ਵੱਡੀ ਖ਼ਬਰ -ਗੁਰਦੁਆਰਾ ਦੁਖਨਿਵਾਰਨ ਸਾਹਿਬ ‘ਚ ਮੁੜ ਵਾਪਰੀ ਮੰਦਭਾਗੀ ਘਟਨਾ

473
Advertisement

ਮਹਿਲਾ ਦਾ ਗੋਲੀਆਂ ਮਾਰ ਕੇ ਕਤਲ

ਘਟਨਾ ਦੀ ਜਾਂਚ ਸ਼ੁਰੂ

ਪਟਿਆਲਾ 14 ਮਈ(ਜਸਵਿੰਦਰ ਜੂਲਕਾ )- ਪਟਿਆਲਾ ਦੇ ਗੁਰਦੁਆਰਾ ਦੁਖਨਿਵਾਰਨ ਸਾਹਿਬ ਵਿਖੇ ਅੱਜ ਉਸ ਸਮੇਂ ਵੱਡੀ ਘਟਨਾ ਵਾਪਰੀ ਜਦੋਂ ਇੱਕ ਔਰਤ ਨਸ਼ੇ ਦੀ ਹਾਲਤ ਵਿੱਚ ਸਰੋਵਰ ਦੇ ਕੋਲ ਬੈਠਣ  ਤੇ ਸੇਵਾਦਾਰ ਵੱਲੋਂ  ਰੋਕਿਆ ਤਾਂ ਔਰਤ ਨੇ ਬੋਤਲ ਤੋੜ ਕੇ ਆਪਣੀ ਬਾਂਹ ’ਤੇ ਮਾਰ ਲਈ। ਇਸੇ ਦੌਰਾਨ ਕੋਲੋਂ ਲੰਘ ਰਹੇ ਇਕ ਵਿਅਕਤੀ ਨੇ ਆਪਣੀ ਪਿਸਟਲ ਕੱਢ ਕੇ ਗੋਲ਼ੀ ਚਲਾ ਦਿੱਤੀ।ਮ੍ਰਿਤਕ ਔਰਤ ਦਾ ਨਾਮ ਪਰਮਿੰਦਰ ਕੌਰ ਹੈ ਅਤੇ ਉਹ ਪਟਿਆਲਾ ਦੀ ਰਹਿਣ ਵਾਲੀ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ  ਗੁਰਦੁਆਰਾ ਸਾਹਿਬ ’ਚ ਸਰੋਵਰ ਦੇ ਕੋਲ ਇਕ ਔਰਤ ਸ਼ਰਾਬ ਪੀ ਰਹੀ ਸੀ। ਉਸ ਨੂੰ ਸੇਵਾਦਾਰ ਵੱਲੋਂ  ਰੋਕਿਆ ਤਾਂ ਔਰਤ ਨੇ ਬੋਤਲ ਤੋੜ ਕੇ ਆਪਣੀ ਬਾਂਹ ’ਤੇ ਮਾਰ ਲਈ। ਇਸੇ ਦੌਰਾਨ ਕੋਲੋਂ ਲੰਘ ਰਹੇ ਇਕ ਵਿਅਕਤੀ ਨੇ ਆਪਣੀ ਪਿਸਟਲ ਕੱਢ ਕੇ ਗੋਲ਼ੀਆਂ ਚਲਾ ਦਿੱਤੀਆਂ । ਗੋਲੀਆਂ ਚੱਲਣ ਮਗਰੋਂ ਇਕ ਗੋਲੀ ਔਰਤ ਨੂੰ ਲੱਗੀ ਤੇ ਇਕ ਗੋਲ਼ੀ ਸੇਵਾਦਾਰ ਨੂੰ ਛੂੰਹਦੀ ਹੋਈ ਲੰਘ ਗਈ। ਦੋਵਾਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਲਿਆਂਦਾ ਗਿਆ, ਜਿੱਥੇ ਔਰਤ ਨੂੰ ਮ੍ਰਿਤਕ ਐਲਾਨ ਦੇ ਦਿੱਤਾ ਗਿਆ ਜਦਕਿ ਸੇਵਾਦਾਰ ਇਲਾਜ ਅਧੀਨ ਹੈ।

 

Advertisement