚੋਂ ਚਾਵਲ ਚੋਰੀ ਕਰਨ ਵਾਲੇ ਇਕ ਵੱਡੇ ਗਿਰੋਹ ਨੂੰ ਕਾਬੂ ਕਰਨ ਦਾ ਮਾਨਸਾ ਪੁਲੀਸ ਨੇ ਦਾਅਵਾ ਕੀਤਾ ਹੈ, ਇਸ ਗਿਰੋਹ ਦੇ 12 ਵਿਅਕਤੀਆਂ ਖਿਲਾਫ ਥਾਣਾ ਜੋਗਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ, ਜਿੰਨ੍ਹਾਂ ਵਿਚੋਂ ਤਿੰਨ ਜਣਿਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ| ਗਿਰੋਹ ਦੇ ਇਹ ਮੈਂਬਰ ਇਸ ਇਲਾਕੇ ਵਿਚ ਲੰਬੇ ਸਮੇਂ ਤੋਂ ਚਾਵਲ ਨੂੰ ਚੋਰੀ ਕਰਨ ਦਾ ਕਾਰਜ ਕਰਦੇ ਆ ਰਹੇ ਸਨ, ਜਿਸ ਤੋਂ ੍ਹੈਲਰਾਂ ਦੇ ਮਾਲਕ ਬੇਹੱਦ ਪ੍ਰ੍ਹੇਾਨ ਹੋਏ ਬੈਠੇ ਸਨ|
ਥਾਣਾ ਜੋਗਾ ਦੇ ਪੁਲੀਸ ਮੁਖੀ ਜਸਵੀਰ ਸਿੰਘ ਭਗਵਾਨਪੁਰ ਹੀਂਗਣਾ ਨੇ ਪੱਤਰਕਾਰਾਂ ਨੂੰ ਇਸ ਕੇਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਖੇਤਰ ਦੇ ਤਿੰਨ ਸ਼ੈਲਰਾਂ ਵਿਚੋਂ ਮੀਲਿੱਗ ਲਈ ਲਗਾਏ ਸਰਕਾਰੀ ਚਾਵਲ ਚੋਰੀ ਕਰਨ ਵਾਲੇ ਇੱਕ ਗਿਰੋਹ ਦੇ 12 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਜੋਗਾ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਗਿਰਫਤਾਰ ਕੀਤਾ ਹੈ, ਜਿਨਾਂ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ| ਉਨ੍ਹਾਂ ਕਿਹਾ ਕਿ ਇਨ੍ਹਾਂ ਵਿਅਕਤੀਆਂ ਨੇ ਤਿੰਨ ਸ਼ੈਲਰਾਂ ਵਿਚੋਂ ਵੱਡੀ ਤਾਦਾਦ ਵਿਚ ਚਾਵਲਾਂ ਦੇ ਗੱਟੇ ਚੋਰੀ ਕੀਤੇ ਸਨ ਅਤੇ ਉਨ੍ਹਾਂ ਨੂੰ ਵਾਹਨਾਂ ਵਿਚ ਭਰਕੇ ਬਾਹਰ ਲਿਜਾ ਕੇ ਵੇਚ ਦਿੱਤਾ ਸੀ| ਉਨ੍ਹਾਂ ਕਿਹਾ ਕਿ ਚੋਰੀ ਹੋਏ ਮਾਲ ਦੀ ਕੀਮਤ 2 ਲੱਖ 81 ਹਜਾਰ 250 ਰੁਪਏ ਦੱਸੀ ਜਾ ਰਹੀ ਹੈ| ਪੁਲੀਸ ਨੇ ਇੱਕ ਪਿੱਕਅੱਪ ਡਾਲਾ ਅਤੇ ਚੋਰੀ ਹੋਏ 10 ਗੱਟੇ ਚਾਵਲ ਉਕਤ ਵਿਅਕਤੀਆਂ ਪਾਸੋਂ ਬਰਾਮਦ ਕੀਤੇ ਹਨ|
