ਵਾਲਮੀਕਿ ਸਮਾਜ ਵੱਲੋਂ ਕੀਤੀ ਗਈ ਨਸ਼ਿਆਂ ਖਿਲਾਫ ਜਾਗਰੂਕਤਾ ਰੈਲੀ
ਅੰਮ੍ਰਿਤਸਰ, 6ਮਈ (ਵਿਸ਼ਵ ਵਾਰਤਾ)-ਵਾਲਮੀਕਿ ਸਮਾਜ ਵੱਲੋ ਨਸ਼ਿਆ ਖਿਲਾਫ ਜਾਗਰੂਕਤਾ ਰੈਲੀ ਕੀਤੀ ਗਈ। ਜਿਸ ਵਿੱਚ ਵਾਲਮੀਕਿ ਸਮਾਜ ਦੇ ਸੀਨੀਅਰ ਅਧਿਕਾਰੀਆਂ ਅਤੇ ਸਮੂਹ ਵਾਲਮੀਕਿ ਸਮਾਜ ਨੇ ਵਧ ਚੜ ਕੇ ਨਸ਼ਿਆਂ ਖਿਲਾਫ ਅਤੇ ਖੇਡਾਂ ਨੂੰ ਪ੍ਰਮੋਟ ਕਰਨ ਸੰਬੰਧੀ ਜਾਗਰੂਕਤਾ ਰੈਲੀ ਵਿੱਚ ਹਿੱਸਾ ਲਿਆ ਅਤੇ ਸਮਾਜ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਲਈ ਪ੍ਰੇਰਿਤਤ ਕੀਤਾ। ਇਸ ਮੋਕੇ ਗੋਬਿੰਦਾ ਘਰਿੰਡੀ ਕੌਮੀ ਚੈਅਰਮੇਨ ਭਗਵਾਨ ਵਾਲਮੀਕਿ ਧਰਮ ਸਮਾਜ (ਸੰਗਠਨ) ਭਾਰਤ,ਮਨੋਜ ਭੱਟੀ ਚੇਅਰਮੈਨ ਭਗਵਾਨ ਵਾਲਮੀਕਿ ਧਰਮ ਸਮਾਜ ਸੁਸਾਇਟੀ,ਹਰਦੀਸ ਭੰਗਾਲੀ ਚੇਅਰਮੈਨ ਭਗਵਾਨ ਵਾਲਮੀਕਿ ਸੰਘਰਸ਼ ਦਲ, ਗੁਰਪੀਤ ਜਗਦੇਵ ਕਲਾਂ ਚੇਅਰਮੈਨ ਫਿਊਚਰ ਸਪੋਰਟਸ ਕਲੱਬ,ਬਾਬਾ ਹਰਦੇਵ ਨਾਥ ਸ਼ੇਰਗਿੱਲ ਮਹਾਰਿਸ਼ੀ ਭਗਵਾਨ ਵਾਲਮੀਕਿ ਗੁਰੂ ਗਿਆਨ ਨਾਥ ਸੇਵਾ ਸੁਸਾਇਟੀ,ਸੁਖਦੇਵ ਬਹਿੜਵਾਲ ਚੈਅਰਮੇਨ ਯੂਥ ਵਿੰਗ, ਮਨਜੀਤ ਖਾਸਾ ਮੀਤ ਪ੍ਰਧਾਨ ਪੰਜਾਬ, ਸਾਬਾ ਨੋਸਹਿਰਾ ਪੰਜਾਬ ਪ੍ਰਧਾਨ, ਹਰਜਿੰਦਰ ਸਹੋਤਾ ਪੰਜਾਬ ਪ੍ਰਧਾਨ ਭਗਵਾਨ ਵਾਲਮੀਕਿ ਧਰਮ ਸਮਾਜ ਸੰਗਠਨ, ਐਡਵੋਕੇਟ ਸੁਲੱਖਣ ਸਿੰਘ ਲੀਗਲ ਐਡਵਾਈਜ਼ਰ ਭਗਵਾਨ ਵਾਲਮੀਕਿ ਧਰਮ ਸਮਾਜ ਸੰਗਠਨ ਆਦਿ ਹਾਜ਼ਰ ਸਨ।