ਮੰਤਰੀ ਮੰਡਲ ਵੱਲੋਂ ਜੇਲ ਵਿਭਾਗ ‘ਚ ਸਹਾਇਕ ਸੁਪਰਡੈਂਟ ਤੇ ਵਾਰਡਨ ਦੀਆਂ ਅਸਾਮੀਆਂ ਬਹਾਲ

436
Advertisement


• ਐਵਰੈਸਟ ਸਰ ਕਰਨ ਵਾਲੇ ਪ੍ਰਿਥਵੀ ਸਿੰਘ ਚਾਹਲ ਨੂੰ ਡੀਐਸਪੀ ਨਿਯੁਕਤ ਕਰਨ ਦਾ ਫ਼ੈਸਲਾ
ਚੰਡੀਗੜ•, 7 ਮਾਰਚ
ਜੇਲ•ਾਂ ਦੇ ਪ੍ਰਬੰਧ ਤੇ ਨਿਗਰਾਨੀ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਜੇਲ• ਵਿਭਾਗ ਵਿੱਚ ਸਹਾਇਕ ਸੁਪਰਡੈਂਟਾਂ ਦੀਆਂ 20 ਅਤੇ ਵਾਰਡਨਾਂ ਦੀਆਂ 305 ਅਸਾਮੀਆਂ ਬਹਾਲ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇੱਥੇ ਪੰਜਾਬ ਭਵਨ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਵਜ਼ਾਰਤੀ ਮੀਟਿੰਗ ‘ਚ ਇਹ ਫ਼ੈਸਲਾ ਲਿਆ ਗਿਆ ਤਾਂ ਜੋ ਢੁਕਵੀਂ ਨਫ਼ਰੀ ਨਾਲ ਜੇਲ•ਾਂ ‘ਚ ਸੁਰੱਖਿਆ ਹੋਰ ਮਜ਼ਬੂਤ ਕੀਤੀ ਜਾ ਸਕੇ।
ਜੇਲ• ਵਿਭਾਗ ਵਿੱਚ ਅਸਾਮੀਆਂ ਦੀ ਬਹਾਲੀ ਬਾਰੇ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਛੇ ਮਹੀਨਿਆਂ ਤੋਂ ਜ਼ਿਆਦਾ ਸਮਾਂ ਖਾਲ•ੀ ਰਹਿਣ ਕਾਰਨ ਇਹ ਅਸਾਮੀਆਂ ਖ਼ਤਮ ਹੋ ਗਈਆਂ ਸਨ। ਨਾਭਾ ਜੇਲ• ਅਤੇ ਗੁਰਦਾਸਪੁਰ ਕੇਂਦਰੀ ਜੇਲ• ਕਾਂਡ ਵਰਗੀਆਂ ਵਾਰਦਾਤਾਂ ਨੂੰ ਮੁੜ ਵਾਪਰਨ ਤੋਂ ਰੋਕਣ ਅਤੇ ਜੇਲ•ਾਂ ਨੂੰ ਹੋਰ ਮਜ਼ਬੂਤ ਕਰਨ ਲਈ ਕੈਬਨਿਟ ਨੇ ਇਹ ਆਸਾਮੀਆਂ ਬਹਾਲ ਕਰਨ ਦਾ ਫ਼ੈਸਲਾ ਕੀਤਾ ਹੈ। ਇਨ•ਾਂ ਅਸਾਮੀਆਂ ਲਈ ਭਰਤੀ ਡਾਇਰੈਕਟਰ ਜਨਰਲ ਪੰਜਾਬ ਪੁਲੀਸ ਵੱਲੋਂ ਕੀਤੀ ਜਾਵੇਗੀ।
ਮੀਟਿੰਗ ਉਪਰੰਤ ਇਕ ਸਰਕਾਰੀ ਤਰਜਮਾਨ ਨੇ ਦੱਸਿਆ ਕਿ ਕੈਬਨਿਟ ਨੇ ਵਿਸ਼ੇਸ਼ ਕੇਸ ਵਜੋਂ ਵਿਚਾਰਦਿਆਂ ਐਵਰਸਟ ਚੋਟੀ ਸਰ ਕਰਨ ਵਾਲੇ ਪ੍ਰਿਥਵੀ ਸਿੰਘ ਚਾਹਲ ਨੂੰ ਪੰਜਾਬ ਪੁਲੀਸ ‘ਚ ਡੀਐਸਪੀ ਨਿਯੁਕਤ ਕਰਨ ਨੂੰ ਹਰੀ ਝੰਡੀ ਦੇ ਦਿੱਤੀ।
ਸੂਬਾਈ ਸਰਕਾਰ ਦੀ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਖਿਡਾਰੀਆਂ ਨੂੰ ਨੌਕਰੀਆਂ ਮੁਹੱਈਆ ਕਰਾਉਣ ਪ੍ਰਤੀ ਵਚਨਬੱਧਤਾ ਤਹਿਤ ਇਹ ਨਿਯੁਕਤੀ ਕੀਤੀ ਗਈ ਹੈ। ਪ੍ਰਿਥਵੀ ਸਿੰਘ ਚਾਹਲ ਨੇ 17 ਸਾਲ, ਇਕ ਮਹੀਨੇ ਤੇ 23 ਦਿਨ ਦੀ ਉਮਰ ਵਿੱਚ ਐਵਰੈਸਟ ਚੋਟੀ ਸਰ ਕੀਤੀ ਸੀ। ਚਾਹਲ ਦੇ ਕੇਸ ਨੂੰ ਵਿਸ਼ੇਸ਼ ਤੌਰ ‘ਤੇ ਵਿਚਾਰਦਿਆਂ ਕੈਬਨਿਟ ਨੇ ਕਿਹਾ ਕਿ ਇਸ ਨਾਲ ਸੂਬੇ ਵਿੱਚ ਐਡਵੈਂਚਰ ਸਪੋਰਟਸ ਨੂੰ ਉਤਸ਼ਾਹ ਮਿਲੇਗਾ।
ਕੈਬਨਿਟ ਦਾ ਇਹ ਦੂਜਾ ਅਜਿਹਾ ਫ਼ੈਸਲਾ ਹੈ। ਇਸ ਤੋਂ ਪਹਿਲਾਂ 24 ਅਗਸਤ ਨੂੰ ਮਹਿਲਾ ਕ੍ਰਿਕਟਰ ਹਰਮਨਪ੍ਰੀਤ ਕੌਰ ਨੂੰ ਪੰਜਾਬ ਪੁਲੀਸ ‘ਚ ਡੀਐਸਪੀ ਨਿਯੁਕਤ ਕਰਨ ਨੂੰ ਹਰੀ ਝੰਡੀ ਦਿੱਤੀ ਗਈ ਸੀ।

Advertisement

LEAVE A REPLY

Please enter your comment!
Please enter your name here