ਵਿਸ਼ਵ ਕੱਪ 2023 ਦਾ ਹੋਇਆ ਆਗਾਜ਼
ਓਪਨਿੰਗ ਮੈਚ ਇੰਗਲੈਂਡ ਤੇ ਨਿਊਜ਼ੀਲੈਂਡ ਵਿਚਾਲੇ ਜਾਰੀ
ਇੰਗਲੈਂਡ ਦੀ ਪਾਰੀ ਖ਼ਤਮ – ਨਿਊਜ਼ਲੈਂਡ ਲਈ ਸੈੱਟ ਕੀਤਾ ਟਾਰਗੇਟ
ਪੜ੍ਹੋ, ਨਿਊਜ਼ੀਲੈਂਡ ਨੂੰ ਜਿੱਤ ਲਈ ਬਣਾਉਣੀਆਂ ਪੈਣਗੀਆਂ ਕਿੰਨੀਆਂ ਦੌੜਾਂ
ਚੰਡੀਗੜ੍ਹ,5ਅਕਤੂਬਰ(ਵਿਸ਼ਵ ਵਾਰਤਾ)- ਵਿਸ਼ਵ ਕੱਪ 2023 ਦਾ ਅੱਜ ਆਗਾਜ਼ ਹੋ ਚੁੱਕਿਆ ਹੈ। ਪਹਿਲਾ ਮੈਚ ਇੰਗਲੈਂਡ ਤੇ ਨਿਊਜ਼ੀਲੈਂਡ ਵਿਚਾਲੇ ਜਾਰੀ ਹੈ। ਇੰਗਲੈਂਡ ਨੇ ਨਿਊਜ਼ੀਲੈਂਡ ਨੂੰ ਜਿੱਤ ਲਈ 283 ਦੌੜਾਂ ਦਾ ਟੀਚਾ ਦਿੱਤਾ ਹੈ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਟੀਮ ਨੇ 50 ਓਵਰਾਂ ‘ਚ 9 ਵਿਕਟਾਂ ‘ਤੇ 282 ਦੌੜਾਂ ਬਣਾਈਆਂ। ਜੇਕਰ ਗੱਲ ਕਰੀਏ ਨਿਊਜ਼ਲੈਂਡ ਦੇ ਪ੍ਰਦਰਸ਼ਨ ਦੀ ਤਾਂ ਟੀਮ ਲਈ ਮੈਟ ਹੈਨਰੀ ਨੇ 3 ਵਿਕਟਾਂ ਲਈਆਂ। ਗਲੇਨ ਫਿਲਿਪਸ ਅਤੇ ਮਿਸ਼ੇਲ ਸੈਂਟਨਰ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ।