ਮਾਨਸਾ, 14 ਮਾਰਚ- ਪਾਰਟੀ ਪ੍ਰਤੀ ਵਧੀਆ ਸੇਵਾਵਾਂ ਨੂੰ ਦੇਖਦੇ ਹੋਏ ਮਾਨਸਾ ਵਾਸੀ ਤੇ ਨੌਜਵਾਨ ਨੇਤਾ ਰਾਘਵ ਸਿੰਗਲਾ ਨੂੰ ਆਲ ਇੰਡੀਆ ਕਾਂਗਰਸ ਨੇ ਆਪਣਾ ਮੈਂਬਰ ਨਾਮਜ਼ਦ ਕੀਤਾ ਹੈ। ਉਹ ਸਭ ਤੋਂ ਛੋਟੀ ਉਮਰ ਦੇ ਕਾਂਗਰਸ ਕਮੇਟੀ ਦੇ ਮੈਂਬਰ ਬਣੇ ਹਨ। ਇਸ ਤੋਂ ਪਹਿਲਾਂ ਰਾਘਵ ਸਿੰਗਲਾ ਐਨਐਸਯੂਆਈ ਆਲ ਇੰਡੀਆ ਕਾਂਗਰਸ ਦੇ ਮੈਂਬਰ ਰਹੇ ਹਨ।ਉਹ ਹੁਣ ਤੱਕ ਮਹਾਰਾਸ਼ਟਰ, ਯੂਪੀ, ਬਿਹਾਰ, ਕਰਨਾਟਕਾ, ਆਧਰਾ ਪ੍ਰਦੇਸ਼, ਜੇ ਐਂਡ ਕੇ ਆਦਿ ਸੂਬਿਆਂ ਵਿਚ ਪਾਰਟੀ ਦੇ ਇੰਚਾਰਜ ਦੇ ਤੌਰ ਤੇ ਕੰਮ ਕਰ ਚੁੱਕੇ ਹਨ।ਇਸ ਨਿਯੁਕਤੀ ਨੂੰ ਲੈ ਕੇ ਰਾਘਵ ਨੂੰ ਚਾਰੇ ਪਾਸੇ ਵਧਾਈਆਂ ਮਿਲ ਰਹੀਆਂ ਹਨ।ਉਸ ਨੇ ਇਹ ਸੇਵਾ ਤੇ ਨਿਯੁਕਤੀ ਤੇ ਬੈਠਣ ਦਾ ਮੌਕਾ ਦੇਣ ਲਈ ਐਨਐਸਯੂਆਈ ਦੇ ਇਕਬਾਲ ਸਿੰਘ, ਚੰਡੀਗੜ ਦੇ ਪ੍ਰਧਾਨ ਗੁਰਜੋਤ ਸਿੰਘ ਸੰਧੂ, ਆਯੂਸ਼ੀ ਸ਼ਰਮਾ ਆਦਿ ਦਾ ਧੰਨਵਾਦ ਕੀਤਾ ਹੈ।
ਕੈਪਸ਼ਨ-ਨਵੀਂ ਦਿੱਲੀ ਵਿਖੇ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਮਿਲਦੇ ਹੋਏ ਰਾਘਵ ਸਿੰਗਲਾ ਤੇ ਹੋਰ।