ਮਾਨਸਾ, 17 ਦਸੰਬਰ(ਵਿਸ਼ਵ ਵਾਰਤਾ )
ਮਾਨਸਾ ਦੀ ਜ਼ਿਲ੍ਹਾ ਜੇਲ੍ਹ ਅੱਦਰ ਦੋ ਕੈਦੀਆਂ ਪਾਸੋਂ ਲੱਖਾਂ ਰੁਪਏ ਦੀ ਰ੍ਹਿਸ਼ਵਤ ਲੈਣ ਵਾਲੇ ਇੱਕ ਜੇਲ੍ਹ ਸੁਪਰਡੈਂਟ ਗੁਰਜੀਤ ਸਿੰਘ ਤੇ ਵਿਜੀਲੈਂਸ ਵਿਭਾਗ ਵੱਲੋਂ ਪਰਚਾ ਦਰਜ ਕਰਨ ਦੀ ਜਾਣਕਾਰੀ ਮਿਲੀ ਹੈ, ਜਦੋਂ ਕਿ ਸਹਾਇਕ ਸੁਪਰਡੈਂਟ ਸਿਕੰਦਰ ਸਿੰਘ ਅਤੇ ਇਕ ਕੈਦੀ ਪਵਨ ਕੁਮਾਰ ਨੂੰ ਇਸ ਮਾਮਲੇ ਵਿਚ ਫੜਿਆ ਗਿਆ ਹੈ| ਜੇਲ੍ਹ ਅਧਿਕਾਰੀ ਤੇ ਕੈਦੀ ਵਿਜੀਲੈਂਸ ਅਫਸਰਾਂ ਨੇ ਜੇਲ੍ਹ ਤੋਂ ਬਾਹਰੋਂ ਰੱਗੇ ਹੱਥੀਂ ਦਬੋਚਿਆ ਹੈ| ਉਨ੍ਹਾਂ ਦੇ ਖਿਲਾਫ ਵਿਭਾਗ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ| ਵਿਜੀਲੈਂਸ ਟੀਮ ਇਸ ਸਬੱਧੀ ਰਿਸ਼ਵਤ ਲੈਣ ਲਈ ਪੁੱਜੇ ਇੱਕ ਕੈਦੀ ਦੇ ਭਰਾ ਨੇ ਸੂਚਨਾ ਦਿੱਤੀ ਸੀ| ਜੇਲ੍ਹ ਦੇ ਜਿਹੜੇ ਡਿਪਟੀ ਸੁਪਰਡੈਂਟ ਤੇ ਮਾਮਲਾ ਦਰਜ ਕੀਤਾ ਗਿਆ ਹੈ, ਉਹ ਛੁੱਟੀ *ਤੇ ਹੋਣ ਕਾਰਨ ਫੜਿਆ ਨਹੀਂ ਜਾ ਸਕਿਆ ਹੈ|
ਜਾਣਕਾਰੀ ਅਨੁਸਾਰ ਮਾਨਸਾ ਜੇਲ੍ਹ ਅੱਦਰ ਨ੍ਹਾ ਤਸਕਰੀ ਦੇ ਮਾਮਲੇ ਵਿਚ ੍ਹਾਹਬਾਦ ਮਾਰਕੱਡਾ ਦਾ ਵਾਸੀ ਇੱਕ ਨੌਜਵਾਨ ਗੌਰਵ ਕੁਮਾਰ ਸ੦ਾ ਭੁਗਤ ਰਿਹਾ ਹੈ ਅਤੇ ਜੇਲ੍ਹ ਅੱਦਰ ਉਹ ਕੱਟੀਨ ’ਤੇ ਡਿਊਟੀ ਨਿਭਾਉਦਾ ਸੀ| ਸਹੂਲਤਾਂ ਲੈਣ ਲਈ ਕੈਦੀ ਅਤੇ ਉਨ੍ਹਾਂ ਦੇ ਰ੍ਹਿਤੇਦਾਰ ਗੌਰਵ ਕੁਮਾਰ ਦੇ ਖਾਤੇ ਵਿਚ ਅਕਸਰ ਪੈਸੇ ਜਮ੍ਹਾਂ ਕਰਵਾ ਦਿੱਦੇ ਸਨ, ਜਿਸ ਕਰਕੇ ਉਸ ਦੇ ਖਾਤੇ ਵਿਚ 86 ਹ੦ਾਰ ਰੁਪਏ ਦੀ ਰਾ੍ਹੀ ਜਮ੍ਹਾਂ ਹੋ ਚੁੱਕੀ ਸੀ| ਦੱਸਿਆ ਗਿਆ ਹੈ ਕਿ ਡੀਐਸਪੀ ਗੁਰਜੀਤ ਸਿੱਘ ਨੇ ਗੌਰਵ ਕੁਮਾਰ ਉਥੇ ਬੁਲਾਕੇ ਡਰਾਇਆ^ਧਮਕਾਇਆ ਅਤੇ ਉਸ ਦੀ ਕੁੱਟਮਾਰ ਵੀ ਕੀਤੀ| ਉਸ ਨੇ ਕਿਹਾ ਕਿ ਉਹ ਉਸ 86 ਹਜ਼ਾਰ ਰੁਪਏ ਤੋਂ ਇਲਾਵਾ 1 ਲੱਖ ਰੁਪਏ ਲਿਆਕੇ ਹੋਰ ਦੇਵੇ ਨਹੀਂ ਤਾਂ ਉਸ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ| ਗੌਰਵ ਕੁਮਾਰ ਨੇ ਆਪਣੇ ਘਰ ਸੂਚਨਾ ਦੇਕੇ ਜਮ੍ਹਾਂ 86 ਹਜ਼ਾਰ ਰੁਪਏ, ਇੱਕ ਚੈਕ ਅਤੇ ਇੱਕ ਲੱਖ ਰੁਪਏ ਦੀ ਹੋਰ ਨਗਦੀ ਆਪਣੇ ਭਰਾ ਦੇ ਹੱਥ ਡੀਐਸਪੀ ਦੇਣ ਲਈ ਮਾਨਸਾ ਜੇਲ੍ਹ ਬੁਲਾਇਆ, ਜਿਸ ਪਾਸੋਂ ਪੈਸੇ ਲੈਣ ਲਈ ਡੀਐਸਪੀ ਗੁਰਜੀਤ ਸਿੱਘ ਨੇ ਜੇਲ੍ਹ ਦੇ ਵੈਲਫੇਅਰ ਅਫਸਰ ਸਿਕੱਦਰ ਸਿੱਘ ਤੇ ਕੈਦੀ ਪਵਨ ਕੁਮਾਰ ਬਾਹਰ ਭੇਜਿਆ| ਪੈਸੇ ਦੇਣ ਵਾਲੇ ਰਵਿੱਦਰ ਕੁਮਾਰ ਵੱਲੋਂ ਉਨ੍ਹਾਂ ਪੈਸੇ ਫੜਾਉਦਿਆਂ ਹੀ ਵਿਜੀਲੈਂਸ ਟੀਮ ਨੇ ਉਨ੍ਹਾਂ ਰੱਗੇ ਹੱਥੀਂ ਕਾਬੂ ਕਰਕੇ ਉਨ੍ਹਾਂ ਪਾਸੋਂ 86 ਹਜ਼ਾਰ 200 ਰੁਪਏ ਦਾ ਚੈਕ ਅਤੇ 50 ਹਜ਼ਾਰ ਰੁਪਏ ਦੀ ਨਗਦੀ ਬਰਾਮਦ ਕਰ ਲਈ ਹੈ, ਜਿੱਨ੍ਹਾਂ ਦੇ ਖਿਲਾ| ਵਿਜੀਲੈਂਸ ਬਿਊਰੋ ਬਠਿੱਡਾ ਵਿਖੇ ਮਾਮਲਾ ਦਰਜ ਕਰ ਲਿਆ ਹੈ|
ਐਸਐਸਪੀ ਵਿਜੀਲੈਂਸ ਬਠਿੱਡਾ ਜਗਜੀਤ ਸਿੱਘ ਭੁਗਤਾਣਾ ਅਤੇ ਮਾਨਸਾ ਸਥਿਤ ਵਿਜੀਲੈਂਸ ਵਿਭਾਗ ਦੇ ਡੀਐਸਪੀ ਮਨਜੀਤ ਸਿੱਘ ਨੇ ਦੱਸਿਆ ਕਿ ਇਸ ਦ੍ਹੋ ਹੇਠ ਜੇਲ੍ਹ ਦੇ ਡੀਐਸਪੀ ਗੁਰਜੀਤ ਸਿੱਘ, ਵੈਲਫੇਅਰ ਅਫਸਰ ਸਿਕੱਦਰ ਸਿੱਘ ਤੇ ਕੈਦੀ ਪਵਨ ਕੁਮਾਰ ਦੇ ਖਿਲਾ| ਮਾਮਲਾ ਦਰਜ ਕਰ ਲਿਆ ਹੈ, ਜਦੋਂ ਕਿ ਗੁਰਜੀਤ ਸਿੰਘ ਛੁੱਟੀ *ਤੇ ਹੋਣ ਕਾਰਨ ਫੜਿਆ ਨਹੀਂ ਜਾ ਸਕਿਆ ਹੈ| ਉਨ੍ਹਾਂ ਕਿਹਾ ਕਿ ਜੇਲ੍ਹ ਸੁਪਰਡੈਂਟ ਦੀ ਇਸ ਵਿਚ ਕਿੱਨੀ ਭੂਮਿਕਾ ਹੈ, ਵਿਜੀਲੈਂਸ ਇਸ ਦੀ ਵੀ ਜਾਂਚ ਕਰ ਰਹੀ ਹੈ, ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ|
Latest news: ਫਲਾਈਓਵਰ ‘ਤੇ ਪਲਟਿਆ LPG ਟੈਂਕਰ
Latest news: ਫਲਾਈਓਵਰ 'ਤੇ ਪਲਟਿਆ LPG ਟੈਂਕਰ ਮੌਕੇ 'ਤੇ ਮੌਜੂਦ ਫਾਇਰ ਬ੍ਰਿਗੇਡ ਦੀ ਟੀਮ ਸਕੂਲਾਂ ਨੂੰ ਕਰਵਾਇਆ ਗਿਆ ਬੰਦ ਨਵੀਂ...