ਵਿਆਹ ਦਾ ਝਾਂਸਾ ਦੇਕੇ ਨਾਬਾਲਿਗ ਲੜਕੀ ਨੂੰ ਵਰਗਲਾ ਕਿ ਲਿਜਾਣ ਪਿੱਛੋਂ ਗੈਂਗਰੇਪ 8 ਦੋਸ਼ੀਆਂ ਵਿਰੁੱਧ ਮੁਕਦਮਾਂ ਦਰਜ
ਲੰਬੀ 26 ਮਾਰਚ (ਵਿਸ਼ਵ ਵਾਰਤਾ) ਵਿਆਹ ਦਾ ਝਾਂਸਾ ਦੇਕੇ ਇਕ ਨਾਬਾਲਿਗ ਲੜਕੀ ਨੂੰ ਵਰਗਲਾ ਕਿ ਲਿਜਾਣ ਅਤੇ ਉਸ ਨਾਲ ਗੈਂਗਰੇਪ ਕੀਤੇ ਜਾਣ ਦੀ ਸ਼ਿਕਾਇਤ ਤੇ ਲੰਬੀ ਪੁਲਸ ਨੇ 8 ਦੋਸ਼ੀਆਂ ਵਿਰੁੱਧ ਮੁਕਦਮਾਂ ਦਰਜ ਕੀਤਾ ਹੈ। ਇਸ ਸਬੰਧੀ 15 ਸਾਲਾਂ ਨਾਬਾਲਿਗ ਲੜਕੀ ਨੇ ਪੁਲਸ ਨੂੰ ਦਰਜ ਬਿਆਨਾਂ ਵਿਚ ਕਿਹਾ ਹੈ ਕਿ ਉਸਦੀ ਸੰਦੀਪ ਉਰਫ ਸੈਂਡੀ ਉਰਫ਼ ਦੀਪ ਨਾਮਕ ਇਕ ਲੜਕੇ ਨਾਲ ਫੋਨ ਤੇ ਗੱਲਬਾਤ ਚੱਲਦੀ ਸੀ ਅਤੇ ਉਹ ਉਸਨੂੰ ਵਿਆਹ ਕਰਾਉਣ ਬਾਰੇ ਕਹਿੰਦਾ ਰਹਿੰਦਾ ਸੀ। 15 ਮਾਰਚ ਨੂੰ ਸੰਦੀਪ ਸੈਂਡੀ ਦਾ ਪੀੜਤਾ ਨੂੰ ਫੋਨ ਆਇਆ ਕਿ ਉਹ 16 ਮਾਰਚ ਨੂੰ ਸਵੇਰੇ ਕਿੱਲਿਆਵਾਲੀ ਬੱਸ ਸਟੈਂਡ ਤੇ ਆ ਜਾਵੀਂ ਆਪਣਾ ਵਿਆਹ ਕਰਵਾਉਣ ਲਈ ਜਲੰਧਰ ਚੱਲਾਂਗੇ। ਪੀੜਤਾ ਉਸਦੀਆਂ ਗੱਲਾਂ ਵਿਚ ਆ ਗਈ ਅਤੇ ਅਗਲੇ ਦਿਨ ਸਵੇਰੇ 6 ਵਜੇ ਕਿੱਲਿਆਵਾਲੀ ਬੱਸ ਅੱਡੇ ਤੇ ਆ ਗਈ ਜਿਥੋਂ ਉਹ ਦੋਵੇਂ ਜਲੰਧਰ ਚਲੇਗੇ। ਇਸ ਤੋਂ ਬਾਅਦ 16 ਮਾਰਚ ਤੋਂ ਲੈਕੇ 19 ਮਾਰਚ ਤੱਕ ਤੱਕ ਸੰਦੀਪ ਸੈਂਡੀ ਉਰਫ਼ ਦੀਪ ਅਤੇ ਉਸਦੇ ਦੋਸਤ ਰਾਹੁਲ, ਰਣਜੀਤ,ਸੰਤੋਸ਼, ਲੰਬੂ, ਸੰਦੀਪ ਸਾਈਆਂ, ਬਿੱਲਾ ਅਤੇ ਸੰਦੀਪ (ਸੰਤੋਸ਼ ਦਾ ਭਰਾ) ਉਸ ਨਾਲ ਲਗਤਾਰ ਬਲਾਤਕਾਰ ਕਰਦੇ ਰਹੇ। 20 ਮਾਰਚ ਨੂੰ ਜਦੋਂ ਉਹ ਸਾਰੇ ਆਪਣੇ ਕੰਮਾਂ ਤੇ ਚਲੇ ਗਏ ਤਾਂ ਪੀੜਤਾ ਕਿਸੇ ਤਰ੍ਹਾਂ ਉਥੋਂ ਭੱਜ ਗਈ ਅਤੇ ਆਪਣੇ ਘਰ ਸੰਪਰਕ ਕਰਕੇ 21 ਮਾਰਚ ਨੂੰ ਆਪਣੇ ਘਰ ਪੁੱਜੀ। ਪੀੜਤਾਂ ਨੇ 23 ਮਾਰਚ ਨੂੰ ਆਪਣੇ ਨਾਲ ਵਾਪਰੀ ਘਟਨਾ ਬਾਰੇ ਆਪਣੀ ਮਾਤਾ ਨੂੰ ਦੱਸਿਆ ਜਿਹਨਾਂ ਨੇ ਪੀੜਤਾ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ । ਅਦਾਲਤ ਦੇ ਹੁਕਮਾਂ ਤੋਂ ਬਾਅਦ ਪੀੜਤਾ ਨੂੰ ਸਰਕਾਰੀ ਹਸਪਤਾਲ ਵਿਚ ਦਾਖਿਲ ਕਰਾਇਆ । ਚੌਂਕੀ ਕਿੱਲਿਆਵਾਲੀ ਦੇ ਇੰਚਾਰਜ ਸਬ ਇੰਸਪੈਕਟਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਲੰਬੀ ਪੁਲਸ ਨੇ ਪੀੜਤਾ ਦੇ ਬਿਆਨਾਂ ਤੇ ਉਕਤ ਦੋਸ਼ੀਆਂ ਵਿਰੁੱਧ ਮੁਕਦਮਾਂ ਨੰਬਰ 78 ਮਿਤੀ 25/3/21 ਅ/ਧ 363,366 ਏ,342,376 ਡੀ( ਏ) ਅਤੇ ਪੋਕਸੋ ਐਕਟ ਤਹਿਤ ਮੁਕਦਮਾਂ ਦਰਜ ਕਰ ਦਿੱਤਾ ਹੈ। ਪੁਲਸ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।