ਰਾਮ ਰਹੀਮ ਦੀ ਸੁਰੱਖਿਆ ‘ਚ ਫੇਰਬਦਲ

446
Advertisement


ਰੋਹਤਕ, 1 ਸਤੰਬਰ : ਹਰਿਆਣਾ ਦੀ ਰੋਹਤਕ ਵਿਖੇ ਸੁਨਾਰਿਆ ਜੇਲ੍ਹ ਵਿਚ ਬੰਦ ਡੇਰਾ ਪ੍ਰਮੁੱਖ ਰਾਮ ਰਹੀਮ ਦੀ ਸੁਰੱਖਿਆ ਵਿਚ ਫੇਰਬਦਲ ਕੀਤਾ ਗਿਆ ਹੈ| ਜੇਲ੍ਹ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਸ ਸੈੱਲ ਵਿਚ ਬਾਬਾ ਪਿਛਲੇ ਇਕ ਹਫਤੇ ਤੋਂ ਰਹਿ ਰਿਹਾ ਸੀ ਉਸ ਵਿਚ ਵੀ ਤਬਦੀਲੀ ਕੀਤੀ ਗਈ ਹੈ| ਇਸ ਦੇ ਨਾਲ ਹੀ ਜੇਲ੍ਹ ਵਿਚ ਸੁਰੱਖਿਆ ਇੰਨੀ ਵਧਾ ਦਿੱਤੀ ਗਈ ਹੈ ਕਿ ਰੋਹਤਕ ਜਿਲ੍ਹਾ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਜੇਲ੍ਹ ਦੇ ਅੰਦਰ ਦਾਖਲ ਨਹੀਂ ਹੋ ਸਕਦਾ|
ਦੂਸਰੇ ਪਾਸੇ ਜੇਲ੍ਹ ਅਧਿਕਾਰੀਆਂ ਨੇ ਜੇਲ੍ਹ ਵਿਚ ਬੰਦ ਲਗਪਗ ਡੇਢ ਹਜ਼ਾਰ ਹੋਰ ਕੈਦੀਆਂ ਨੂੰ ਵੀ ਉਨ੍ਹਾਂ ਦੇ ਪਰਿਵਾਰਾਂ ਨਾਲ ਨਹੀਂ ਮਿਲਣ ਦਿੱਤਾ ਜਾ ਰਿਹਾ| ਇਸ ਕਾਰਨ ਇਨ੍ਹਾਂ ਕੈਦੀਆਂ ਦੇ ਪਰਿਵਾਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ| ਹਾਲਾਂਕਿ ਇਹ ਹਾਲਾਤ ਕਦੋਂ ਤੱਕ ਬਣੇ ਰਹਿਣਗੇ ਇਸ ਸਬੰਧੀ ਜੇਲ੍ਹ ਅਧਿਕਾਰੀ ਚੁੱਪ ਹਨ|

Advertisement

LEAVE A REPLY

Please enter your comment!
Please enter your name here