ਰਿਸ਼ਵਤ ਲੈਣ ਦੇ ਮਾਮਲੇ ‘ਚ ਪੀ.ਸੀ.ਐਸ ਅਧਿਕਾਰੀ ਟੀ.ਕੇ ਗੋਇਲ ਨੂੰ 3 ਸਾਲ ਦੀ ਕੈਦ

420
Advertisement


ਚੰਡੀਗੜ੍ਹ, 8 ਸਤੰਬਰ (ਵਿਸ਼ਵ ਵਾਰਤਾ) : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਦਾਇਰ ਕੀਤੇ ਰਿਸ਼ਵਤ ਦੇ ਮੁਕੱਦਮੇ ਦੀ ਸੁਣਵਾਈ ਕਰਦਿਆਂ ਅੱਜ ਮੋਹਾਲੀ ਦੀ ਵਿਸ਼ੇਸ਼ ਅਦਾਲਤ ਨੇ ਪੰਜਾਬ ਦੇ ਪੀ.ਸੀ.ਐਸ ਅਧਿਕਾਰੀ ਟੀ.ਕੇ ਗੋਇਲ ਨੂੰ ਦੋਸ਼ੀ ਕਰਾਰ ਦਿੰਦਿਆ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਹੇਠ 3-3 ਸਾਲ ਦੀ ਕੈਦ ਦੀ ਸਜ਼ਾ ਅਤੇ ਜੁਰਮਾਨਾ ਆਇਦ ਕੀਤਾ ਹੈ।
ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ 8 ਸਤੰਬਰ 2010 ਵਿਚ ਐਸ.ਸੀ/ਬੀ.ਸੀ ਭਲਾਈ ਵਿਭਾਗ ਵਿਚ ਬਤੌਰ ਜਾਇੰਟ ਸਕੱਤਰ ਤਾਇਨਾਤ ਤੇਜ ਕੁਮਾਰ ਗੋਇਲ ਵਲੋਂ ਸ਼ਿਕਾਇਤਕਰਤਾ ਜੋਰਜ ਸ਼ੰਭੂ ਵਾਸੀ ਪਿੰਡ ਬੇਗੋਵਾਲ ਜਿਲਾ ਕਪੂਰਥਲਾ ਤੋਂ ਜਾਤੀ ਸਰਟੀਫਿਕੇਟ ਜਾਰੀ ਕਰਨ ਬਦਲੇ ਇੱਕ ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਗਈ ਸੀ। ਵਿਜੀਲੈਂਸ ਵਲੋਂ ਸ਼ਿਕਾਇਤ ਦੇ ਅਧਾਰ ‘ਤੇ ਟੀ.ਕੇ ਗੋਇਲ ਨੂੰ ਉਸ ਦੇ ਦਫਤਰ ਵਿਖੇ 50 ਹਜਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕਰਕੇ ਉਸ ਵਿਰੁਧ ਰਿਸ਼ਵਤਖੋਰੀ ਦਾ ਮੁਕੱਦਮਾ ਦਾਇਰ ਕੀਤਾ ਸੀ।
ਬੂਲਾਰੇ ਨੇ ਦੱਸਿਆ ਕਿ ਵਿਜੀਲੈਂਸ ਨੇ ਇਸ ਕੇਸ ਨੂੰ ਸਫਲਤਾਪੂਰਵਕ ਲੜਿਆ ਜਿਸ ਤੇ ਅਧਾਰ ‘ਤੇ ਅਦਾਲਤ ਨੇ ਟੀ.ਕੇ. ਗੋਇਲ ਨੂੰ ਰਿਸ਼ਵਤ ਲੈਣ ਦਾ ਦੋਸ਼ੀ ਪਾਇਆ ਹੈ। ਅਦਾਲਤ ਵਲੋਂ ਉਕਤ ਦੋਸ਼ੀ ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਧੀਨ 3 ਸਾਲ ਦੀ ਸਜਾ ਅਤੇ 7000 ਰੁਪਏ ਦਾ ਜੁਰਮਾਨਾ ਅਤੇ ਇਸੇ ਕਾਨੂੰਨ ਦੀ ਧਾਰਾ 13 (2) ਅਧੀਨ 3 ਸਾਲ ਦੀ ਜੇਲ ਅਤੇ 5000 ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ।

Advertisement

LEAVE A REPLY

Please enter your comment!
Please enter your name here