ਮੰਗਲਵਾਰ ਨੂੰ ਕੇਜਰੀਵਾਲ ਨਾਲ ਸੀਐਮ ਭਗਵੰਤ ਮਾਨ ਦੀ ਮੁਲਾਕਾਤ
ਚੰਡੀਗੜ੍ਹ/ ਬਰਨਾਲਾ, 28 ਅਪਰੈਲ (ਵਿਸ਼ਵ ਵਾਰਤਾ): ਮੰਗਲਵਾਰ ਨੂੰ ਕੇਜਰੀਵਾਲ ਨਾਲ ਸੀਐਮ ਭਗਵੰਤ ਮਾਨ ਮੁਲਾਕਾਤ ਕਰਨਗੇ। ਇਹ ਗੱਲ ਅੱਜ ਉਨ੍ਹਾਂ ਨੇ ਬਰਨਾਲਾ ਦੇ ਵਿਚ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਕਹਿ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਵਿਚ ਜੋ ਸਥਿਤੀ ਹੈ ਉਸ ਬਾਰੇ ਵੀ ਉਹ ਅਰਵਿੰਦ ਕੇਜਰੀਵਾਲ ਨੂੰ ਦਸਣਗੇ। ਸੰਗਰੂਰ ਦੇ ਲੋਕਾਂ ਨੂੰ ਮਿਲਣ ਪਹੁੰਚੇ ਸੀਐਮ ਮਾਨ ਲੋਕ ਮਿਲਣੀ ਦੌਰਾਨ ਬਰਨਾਲਾ ਦੇ ਧੌਲਾ ਖ਼ੁਰਦ ਵਿੱਚ ਸੰਗਰੂਰ ਲੋਕਸਭਾ ਲਈ ਆਪ ਉਮੀਦਵਾਰ ਮੀਤ ਹੇਅਰ ਲਈ ਪ੍ਰਚਾਰ ਕਰਨ ਲਈ ਪਹੁੰਚੇ ਸੀ।