ਲੋਕ ਸਭਾ ਚੋਣਾਂ 2024 – ਮੁੱਖ ਮੰਤਰੀ ਦੇ ਲੋਕਸਭਾ ਹਲਕੇ ‘ਚ ਜਾਣੋ ਕਿੰਨੇ ਉਮੀਦਵਾਰ ਮੈਦਾਨ ‘ਚ !
ਚੰਡੀਗੜ੍ਹ, 19 ਮਈ(ਵਿਸ਼ਵ ਵਾਰਤਾ)- ਲੋਕ ਸਭਾ ਚੋਣਾਂ 2024 ਦੌਰਾਨ ਸੰਗਰੂਰ ਲੋਕ ਸਭਾ ਹਲਕੇ ਵਿਚ ਨਾਮਜ਼ਦਗੀ ਪੱਤਰ ਵਾਪਸ ਲੈਣ ਉਪਰੰਤ ਕੁਲ 23 ਉਮੀਦਵਾਰ ਚੋਣ ਮੈਦਾਨ ‘ਚ ਰਹਿ ਗਏ ਹਨ ਅਤੇ ਇਨ੍ਹਾਂ ਦੇ ਨਾਲ ਇੱਕ ਬਟਨ ਨੋਟਾ ਦਾ ਵੀ ਹੋਵੇਗਾ, ਇਸ ਤਰ੍ਹਾਂ ਉਮੀਦਵਾਰ 16 ਤੋਂ ਵੱਧਣ ਕਰਕੇ 201 ਪੋਲਿੰਗ ਬੂਥਾਂ ਉਤੇ ਈ.ਵੀ.ਐਮਜ਼ ਨਾਲ ਇੱਕ-ਇੱਕ ਵਾਧੂ ਬੈਲੇਟ ਯੂਨਿਟ ਵੀ ਲੱਗੇਗਾ, ਇਨ੍ਹਾਂ ਵਾਧੂ ਲੱਗਣ ਵਾਲੇ ਬੀ.ਯੂ’ਜ ਦੀ ਪਹਿਲੀ ਸਪਲੀਮੈਂਟ ਰੈਂਡੇਮਾਈਜੇਸ਼ਨ ਸਹਾਇਕ ਜ਼ਿਲ੍ਹਾ ਚੋਣ ਅਫ਼ਸਰ ਕਮ ਸਹਾਇਕ ਡਿਪਟੀ ਕਮਿਸ਼ਨਰ ਰਾਜਪਾਲ ਸਿੰਘ ਦੀ ਨਿਗਰਾਨੀ ਹੇਠ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਂਇੰਦਿਆ ਦੀ ਮੌਜੂਦੀ ਵਿੱਚ ਆਈ.ਟੀ.ਐਪਲੀਕੇਸ਼ਨ ਈ.ਐਮ.ਐਸ ਦੀ ਵਰਤੋਂ ਕਰਕੇ ਕਰਵਾਈ ਗਈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਈ.ਵੀ.ਐਮਜ਼ ਦੇ ਬੀ.ਯੂ’ਜ ਦੇ ਸੀਰੀਅਲ ਨੰਬਰਾਂ ਦੀ ਸੂਚੀ ਸਾਰੇ ਉਮੀਦਵਾਰਾਂ ਨੂੰ ਸੌਂਪ ਦਿੱਤੀ ਗਈ ਹੈ। ।ਇਸ ਮੌਕੇ ਸਹਾਇਕ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਅਸੈਂਬਲੀ ਸੈਗਮੈਂਟ 105 ਮਾਲੇਰਕੋਟਲਾ ਵਿੱਚ ਕੁੱਲ 201 ਪੋਲਿੰਗ ਸਟੇਸ਼ਨ ਹਨ,ਪੋਲਿੰਗ ਸਟੇਸ਼ਨਾਂ ਦੀ ਗਿਣਤੀ ਨਾਲੋਂ 20 ਫੀਸਦੀ ਵੱਧ ਬੈਲਟ ਯੂਨਿਟ (ਬੀ ਯੂ) ਅਤੇ ਕੰਟਰੋਲ ਯੂਨਿਟ (ਸੀ ਯੂ) ਅਤੇ 30 ਫੀਸਦੀ ਵੱਧ ਵੀ.ਵੀ.ਪੈਟ ਮਸ਼ੀਨਾਂ ਦਿੱਤੀਆਂ ਗਈਆਂ ਹਨ ਤਾਂ ਜੋ ਮਸ਼ੀਨ ਖਰਾਬ ਹੋਣ ਦੀ ਸਥਿਤੀ ਵਿੱਚ ਉਨ੍ਹਾਂ ਕੋਲ ਰਾਖਵਾਂ ਕੋਟਾ ਰਹੇ। ਇਸ ਮੌਕੇ ਵੱਖ ਵੱਖ ਰਾਜਨੀਤਿਕ ਪਾਰਟੀ ਦੇ ਨੁਮਾਇੰਦੇ, ਚੋਣ ਤਹਿਸੀਲਦਾਰ ਬ੍ਰਿਜ ਮੋਹਨ,ਮਨਪ੍ਰੀਤ ਸਿੰਘ ਵੀ ਮੌਜੂਦ ਸਨ ।