ਰੂਸ ਵੱਲੋਂ ਯੂਕਰੇਨ ਦੇ ਟੀਵੀ ਟਾਵਰ ਤੇ ਕਬਜ਼ਾ
ਯੂਕਰੇਨ ਦੇ ਅਧਿਕਾਰੀਆਂ ਨੇ ਗਲਤ ਜਾਣਕਾਰੀ ਫੈਲਾਉਣ ਦੀ ਜਤਾਈ ਚਿੰਤਾ
ਚੰਡੀਗੜ੍ਹ,4 ਮਾਰਚ(ਵਿਸ਼ਵ ਵਾਰਤਾ)- ਰੂਸੀ ਫੌਜ ਨੇ ਦੱਖਣੀ ਸ਼ਹਿਰ ਖੇਰਸਨ ਵਿੱਚ ਇੱਕ ਟੀਵੀ ਪ੍ਰਸਾਰਣ ਟਾਵਰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ । ਉੱਥੇ ਹੀ ਯੂਕਰੇਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੂਸ ਵੱਲੋਂ ਕਬਜ਼ਾ ਕਰਨ ਤੋਂ ਬਾਅਦ ਉਹਨਾਂ ਨੂੰ ਚਿੰਤਾ ਹੈ ਕਿ ਇਸ ਤਰ੍ਹਾਂ ਇਸਦੀ ਵਰਤੋਂ ਸ਼ਹਿਰ ਵਿੱਚ ਗਲਤ ਜਾਣਕਾਰੀ ਫੈਲਾਉਣ ਲਈ ਕੀਤੀ ਜਾਵੇਗੀ।