ਚੰਡੀਗੜ, 20 ਸਤੰਬਰ (ਵਿਸ਼ਵ ਵਾਰਤਾ) : ਸੂਬੇ ਵਿਚ ਸਬ-ਨੈਸ਼ਨਲ ਪੋਲਿਓ ਮੁਹਿੰਮ ਅਧੀਨ 17 ਸਤੰਬਰ ਤੋਂ ਲੈ ਕੇ 19 ਸਤੰਬਰ,2017 ਦੌਰਾਨ ਪ੍ਰਵਾਸੀ ਪਰਿਵਾਰਾਂ ਦੇ 8,85,312 ਬੱਚਿਆਂ ਨੂੰ ਪੋਲਿਓ ਤੋਂ ਬਚਾਉਣ ਲਈ ਈਮਾਨਾਈਜ਼ੇਸ਼ਨ ਕਰਕੇ ਕੇ ਸੁਰੱਖਿਅਤ ਕੀਤਾ ਗਿਆ।
ਇਸ ਬਾਰੇ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪ੍ਰਵਾਸੀ ਅਬਾਦੀ ਲਈ ਚਲਾਈ ਗਈ ਇਸ ਮੁਹਿੰਮ ਦੋਰਾਨ ਸੂਬੇ ਵਿਚ ਇੱਟਾਂ ਦੇ ਭੱਠੇ, ਨਿਰਮਾਣ ਅਧੀਨ ਇਮਾਰਤਾਂ ਵਿਚ ਅਤੇ ਝੱਗੀ ਝੋਪੜੀ ਵਾਲੇ ਇਲਾਕੇ ਵਿਚ ਜ਼ਿੰਦਗੀ ਬਸਰ ਕਰ ਰਹੇ ਬੱਚਿਆਂ ਨੂੰ ਪੋਲਿਓ ਤੋਂ ਬਚਾਉਣ ਲਈ ਈਮਾਨਾਈਜੇਸ਼ਨ ਕੀਤੀ ਜਾਦੀਂ ਹੈ।ਸਿਹਤ ਵਿਭਾਗ ਦੁਆਰਾ ਦੂਜੇ ਰਾਜਾਂ ਤੋਂ ਆਏ ਪ੍ਰਵਾਸੀ ਲੋਕਾਂ ਦੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲਿਓ ਤੋਂ ਸੁਰੱਖਿਅਤ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ।
ਬੁਲਾਰੇ ਨੇ ਦੱਸਿਆ ਕਿ ਇਸ ਤਿੰਨ ਰੋਜਾ ਮੁਹਿੰਮ ਅਧੀਨ ਸਿਹਤ ਵਿਭਾਗ ਵਲੋਂ ਸੂਬੇ ਵਿਚ ਰਹਿ ਰਹੇ ਪ੍ਰਵਾਸੀ ਪਰਿਵਾਰਾਂ ਨੂੰ ਕਵਰ ਕਰਨ ਲਈ ਸੂਬਾ ਪੱਧਰੀ ਮਾਈਕੋਰਪਲਾਨ ਬਣਾ ਕੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਲਈ ਨਿਤੀ ਉਲੀਕੀ ਜਾਂਦੀ ਹੈ।ਉਹਨਾਂ ਕਿਹਾ ਕਿ ਪੰਜਾਬ ਦੀ ਸਰਹੱਦ ਪਾਕਿਸਤਾਨ ਨਾਲ ਸਾਝੀਂ ਹੋਣ ਕਾਰਨ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਨੂੰ ਹੋਰਾਂ ਸੂਬਿਆਂ ਤੋਂ ਜਿਆਦਾ ਚੋਕਸ ਹੋਕੇ ਕੰਮ ਕਰਨਾ ਪੈਦਾਂ ਹੈ ਕਿਊਂਕਿ ਪਾਕਿਸਤਾਨ ਅਜੇ ਵੀ ਪੋਲਿਓ ਮੁਕਤ ਘੋਸ਼ਿਤ ਨਹੀਂ ਹੋਇਆ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਪੰਜਾਬ ਵਿਚ 20 ਫੀਸਦੀ ਬੱਚੇ ਪ੍ਰਵਾਸੀ ਪਰਿਵਾਰਾਂ ਨਾਲ ਸਬੰਧਤ ਹਨ। ਜਿਹਨਾਂ ਨੂੰ ਪੋਲਿਓ ਤੋਂ ਬਚਾਉਣ ਲਈ 16,000 ਕਰਮਚਾਰੀ, 800 ਸੁਪਰਵਾਈਜ਼ਰ, 8000 ਵੈਕਸੀਨੇਟਰ ਟੀਮਾਂ ਅਤੇ ਰਾਜ ਪੱਧਰ ਤੋਂ 15 ਟੀਮਾਂ ਦੀ ਤੈਨਾਤੀ ਕੀਤੀ ਗਈ ਸੀ। ਉਹਨਾਂ ਕਿਹਾ ਕਿ ਲੁੱਧਿਆਣਾ ਵਿਚ ਪ੍ਰਵਾਸੀ ਅਬਾਦੀ ਜਿਆਦਾ ਹੋਣ ਕਾਰਨ ਇਹ ਸਬ-ਨੈਸ਼ਨਲ ਮੁਹਿੰਮ ਦੋ ਦਿਨ ਹੋਰ ਚਲਾਈ ਜਾਵੇਗੀ।
JALANDHAR RURAL POLICE :ਜਲੰਧਰ ਦਿਹਾਤੀ ਪੁਲਿਸ ਵਲੋਂ ਦੋ ਨਸ਼ਾ ਤਸਕਰ 50 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ*
ਜਲੰਧਰ, 5 ਫਰਵਰੀ :ਨਸ਼ਾ ਤਸਕਰੀ ਵਿਰੁੱਧ ਇੱਕ ਮਹੱਤਵਪੂਰਨ ਕਾਰਵਾਈ ਕਰਦਿਆਂ ਜਲੰਧਰ ਦਿਹਾਤੀ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ...