ਮੋਹਾਲੀ ਨਰਸ ਕਤਲਕਾਂਡ ਮਾਮਲਾ – ਮੁਲਜ਼ਮ ਏ ਐਸ ਆਈ ਰਸ਼ਪ੍ਰੀਤ ਨੂੰ ਅਦਾਲਤ ਨੇ ਭੇਜਿਆ ਰਿਮਾਂਡ ਤੇ
ਚੰਡੀਗੜ੍ਹ, 26ਨਵੰਬਰ(ਵਿਸ਼ਵ ਵਾਰਤਾ)- ਮੋਹਾਲੀ ਨਰਸ ਕਤਲਕਾਂਡ ਮਾਮਲੇ ਵਿਚ ਗ੍ਰਿਫਤਾਰ ਬਰਖ਼ਾਸਤ ASI ਰਸ਼ਪ੍ਰੀਤ ਸਿੰਘ ਨੂੰ ਅੱਜ ਮੋਹਾਲੀ ਕੋਰਟ ਵਿੱਚ ਪੇਸ਼ ਕੀਤਾ ਗਿਆ,ਇਸ ਦੌਰਾਨ ਪੁਲਿਸ ਨੇ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਵਿਆਹੁਤਾ ਹੋਣ ਦੇ ਬਾਵਜੂਦ ਏਐੱਸਆਈ ਦਾ ਲੜਕੀ ਨਾਲ ਪ੍ਰੇਮ ਸਬੰਧ ਸੀ। ਝਗੜੇ ਤੋਂ ਬਾਅਦ ਉਸ ਨੇ ਨਰਸ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਸੀ।
ਦੱਸ ਦਈਏ ਕਿ ਬੀਤੇ ਦਿਨੀਂ ਪਿੰਡ ਸੋਹਾਣਾ ‘ਚ ਟੋਭੇ ਨੇੜੇ 23 ਸਾਲਾ ਨਸੀਬ ਨਾਂ ਦੀ ਨਰਸ ਲੜਕੀ ਦੀ ਲਾਸ਼ ਸ਼ੱਕੀ ਹਾਲਤ ‘ਚ ਮਿਲੀ ਸੀ। ਇਸ ਮਾਮਲੇ ਵਿੱਚ ਬਰਖ਼ਾਸਤ ਏਐਸਆਈ ਰਸ਼ਪ੍ਰੀਤ ਸ਼ੱਕ ਦੇ ਘੇਰੇ ਵਿੱਚ ਸੀ,ਜੋ ਕਿ ਆਪਣੇ ਪਰਿਵਾਰ ਸਮੇਤ ਫਰਾਰ ਸੀ। ਇਸ ਦੇ ਨਾਲ ਹੀ ਦੱਸ ਦਈਏ ਕਿ ਪੋਸਟ ਮਾਰਟਮ ਵਿੱਚ ਮ੍ਰਿਤਕ ਨਰਸ ਦੇ ਗਲੇ ਦੀ ਹੱਡੀ ਟੁੱਟੀ ਹੋਈ ਪਾਈ ਗਈ ਸੀ। ਮੁਲਜ਼ਮ ਰਸ਼ਪ੍ਰੀਤ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਪੁਲਿਸ ਵੱਲੋਂ ਰਿਮਾਂਡ ਹਾਸਿਲ ਕੀਤਾ ਗਿਆ ਹੈ, ਹੁਣ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾਵੇਗੀ।