ਰਾਖੀ ਸਾਵੰਤ ਦੀ ਗ੍ਰਿਫਤਾਰੀ ਦੀ ਖਬਰ ਤੇ ਪੁਲਿਸ ਦਾ ਵੱਡਾ ਬਿਆਨ – ਰਾਖੀ ਦੀ ਨਹੀਂ ਹੋਈ ਕੋਈ ਗ੍ਰਿਫਤਾਰੀ, ਸ਼ਰਲਿਨ ਚੋਪੜਾ ਨੇ ਟਵੀਟ ਕਰ ਦਿੱਤੀ ਗਲਤ ਜਾਣਕਾਰੀ
ਪੜ੍ਹੋ, ਪੂਰੀ ਖ਼ਬਰ
ਚੰਡੀਗੜ੍ਹ, 19ਜਨਵਰੀ(ਵਿਸ਼ਵ ਵਾਰਤਾ)- ਅੱਜ ਰਾਖੀ ਸਾਵੰਤ ਨੂੰ ਅੰਬੋਲੀ ਪੁਲਿਸ ਨੇ ਮੁੰਬਈ ‘ਚ ਪੁੱਛਗਿੱਛ ਲਈ ਬੁਲਾਇਆ ਸੀ।
ਜਾਣਕਾਰੀ ਅਨੁਸਾਰ ਰਾਖੀ ਅੱਜ ਦੁਪਹਿਰ 3 ਵਜੇ ਆਪਣੀ ਡਾਂਸ ਅਕੈਡਮੀ ਲਾਂਚ ਕਰਨ ਵਾਲੀ ਸੀ, ਜਿਸ ਤੋਂ ਪਹਿਲਾਂ ਹੀ ਉਹ ਮੁਸ਼ਕਲਾਂ ‘ਚ ਘਿਰ ਗਈ। ਦੱਸ ਦਈਏ ਕਿ ਸ਼ਰਲਿਨ ਚੋਪੜਾ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਕਿ ਰਾਖੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪਰ ਮੁੰਬਈ ਪੁਲਿਸ ਨੇ ਇਸ ਗੱਲ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਦੱਸਿਆ ਕਿ ਉਨ੍ਹਾਂ ਨੇ ਰਾਖੀ ਨੂੰ ਗ੍ਰਿਫਤਾਰ ਨਹੀਂ ਕੀਤਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਖੀ ਨੂੰ ਪੁੱਛਗਿੱਛ ਲਈ ਹੀ ਬੁਲਾਇਆ ਗਿਆ ਸੀ। ਉਸ ਦੀ ਕੋਈ ਹਿਰਾਸਤ ਜਾਂ ਗ੍ਰਿਫ਼ਤਾਰੀ ਨਹੀਂ ਹੋਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਸ਼ਰਲਿਨ ਚੋਪੜਾ ਨੇ ਟਵੀਟ ਕਰਕੇ ਗਲਤ ਜਾਣਕਾਰੀ ਦਿੱਤੀ ਹੈ।
ਦੱਸ ਦਈਏ ਕਿ ਸ਼ਰਲਿਨ ਨੇ ਆਪਣੀ ਪੋਸਟ ‘ਚ ਲਿਖਿਆ ਹੈ, ‘ਅੰਬੋਲੀ ਪੁਲਸ ਨੇ ਰਾਖੀ ਸਾਵੰਤ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਨੂੰ ਐਫਆਈਆਰ 883/2022 ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਕੱਲ੍ਹ ਰਾਖੀ ਸਾਵੰਤ ਦੇ ABA 1870/2022 ਨੂੰ ਮੁੰਬਈ ਸੈਸ਼ਨ ਕੋਰਟ ਨੇ ਖਾਰਜ ਕਰ ਦਿੱਤਾ ਸੀ। ਗੌਰਤਲਬ ਹੈ ਕਿ ਸ਼ਰਲਿਨ ਚੋਪੜਾ ਨੇ ਪਿਛਲੇ ਸਾਲ ਰਾਖੀ ਸਾਵੰਤ ਖਿਲਾਫ ਕੇਸ ਦਰਜ ਕਰਵਾਇਆ ਸੀ।