ਇਸ ਤੋਂ ਪਹਿਲਾਂ ਜੋਗਾ ਪੁਲੀਸ ਨੂੰ ਮਾਨਸਾ ਵਾਸੀ ਤਰਸੇਮ ਚੰਦ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਅਕਲੀਆ ਰੋਡ ’ਤੇ ਸਥਿਤ ਸ਼ੈਲਰਾਂ ਵਿਚ ਪਨਗਰੇਨ ਸਰਕਾਰੀ ਏਜੰਸੀ ਵੱਲੋਂ ਪੀੜਨ ਲਈ ਝੋਨਾ ਲਗਾਇਆ ਹੋਇਆ ਹੈ ਅਤੇ 25 ਅਤੇ 26 ਫਰਵਰੀ ਦੀ ਦਰਮਿਆਨੀ ਰਾਤ ਨੂੰ ਕੁਝ ਅਣਪਛਾਤੇ ਵਿਅਕਤੀ ਸ਼ੈਲਰਾਂ ਵਿਚੋਂ 78 ਗੱਟੇ ਚਾਵਲ ਗੱਟੇ ਚੋਰੀ ਕਰਕੇ ਲੈ ਗਏ| ਇਸੇ ਤਰ੍ਹਾਂ 28 ਅਤੇ 29 ਜਨਵਰੀ ਦੀ ਦਰਮਿਆਨੀ ਰਾਤ ƒ ਪਿੰਡ ਭੁਪਾਲ ਦੇ ਜੈ ਬਾਬਾ ਜੋਗੀ ਪੀਰ ਇੰਡਸਟਰੀ ਸ਼ੈਲਰਾਂ ਵਿਚੋਂ ਚੋਰਾਂ ਨੇ 72 ਗੱਟੇ ਚਾਵਲ ਚੋਰੀ ਕਰ ਲਏ|
ਪਿੱਡ ਉਭਾ ਦੇ ਪਾਲ ਚੰਦਰ ਨੇ ਦੱਸਿਆ ਕਿ 29 ਅਤੇ 30 ਜਨਵਰੀ ਦੀ ਦਰਮਿਆਨੀ ਰਾਤ ਨੂੰ ਚੋਰਾਂ ਨੇ ਜੈ ਭਗਵਤੀ ਰਾਇਸ ਐਂਡ ਜਨਰਲ ਮਿੱਲ ਰੱਲਾ ਵਿਚੋਂ 65 ਗੱਟੇ ਚੋਰੀ ਕਰ ਲਏ ਅਤੇ ਉਨ੍ਹਾਂ ਨੂੰ ਵਹੀਕਲ ਰਾਹੀਂ ਕਿਸੇ ਹੋਰ ਜਗ੍ਹਾ ’ਤੇ ਲੈ ਗਏ|
ਪੱਤਰਕਾਰਾਂ ਕੋਲ ਥਾਣਾ ਮੁਖੀ ਨੇ ਦਾਅਵਾ ਕੀਤਾ ਕਿ ਪੁਲੀਸ ਨੇ ਚੋਰੀ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਗੁਰਚਰਨ ਦਾਸ ਤੇ ਰਾਮਦਾਸ ਵਾਸੀ ਮੱਡੀ ਕਲਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਇੱਕ ਪਿੱਕਅੱਪ ਡਾਲਾ ਗੱਡੀ ਅਤੇ 10 ਗੱਟੇ ਚਾਵਲ ਬਰਾਮਦ ਕਰ ਲਏ ਹਨ| ਉਨ੍ਹਾਂ ਦੱਸਿਆ ਕਿ ਇਸ ਗਿਰੋਹ ਵਿਚ ਤਿੰਨ ਕਿਸਮ ਦੇ ਠੱਗ ੍ਹਾਮਲ ਹਨ, ਜਿੰਨ੍ਹਾਂ ਵਿਚੋਂ ਇਕ ਧੜਾ ੍ਹੈਲਰ *ਚੋਂ ਚਾਵਲਾਂ ਨੂੰ ਬਾਹਰ ਕੱਢਦਾ ਸੀ ਅਤੇ ਦੂਜਾ ਧੜਾ ਬਾਹਰ ਕੱਢੇ ਚਾਵਲਾਂ ਨੂੰ ਵਾਹਨਾਂ ਉਤੇ ਲੱਦਕੇ ਵੇਚਣ ਲਈ ਬਾਹਰ ਲਿਜਾਂਦਾ ਸੀ, ਜਦੋਂ ਕਿ ਤੀਜੀ ਧਿਰ ਵੱਲੋਂ ਇਨ੍ਹਾਂ ਚਾਵਲਾਂ ਨੂੰ ਸਸਤੇ ਭਾਅ ਖਰੀਦਕੇ ਅੱਗੇ ਮੋਟੀ ਰਕਮ ਵਸੂਲੀ ਜਾਂਦੀ ਸੀ| ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਗੁਰਚਰਨ ਰਾਮ ਅਤੇ ਰਾਮ ਸਿੰਘ ਗੱਡੀਆਂ ਦੇ ਡਰਾਇਵਰ ਸਨ, ਜੋ ੍ਹੈਲਰ *ਚੋਂ ਕੱਢੇ ਚਾਵਲਾਂ ਨੂੰ ਅੱਗੇ ਢੋਆ^ਢੋਆਈ ਦਾ ਕੰਮ ਕਰਦੇ ਸਨ, ਜਦੋਂ ੍ਹੈਲਰ *ਚੋਂ ਚਾਵਲ ਬਾਹਰ ਕੱਢਣ ਦਾ ਕੰਮ ਰਾਜਾ ਸਿੰਘ ਪੁੱਤਰ ਗੋਬਿੰਦ ਸਿੰਘ ਜਵਾਹਰ ਨਗਰ ਰਾਮਪੁਰਾ ਅਤੇ ਦੀਪਕ ਕੁਮਾਰ ਪੁੱਤਰ ਸੰਤ ਰਾਮ ਨਿਊ ਭਗਤ ਸਿੰਘ ਕਲੌਨੀ ਰਾਮਪੁਰਾ ਸਮੇਤ ਹੋਰ ਪੰਜ^ਸੱਤ ਅਣਪਛਾਤੇ ਵਿਅਕਤੀ ਕਰਦੇ ਸਨ| ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਰਾਜ੍ਹੇ ਕੁਮਾਰ ਪੁੱਤਰ ਬਿਰਜ ਲਾਲ ਰਾਮਪੁਰਾ ਅਤੇ ਚਾਨਣ ਦਾਸ ਪੁੱਤਰ ਭੀਮ ਦਾਸ ਰਾਮਪੁਰਾ ਨੂੰ 16 ਰੁਪਏ ਕਿਲੋਂ ਚਾਵਲ ਵੇਚਦੇ ਸਨ ਅਤੇ ਇਹ ਵਿਅਕਤੀ ਇਨ੍ਹਾਂ ਤੋਂ ਖਰੀਦੇ ਚਾਵਲਾਂ ਨੂੰ ਅੱਗੇ ਸੁਨੀਲ ਕੁਮਾਰ ਪੁੱਤਰ ਅਮਰਨਾਥ ਅੰਕਿਤ ਰਾਇਸ ਮਿੱਲ ਨੂੰ 19 ਰੁਪਏ 50 ਪੈਸੇ ਕਿਲੋਂ ਵੇਚਕੇ ਮੁਨਾਫਾ ਕਮਾਉਂਦੇ ਸਨ|
ਉਨ੍ਹਾਂ ਦੱਸਿਆ ਕਿ ਪੁਲੀਸ ਨੇ ਰਾਜਾ ਸਿੱਘ ਵਾਸੀ ਜਵਾਹਰ ਨਗਰ ਰਾਮਪੁਰਾ, ਦੀਪਕ ਕੁਮਾਰ, ਚਾਨਣ ਦਾਸ, ਸੁਨੀਲ ਕੁਮਾਰ, ਰਾਜੀਵ ਕੁਮਾਰ ਅਤੇ ਪੱਜ ਅਣਪਛਾਤੇ ਵਿਅਕਤੀਆਂ ਦੇ ਖਿਲਾ| ਧਾਰਾ 380, 411, 457 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰ ਲਿਆ ਹੈ, ਜਿਨ੍ਹਾਂ ਦੀ ਗਿਫਤਾਰੀ ਹੋਣੀ ਹਾਲੇ ਬਾਕੀ ਹੈ| ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਤਫਤੀ੍ਹ ਸਹਾਇਕ ਥਾਣੇਦਾਰ ਗੁਰਤੇਜ ਸਿੱਘ ਕਰ ਰਹੇ ਹਨ|
ਫੋਟੋ ਕੈਪਸ਼ਨ : ਥਾਣਾ ਜੋਗਾ ਦੇ ਮੁਖੀ ਜਸਵੀਰ ਸਿੰਘ ਭਗਵਾਨਪੁਰ ਹੀਂਗਣਾ, ਫੜੇ ਗਏ ਵਿਅਕਤੀਆਂ ਨਾਲ| ਫੋਟੋ: ਮਾਨ