ਗੁਰਦਾਸਪੁਰ: ਗੁਰਦਾਸਪੁਰ: ਪੰਜਾਬ ਪੁਲਿਸ ਵਲੋਂ ਕੁਖੇਯਾਤ ਗੈਂਗਸਟਰ ਵਿੱਕੀ ਗੌਂਡਰ ਦੇ ਮੋਬਾਈਲ ਫੋਨ ਦੀ ਲੋਕੇਸ਼ਨ ਟਰੇਸ ਹੋਣ ਤੋਂ ਬਾਅਦ ਗੁਰਦਾਸਪੁਰ ਵਿਚ ਪੈਂਦੇ ਪਿੰਡ ਪੰਡੋਰੀ ਮਹੰਤਾਂ ਨੂੰ ਪਾਇਆ ਘੇਰਾ. ਦੀਨਾ ਨਗਰ ਤੋਂ ਥੋੜੀ ਦੂਰ ਸਥਿਤ ਪਿੰਡ ਪੰਡੋਰੀ ਮਹੰਤਾਂ ਵਿਚ ਪੁਲਿਸ ਵਲੋਂ ਗੌਂਡਰ ਨੂੰ ਲੱਭਣ ਲਈ ਵੱਡੀ ਮੁਹਿੰਮ ਚਲਾਈ ਜਾ ਰਹੀ ਹੈ. ਪੁਲਿਸ ਦੇ 500 ਤੋਂ ਵੱਧ ਮੁਲਾਜਮ ਮੌਕੇ ਤੇ ਮੌਜੂਦ ਹਨ. ਅਜੇ ਤੱਕ ਗੌਂਡਰ ਦੇ ਪਿੰਡ ਵਿਚ ਹੋਣ ਦੀ ਪੁਲਿਸ ਵਲੋਂ ਪੁਸ਼ਟੀ ਨਹੀਂ ਕੀਤੀ ਗਈ ਹੈ. ਵਿੱਕੀ ਗੌਂਡਰ ਪਿਛਲੇ ਸਾਲ ਹਾਈ ਸਕਿਉਰਿਟੀ ਨਾਭਾ ਜੇਲ ਤੋਂ ਭੱਜ ਗਿਆ ਸੀ ਅਤੇ ਪਿੱਛੇ ਕੁੱਜ ਸਮੇਂ ਤੋਂ ਪੁਲਿਸ ਨੂੰ ਸੋਸ਼ਲ ਮੀਡਿਆ ਰਹੀ ਲਲਕਾਰਦਾ ਰਿਹਾ ਹੈ. ਗੌਂਡਰ ਦੀ ਭਾਲ ਜਾਰੀ ਹੈ ਪਰ ਪੁਲਿਸ ਦੇ ਅਧਿਕਾਰੀ ਅਜੇ ਇਸ ਬਾਰੇ ਕੁਝ ਨਹੀਂ ਕਿਹ ਰਹੇ.
Breaking News: ਨਗਰ ਸੁਧਾਰ ਟਰੱਸਟ ਚ ਬੇਨਿਯਮੀਆਂ ਤੇ ਪਲਾਟ ਦੀ ਘਪਲੇਬਾਜ਼ੀ ਕਾਰਨ ਇੰਪਰੂਵਮੈਂਟ ਟਰੱਸਟ ਦੇ ਸੀਨੀਅਰ ਸਹਾਇਕ ਵਿਰੁੱਧ ਭ੍ਰਿਸ਼ਟਾਚਾਰ ਦਾ ਕੇਸ ਦਰਜ
Breaking News: ਨਗਰ ਸੁਧਾਰ ਟਰੱਸਟ ਚ ਬੇਨਿਯਮੀਆਂ ਤੇ ਪਲਾਟ ਦੀ ਘਪਲੇਬਾਜ਼ੀ ਕਾਰਨ ਇੰਪਰੂਵਮੈਂਟ ਟਰੱਸਟ ਦੇ ਸੀਨੀਅਰ ਸਹਾਇਕ ਵਿਰੁੱਧ ਭ੍ਰਿਸ਼ਟਾਚਾਰ ਦਾ...