ਅੰਮ੍ਰਿਤਸਰ – ਅੱਜ ਹਲਕਾ ਰਾਜਾਸਾਂਸੀ ਅਤੇ ਅਟਾਰੀ ਵਿਖੇ ਕਾਂਗਰਸ ਲੋਕਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਲੋਕਾਂ ਨਾਲ ਮੁਲਾਕਾਤ ਕੀਤੀ। ਉਹਨਾਂ ਨੇ ਇਲਾਕੇ ਵਿੱਚ ਸੁਖਬਿੰਦਰ ਸਿੰਘ ਸੁਖ ਸਰਕਾਰੀਆ, ਤਰਸੇਮ ਸਿੰਘ ਡੀ.ਸੀ ਦੀ ਅਗਵਾਈ ਵਿੱਚ ਚੋਣ ਰੈਲੀਆਂ ਵੀ ਕੀਤੀਆਂ । ਇਹਨਾਂ ਵਿੱਚ ਵੱਡੀ ਗਿਣਤੀ ਪਹੁੰਚੇ ਲੋਕਾਂ ਵਿੱਚ ਕਾਂਗਰਸ ਪ੍ਰਤੀ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਸੀ।
ਇੱਸ ਸਮੇਂ ਸ੍ਰੀ ਦਿਲਰਾਜ ਸਰਕਾਰੀਆ ਅਤੇ ਤਰਸੇਮ ਸਿੰਘ ਡੀਸੀ ਨੇ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਗੁਰਜੀਤ ਸਿੰਘ ਔਜਲਾ ਨੂੰ ਵੱਡੇ ਫਰਕ ਨਾਲ ਜਿਤਾਉਣ ਦੀ ਅਪੀਲ ਕੀਤੀ। ਸ੍ਰੀ ਗੁਰਜੀਤ ਸਿੰਘ ਔਜਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੀਜੇਪੀ ਨੇ ਸਬ ਤੋਂ ਵੱਧ ਧੱਕਾ ਕਿਸਾਨਾਂ ਨਾਲ ਕੀਤਾ ਹੈ। ਪਹਿਲਾਂ ਵੀ ਸਾਲ ਭਰ ਕਿਸਾਨ ਸੜਕਾਂ ਤੇ ਰੁਲਦੇ ਰਹੇ ਅਤੇ ਮੰਡਿਆਂ ਚ ਨਾ ਰੁਲਣ ਲਈ ਹੱਕ ਮੰਗਦੇ ਰਹੇ। ਹੁਣ ਫਿਰ ਕਿਸਾਨਾਂ ਨੂੰ ਸੜਕਾਂ ਤੇ ਬੈਠਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਕਈ ਕਿਸਾਨਾਂ ਦੀ ਇਹਨਾਂ ਸੰਘਰਸ਼ਾਂ ਦੌਰਾਣ ਮੌਤ ਹੋ ਗਈ ਲੇਕਿਨ ਪ੍ਰਧਾਨਮੰਤਰੀ ਨੇ ਇੱਕ ਵਾਰ ਵੀ ਉਹਨਾਂ ਦਾ ਦੁੱਖ ਸੁਣਨ ਦੀ ਕੋਸ਼ਿਸ਼ ਨਹੀਂ ਕੀਤੀ। ਉਹਨਾਂ ਨੇ ਕਿਹਾ ਕਿ ਉਹ ਖੁੱਦ ਇੱਕ ਕਿਸਾਨ ਹਨ ਅਤੇ ਕਿਸਾਨਾਂ ਦਾ ਦਰਦ ਸਮਝ ਸਮਦੇ ਹਨ। ਇਸੇ ਲਈ ਐਮਐਸਪੀ ਗਾਰਂਟੀ ਕਾਨੂੰਨ ਨੂੰ ਲਿਆਉਣ ਦਾ ਮੁੱਦਾ ਕਾੰਗਰਸ ਨੇ ਸਬਤੋੰ ਪਹਿਲਾਂ ਆਪਣੇ ਮੈਨਿਫੇਸਟੋਂ ਚ ਪਾਇਆ ਹੈ ਅਤੇ ਇਸਨੂੰ ਪੂਰਾ ਵੀ ਕੀਤਾ ਜਾਏਗਾ। ਇਸ ਸਮੇਂ ਹੋਰਨਾ ਤੋਂ ਇਲਾਵਾ ਦਿਲਰਾਜ ਸਿੰਘ ਸਰਕਾਰੀਆ ਜਸਪਾਲ ਭੱਟੀ ਪ੍ਰਧਾਨ ਕਾਂਗਰਸ ਪਾਰਟੀ ਇੰਦਰਪਾਲ ਸਿੰਘ ਲਾਲੀ ਸਾਬਕਾ ਪ੍ਰਧਾਨ, ਦਿਆਲ ਸਿੰਘ ਸਾਬਕਾ ਪ੍ਰਧਾਨ, ਹਰਮਨ ਸਿੱਧੂ, ਸਰਪੰਚ ਸੁਖਵੰਤ ਸਿੰਘ ਚੇਤਨਪੁਰਾ, ਸ੍ਰੀ ਗੁਰਜੀਤ ਔਜਲਾ ਦੇ ਮਾਤਾ ਜੀ ਸ਼੍ਰੀਮਤੀ ਜਗੀਰ ਕੌਰ, ਹਰਜੀਤ ਸਿੰਘ ਕੌਂਸਲਰ, ਪਰਮਪਾਲ ਸਿੰਘ ਕੌਂਸਲਰ, ਰਵੀ ਟੰਡਨ ਕੌਂਸਲਰ, ਲੱਵ ਗੁਜਰ ਪ੍ਰਧਾਨ, ਲਖਵਿੰਦਰ ਸਿੰਘ ਝਜੋਟੀ, ਬਲਹਾਰ ਸਿੰਘ ਤੋਲਾ ਨੰਗਲ ਬਲਾਕ ਸੰਮਤੀ ਮੈਂਬਰ ਹਰਪਾਲ ਸਿੰਘ, ਮੰਗਲ ਸਿੰਘ ਸੈਦੂਪੁਰਾ, ਵਿਪਨ ਕੁਮਾਰ, ਕਵਲਜੀਤ ਸਿੰਘ ਲਾਲੀ ਮੀਰਾਕੋਟ, ਅਮਰਪ੍ਰੀਤ ਸਿੰਘ ਮੀਰਾ ਕੋਟ, ਮਨਜਿੰਦਰ ਸਿੰਘ ਮੰਨਾ, ਅਮਨਦੀਪ ਕੌਰ ਰੰਧਾਵਾ ਇਕਬਾਲ ਸਿੰਘ ਤੁੰਗ, ਸਨਪ੍ਰੀਤ ਔਜਲਾ, ਅੰਧਲੀਪ ਕੌਰ ਔਜਲਾ, ਰਾਜਪਾਲ ਸਿੰਘ ਮੀਰਾਕੋਟ, ਪ੍ਰੋਫੈਸਰ ਰੁਪਿੰਦਰ ਸੰਧੂ, ਗੋਬਿੰਦ ਸਿੰਘ ਮਿੰਟੂ ਬੌਕਸਰ, ਬਲਦੇਵ ਸਿੰਘ ਹੇਰ ਅਤੇ ਹਰਜਿੰਦਰ ਸਿੰਘ ਕਾਂਗਰਸੀ ਆਗੂ ਅਤੇ ਵਰਕਰ ਸ਼ਾਮਿਲ ਸਨ।