ਰੇਤ ਖੁਦਾਈ ਮਾਮਲੇ ‘ਚ ਸੁਨੀਲ ਜਾਖੜ ਦਾ ਸੁਖਬੀਰ ‘ਤੇ ਪਲਟਵਾਰ

145
Advertisement

ਕਿਹਾ- ਇਹ ਤਾਂ ‘ਤਵੇ ਵੱਲੋਂ ਪਤੀਲੇ ਨੂੰ ਕਾਲਾ ਕਹਿਣ’ ਵਾਲੀ ਗੱਲ
ਚੰਡੀਗਡ਼, 10 ਮਾਰਚ (ਵਿਸ਼ਵ ਵਾਰਤਾ) – ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖਡ਼ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਕਾਂਗਰਸੀ ਵਿਧਾਇਕਾਂ ‘ਤੇ ਸਰਕਾਰ ਦੇ ਕਮਕਾਜ਼ ਵਿੱਚ ਦਖਲ ਅੰਦਾਜ਼ੀ ਕਰਨ ਅਤੇ ਗੈਰ ਕਾਨੂੰਨੀ ਰੇਤ ਖੁਦਾਈ ਵਿੱਚ ਸ਼ਾਮਿਲ ਹੋਣ ਸਬੰਧੀ ਲਾਏ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਅਕਾਲੀ ਪ੍ਰਧਾਨ ਦੇ ਇਹ ਦੋਸ਼ ‘ਤਵੇ ਵੱਲੋਂ ਪਤੀਲੇ ਨੂੰ ਕਾਲਾ ਕਹਿਣ’ ਦੀ ਕਹਾਵਤ ਦਾ ਬੇਮਿਸਾਲ ਉਦਾਹਰਣ ਹੈ।
ਉਨਾਂ ਨੇ ਸ. ਸੁਖਬੀਰ ਬਾਦਲ ਦੇ ਇਸ ਦੋਸ਼ ਨੂੰ ਵੀ ਖਾਰਜ਼ ਕਰ ਦਿੱਤਾ ਕਿ ਅਧਿਕਾਰੀ ਮੁੱਖ ਮੰਤਰੀ ਦੇ ਕਾਬੂ ਹੇਠ ਨਹੀਂ ਹਨ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਪ੍ਰਸ਼ਾਸਨਿਕ ਸਮਰੱਥਾ ਅਤੇ ਕਾਰਜ਼-ਕੁਸ਼ਲਤਾ ਲਈ ਜਾਣੇ ਜਾਂਦੇ ਹਨ ਅਤੇ ਉਨਾਂ ਨੂੰ ਸ. ਸੁਖਬੀਰ ਵਰਗੇ ਕਿਸੇ ਵਿਅਕਤੀ ਤੋਂ ਕਿਸੇ ਸਬਕ ਦੀ ਕੋਈ ਲੋਡ਼ ਨਹੀਂ।
ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ, ”ਇਸ ਤੋਂ ਇਲਾਵਾ ਸ. ਸੁਖਬੀਰ ਨੂੰ ਇਹ ਵੀ ਸ਼ੋਬਾ ਨਹੀਂ ਦਿੰਦਾ ਕਿ ਉਹ ਕੈਪਟਨ ਅਮਰਿੰਦਰ ਸਿੰਘ ‘ਤੇ ਅਜਿਹੇ ਦੋਸ਼ ਲਾਉਣ ਜਿੰਨਾਂ ਦੋਸ਼ਾਂ ‘ਚ ਉਹ ਖੁਦ ਘਿਰੇ ਰਹੇ। ਸ. ਸੁਖਬੀਰ ਬਾਦਲ ਨੇ ਖੁਦ ਸੂਬੇ ਦੇ ਅਧਿਕਾਰੀਆਂ ਅਤੇ ਪੁਲਿਸ ਦੇ ਅਹੁਦੇ ਨੂੰ ਠੇਸ ਪਹੁੰਚਾਉਂਦਿਆਂ ਉਨਾਂ ‘ਤੇ ਆਪਣੀ ਪਾਰਟੀ ਦੇ ਜਥੇਦਾਰਾਂ ਨੂੰ ਹਾਵੀ ਕੀਤਾ ਹੋਇਆ ਸੀ।”
ਕਾਂਗਰਸੀ ਵਿਧਾਇਕਾਂ ‘ਤੇ ਗੈਰ ਕਾਨੂੰਨੀ ਰੇਤ ਖੁਦਾਈ ਵਿੱਚ ਸ਼ਾਮਿਲ ਹੋਣ ਦੇ ਦੋਸ਼ ਲਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਨੈਤਿਕ ਅਧਿਕਾਰ ‘ਤੇ ਪ੍ਰਸ਼ਨ ਚਿੰਨ ਲਾਉਂਦਿਆਂ ਸ੍ਰੀ ਜਾਖਡ਼ ਨੇ ਕਿਹਾ, ”ਇਹ ਦੁੱਖ ਦੀ ਗੱਲ ਹੈ ਕਿ ਜਿਸ ਵਿਅਕਤੀ ਨੇ ਦਸ ਸਾਲਾਂ ਤੱਕ ਰਾਜ ਦੇ ਸਾਧਨਾਂ ਦੀ ਲੁੱਟ ਅਤੇ ਡਕੈਤੀ ਦੀ ਪ੍ਰਧਾਨਗੀ ਕੀਤੀ ਹੋਵੇ ਉਹ ਹੁਣ ਇਸ ਸੱਭ ਦਾ ਦੋਸ਼ ਕਾਂਗਰਸ ਦੇ ਸਿਰ ਮਡ਼ਣ ਦੀ ਕੋਸ਼ਿਸ਼ ਕਰ ਰਿਹਾ ਹੈ।”
ਪੰਜਾਬ ਕਾਂਗਰਸ ਪ੍ਰਧਾਨ ਨੇ ਅਕਾਲੀ ਆਗੂ ਨੂੰ ਚੁਣੌਤੀ ਦਿੱਤੀ ਕਿ ਉਹ ਆਪਣੀ ਕੋਈ ਇੱਕ ਮਸਾਲ ਪੇਸ਼ ਕਰਨ ਜੋ ਸੂਬੇ ‘ਚ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਠੱਲ ਪਾਉਣ ਲਈ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੁੱਕੇ ਗਏ ਦਲੇਰ ਅਤੇ ਠੋਸ ਕਦਮਾਂ ਨਾਲ ਮੇਲ ਖਾਂਦੀ ਹੋਵੇ। ਉਨਾਂ ਕਿਹਾ ਕਿ ਇੰਨਾਂ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਅਕਾਲੀ-ਭਾਜਪਾ ਸਰਕਾਰ ਤੋਂ ਵਿਰਸੇ ‘ਚ ਮਿਲੀ ਗੈਰ ਕਾਨੂੰਨੀ ਰੇਤ ਖੁਦਾਈ ਹੋਵੇ ਅਤੇ ਨਸ਼ਿਆਂ ਦਾ ਕਾਰੋਬਾਰ ਵੀ ਸ਼ਾਮਿਲ ਹੈ।
ਸ. ਸੁਖਬੀਰ ਸਿੰਘ ਬਾਦਲ ਨੂੰ ਕਾਂਗਰਸ ਸਰਕਾਰ ਦੇ ਕੰਮ ਬਾਰੇ ਚਿੰਤਤ ਨਾ ਹੋਣ ਦੀ ਸਲਾਹ ਦਿੰਦਿਆਂ ਸ੍ਰੀ ਜਾਖਡ਼ ਨੇ ਉਨਾਂ ਨੂੰ ਭਰੋਸਾ ਦਿਵਾਇਆ ਕਿ ਉਹ ਜਲਦ ਹੀ ਸਾਰੇ ਵਾਅਦੇ ਪੂਰੇ ਹੁੰਦੇ ਦੇਖਣਗੇ ਅਤੇ ਇਸ ਦੀ ਸ਼ੁਰੂਵਾਤ ਸਰਕਾਰ ਦੇ ਪਹਿਲੇ ਸਾਲ ਤੋਂ ਹੀ ਹੋ ਚੁੱਕੀ ਹੈ।
”ਅਸੀਂ ਪਹਿਲੇ ਸਾਲ ਵਿੱਚ ਹੀ ਉਹ ਕੰਮ ਕਰ ਚੁੱਕੇ ਹਾਂ ਜੋ ਤੁਹਾਡੇ ਤੋਂ 10 ਸਾਲਾਂ ਵਿੱਚ ਨਹੀਂ ਹੋਏ ਭਾਂਵੇ ਇਹ ਨੌਕਰੀਆਂ ਦੇਣ, ਕਰਜ਼ੇ ਮੁਆਫ ਕਰਨ ਜਾਂ ਨਸ਼ਾ ਤਸਕਰੀ ਨੂੰ ਠੱਲ ਪਾਉਣ ਦਾ ਮਾਮਲਾ ਹੋਵੇ ਅਤੇ ਅਸੀਂ ਆਪਣੇ ਇੰਨਾਂ ਸਾਰੇ ਕੰਮਾਂ ਨੂੰ ਢੁਕਵੇਂ ਸਿੱਟੇ ਤੱਕ ਪਹੁੰਚਾਉਣ ਦਾ ਫੈਸਲਾ ਕੀਤਾ ਹੈ”, ਇਹ ਕਹਿੰਦਿਆਂ ਸ੍ਰੀ ਜਾਖਣ ਨੇ ਸ. ਬਾਦਲ ਨੂੰ ਜਿਤਾਇਆ ਕਿ, ”ਅਕਾਲੀ ਦਲ ਦੇ ਪ੍ਰਧਾਨ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਉਨਾਂ ਵੱਲੋਂ 10 ਸਾਲਾਂ ਦੌਰਾਨ ਕੀਤੀ ਗਡ਼ਬਡ਼ ਨੂੰ ਦਰੁਸਤ ਕਰਨ ਲਈ ਕੁਝ ਸਮਾਂ ਲੱਗੇਗੇ ਅਤੇ ਇਸ ਲਈ ਉਨਾਂ ਨੂੰ ਥੋਡ਼ਾ ਸਬਰ ਰੱਖਣਾ ਪਵੇਗਾ।”

Advertisement

LEAVE A REPLY

Please enter your comment!
Please enter your name here