ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਹਿਮ ਫੈਂਸਲਾ ਕਰੇਗੀ ਬਸਪਾ
ਬਸਪਾ ਦੀ ਸੂਬਾ ਪੱਧਰੀ ਮੀਟਿੰਗ 14ਸਤੰਬਰ ਨੂੰ ਜਲੰਧਰ ਵਿਖੇ
ਚੰਡੀਗੜ੍ਹ 12ਸਤੰਬਰ, (ਵਿਸ਼ਵ ਵਾਰਤਾ):- ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਪ੍ਰੈਸ ਨੋਟ ਦੇ ਰਾਹੀਂ ਸੂਚਨਾ ਜਾਰੀ ਕਰਦਿਆ ਕਿਹਾ ਕਿ ਪੰਜਾਬ ਦੇ ਮੌਜੂਦਾ ਰਾਜਨੀਤਿਕ ਹਾਲਾਤਾਂ ਤੇ ਚਰਚਾ ਲਈ ਸੂਬਾ ਪੱਧਰੀ ਕਾਰਜਕਾਰਨੀ ਦੀ ਮੀਟਿੰਗ ਜਲੰਧਰ ਪਾਰਟੀ ਦਫਤਰ ਵਿਖੇ ਬੁਲਾਈ ਗਈ ਹੈ। ਇਸ ਮੌਕੇ ਬਸਪਾ ਕੇਂਦਰੀ ਕੋਆਰਡੀਨੇਟਰ ਸ਼੍ਰੀ ਰਣਧੀਰ ਸਿੰਘ ਬੈਣੀਵਾਲ ਜੀ ਇੰਚਾਰਜ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ, ਜਦੋਂਕਿ ਸਹਿਯੋਗੀ ਕੇਂਦਰੀ ਕੋਆਰਡੀਨੇਟਰ ਸ਼੍ਰੀ ਵਿਪੁਲ ਕੁਮਾਰ ਜੀ ਵਿਸੇਸ਼ ਰੂਪ ਤੇ ਹਾਜ਼ਰ ਰਹਿਣਗੇ। ਇਸ ਮੌਕੇ ਸਾਰੇ ਪੰਜਾਬ ਦੇ ਬਸਪਾ ਦੇ ਸੂਬਾ ਜਨਰਲ ਸਕੱਤਰ, ਸੂਬਾ ਸਕੱਤਰ, ਸੂਬਾ ਕਮੇਟੀ ਮੈਂਬਰ, ਜਿਲ੍ਹਾਂ ਇੰਚਾਰਜ, ਜਿਲ੍ਹਾਂ ਪ੍ਰਧਾਨ, ਵਿਧਾਨ ਸਭਾ ਪ੍ਰਧਾਨ, ਤੇ ਵਿਧਾਨ ਸਭਾ ਇੰਚਾਰਜ ਸ਼ਾਮਿਲ ਹੋਣਗੇ।
ਸ ਗੜ੍ਹੀ ਨੇ ਕਿਹਾ ਕਿ ਪੰਜਾਬ ਦੇ ਰਾਜਨੀਤਿਕ ਗੱਠਜੋੜਾਂ ਦੀ ਉੱਡਦੀ ਗੁਬਾਰ ਵਿੱਚ ਬਸਪਾ ਦੇ ਜਿੰਮੇਵਾਰ ਅਹੁਦੇਦਾਰਾਂ ਤੋਂ ਜ਼ਮੀਨੀ ਪੱਧਰ ਦੀ ਰਿਪੋਰਟ ਤੇ ਚਰਚਾ ਕਰਨਗੇ ਅਤੇ ਕੇਂਦਰੀ ਹਾਈਕਮਾਂਡ ਨੂੰ ਇਹ ਰਿਪੋਰਟ ਸੌਂਪੀ ਜਾਵੇਗੀ, ਤਾਂਕਿ ਕੇਂਦਰੀ ਹਾਈਕਮਾਂਡ ਗੱਠਜੋੜ ਸਬੰਧੀ ਅਤੇ ਲੋਕ ਸਭਾ ਦੀਆਂ ਚੋਣਾਂ ਸਬੰਧੀ ਮੰਥਨ ਕਰ ਸਕਣ।