ਮਾਨਸਾ, 9 ਮਾਰਚ (ਵਿਸ਼ਵ ਵਾਰਤਾ)- ਹਰ ਦਿਨ ਵੱਧ ਰਹੇ ਲੱਚਰਤਾ ਅਤੇ ਹਥਿਆਰਾਂ ਦਾ ਗੁਣਗਾਨ ਕਰਨ ਵਾਲੇ ਗੀਤਾਂ ਨੂੰ ਠੱਲ ਪਾਉਣ ਦੇ ਮੱਤਵ ਨਾਲ ਅੱਜ ਮਾਨਸਾ ਦੇ ਐਸ.ਐਸ.ਪੀ. ਪਰਮਬੀਰ ਸਿੱਘ ਪਰਮਾਰ ਨੇ ਉਚੇਚੇ ਤੌਰ ’ਤੇ ੦ਿਲ੍ਹੇ ਦੇ ਗਾਇਕ, ਕਲਾਕਾਰਾਂ, ਗੀਤਕਾਰਾਂ ਅਤੇ ਡੀ.ਜੇ. ਮਾਲਕਾਂ ਨਾਲ ਪੁਲੀਸ ਲਾਈਨਜ਼ ਮਾਨਸਾ ਵਿਖੇ ਇੱਕ ਮੀਟਿੰਗ ਦੌਰਾਨ ਚਰਚਾ ਕੀਤੀ ਗਈ|
ਸ੍ਰੀ ਪਰਮਾਰ ਨੇ ਪੱਜਾਬੀ ਸਭਿਆਚਾਰ ਦੀ ਬਜਾਇ ਨਸ਼ਿਆਂ ਜਾਂ ਹਥਿਆਰਾਂ ਨਾਲ ਸਬੱਧਿਤ ਗੀਤਾਂ ਦੀ ਬਜ਼ਾਰਾਂ ਵਿੱਚ ਭਰਮਾਰ ਹੋਣ ’ਤੇ ਚਿੱਤਾ ਪ੍ਗਰਟ ਕਰਦਿਆਂ ਇਸਦੇ ਢੁੱਕਵੇਂ ਹੱਲ ਲੱਭਣ ’ਤੇ ਜ਼ੋਰ ਦਿੱਦਿਆਂ ਕਲਾਕਾਰਾਂ ਅਤੇ ਗੀਤਕਾਰਾਂ ਨੂੰ ਸਮਾਜ ƒ ਸਿੱੱਧੇ ਰਾਹ ਪਾਉਣ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ| ਉਨ੍ਹਾਂ ਕਿਹਾ ਕਿ ਕਈ ਵਾਰ ਦੇਖਣ ਵਿੱਚ ਆਉਂਦਾ ਹੈ ਕਿ ਪ®ੋਗਰਾਮ ਦੌਰਾਨ ਪੰਜਾਬੀ ਸਭਿਆਚਾਰ ਦੀ ਬਜਾਇ ਜਿਆਦਾਤਰ ਲ੪ਚਰਤਾ ਭਰਪੂਰ, ਹਥਿਆਰਾ ਦਾ ਵਿਖਾਵਾ ਕਰਨ ਅਤੇ ਨਸ਼ਿਆਂ ਨਾਲ ਸਬੰਧਤ ਗੀਤ ਗਾਏ ਜਾਂਦੇ ਹਨ, ਜਿਸ ਕਰਕੇ ਅਜ ਦੀ ਨੌਜਵਾਨ ਪੀੜ੍ਹੀ ਇਸਤੋ ਪ੍ਭਾਰਵਿਤ ਹੋ ਕੇ ਕੁਰਾਹੇ ਪੈ ਰਹੀ ਹੈ| ਸ੍ਰੀ ਪਰਮਾਰ ਨੇ ਕਿਹਾ ਕਿ ਇਸ ਨਾਲ ਸਮਾਜ ਵਿ੪ਚ ਅਸਥਿਰਤਾ ਪੈਦਾ ਹੋ ਰਹੀ ਹੈ ਅਤੇ ਕਰਾਈਮ ਵਿ੪ਚ ਵਾਧਾ ਹੋ ਰਿਹਾ ਹੈ|
ਮੀਟਿੰਗ ਦੌਰਾਨ ਪੱਹੁਚੇ ਕਲਾਕਰਾਂ-ਗਾਇਕਾਂ, ਲੇਖਕਾਂ ਅਤੇ ਡੀ.ਜੇ. ਮਾਲਕਾਂ ਨੇ ਇਸ ਕੱਮ ਵਿੱਚ ਆਪਣਾ ਪੂਰਾ ਸਹਿਯੋਗ ਦੇਣ ਲਈ ਕਿਹਾ ਗਿਆ|
ਇਸ ਮੀਟਿੱਗ ਵਿੱਚ ਐਸ.ਪੀ. (ਡਿਟੈਕਟਿਵ) ਨਰਿੰਦਰਪਾਲ ਸਿੰਘ, ਡੀ.ਐਸ.ਪੀ. (ਐਚ.) ਬਹਾਦਰ ਸਿੰਘ ਰਾਓ, ਸਹਾਇਕ ਪ®ੋਫੈਸਰ ਪੱਡਿਤਰਾਓ ਧਰੇਨਵਰ ਤੋਂ ਇਲਾਵਾ ਅ੍ਹੋਕ ਬਾਂਸਲ ਪ®ੋਡਿਊ੍ਹਰ, ਸੁਖਵੀਰ ਜੋਗਾ ਗੀਤਕਾਰ/ਸੰਪਾਦਕ, ਸੁਖਵਿੰਦਰ ਸਿੰਘ ਧਾਲੀਵਾਲ ਗੀਤਕਾਰ, ਕਾਕਾ ਮਾਨ ਗੀਤਕਾਰ, ਗੁਰਚੇਤ ਫਤੇਵਾਲੀਆ ਲੇਖਕ, ਤਰਸੇਮ ਸੇਮੀ ਕਲਾਕਾਰ ਅਤੇ ਬਲਰਾਜ ਸਿੰਘ ਵੀ ਹਾਜ਼ਰ ਸਨ|
ਮਾਨਸਾ ਦੇ ਐਸ.ਐਸ.ਪੀ. ਪਰਮਬੀਰ ਸਿੰਘ ਪਰਮਾਰ, ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ|