Advertisement
ਜੈਤੋ, 17 ਮਾਰਚ (ਰਘੁਨੰਦਨ ਪਰਾਸ਼ਰ) – ਜੈਤੋ ਨੇੜਲੇ ਪਿੰਡ ਝੱਖੜਵਾਲ ਵਿਖੇ ਖੇਤਾਂ ਵਿਚ ਪੱਠੇ ਵੱਢਣ ਗਈ ਵਿਆਹੁਤਾ ਨਾਲ ਇੱਕ ਵਿਅਕਤੀ ਵੱਲੋਂ ਛੇੜਛਾੜ ਕੀਤੇ ਜਾਣ ਦੀ ਸੂਚਨਾ ਮਿਲੀ ਹੈ, ਜਿਸ ਤੇ ਪੁਲਿਸ ਵਲੋਂ ਕੇਸ ਦਰਜ ਕਰ ਲਿਆ ਗਿਆ ਹੈ|
ਪੀੜਤਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਜਦੋਂ ਉਹ ਆਪਣੀ ਇੱਕ ਸਾਥਣ ਨਾਲ ਖੇਤਾਂ ਵਿਚ ਪੱਠੇ ਵੱਢਣ ਗਈ ਤਾਂ ਉਥੇ ਰਾਜਾ ਸਿੰਘ ਆਇਆ ਅਤੇ ਉਸ ਦੀ ਬਾਂਹ ਫੜ ਕੇ ਅਸ਼ਲੀਲ ਹਰਕਤਾਂ ਕਰਨ ਲੱਗ ਪਿਆ| ਉਸ ਨਾਲ ਗਈ ਸਾਥਣ ਨੇ ਉਸ ਨੂੰ ਰੋਕਿਆ, ਜਿਸ ਤੇ ਉਹ ਭੱਜ ਗਿਆ| ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਫਰੀਦਕੋਟ ਪਰਮਜੀਤ ਕੌਰ ਵੱਲੋਂ ਕੀਤੀ ਜਾ ਰਹੀ ਹੈ|
Advertisement