ਮੋਹਾਲੀ: ਗੈਸ ਸਿਲੰਡਰ ਫਟਣ ਕਾਰਨ ਘਰ ਦਾ ਸਮਾਨ ਸੜ ਕੇ ਸੁਆਹ
ਚੰਡੀਗੜ੍ਹ,29ਅਪ੍ਰੈਲ(ਵਿਸ਼ਵ ਵਾਰਤਾ)- ਨਗਰ ਕੌਂਸਲ ਖੇਤਰ ਦੇ ਪਿੰਡ ਗੁਲਾਬਗੜ੍ਹ ਵਿੱਚ ਗੈਸ ਸਿਲੰਡਰ ਫਟਣ ਦਾ ਮਾਮਲਾ ਸਾਹਮਣੇ ਆਇਆ ਹੈ। ਘਰ ਦੇ ਮਾਲਕ ਨੇ ਦੱਸਿਆ ਕਿ ਸਿਲੰਡਰ ਫਟਣ ਕਾਰਨ ਉਸ ਦੇ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਅਤੇ ਘਰ ਦੀਆਂ ਕੰਧਾਂ ਅਤੇ ਛੱਤਾਂ ਵਿੱਚ ਤਰੇੜਾਂ ਆ ਗਈਆਂ। ਮਿਲੀ ਜਾਣਕਾਰੀ ਅਨੁਸਾਰ ਪਿੰਡ ਵਾਸੀਆਂ ਦੀ ਮਦਦ ਨਾਲ ਰਾਹੁਲ ਸੋਢੀ ਪੁੱਤਰ ਸਤਪਾਲ ਸੋਢੀ ਵਾਸੀ ਮਕਾਨ ਨੰਬਰ 1345 ਸੈਕਟਰ 11 ਗੁਲਾਬਗੜ੍ਹ ਡੇਰਾਬੱਸੀ ਨੇ ਦੱਸਿਆ ਕਿ ਉਹ ਆਪਣੇ ਨਿੱਜੀ ਕੰਮ ਲਈ ਰਾਤ ਸਮੇਂ ਬਾਜ਼ਾਰ ਗਿਆ ਸੀ। ਰਾਤ ਕਰੀਬ 8 ਵਜੇ ਜਦੋਂ ਉਹ ਘਰ ਪਰਤਿਆ ਤਾਂ ਉਸ ਦੇ ਘਰ ਵਿੱਚ ਰੱਖਿਆ 4-5 ਕਿਲੋ ਦਾ ਗੈਸ ਸਿਲੰਡਰ ਫਟ ਗਿਆ।
ਜਿਸ ਕਾਰਨ ਪੂਰੇ ਘਰ ‘ਚ ਭਿਆਨਕ ਅੱਗ ਫੈਲ ਗਈ ਅਤੇ ਜ਼ਬਰਦਸਤ ਧਮਾਕਾ ਹੋ ਗਿਆ। ਉਸ ਨੇ ਸਮੇਂ ਸਿਰ ਆਪਣੇ ਪਰਿਵਾਰਕ ਮੈਂਬਰਾਂ ਨੂੰ ਘਰੋਂ ਸੁਰੱਖਿਅਤ ਬਾਹਰ ਕੱਢ ਲਿਆ। ਇਸ ਤੋਂ ਬਾਅਦ ਉਸ ਨੇ ਫਾਇਰ ਬ੍ਰਿਗੇਡ ਅਧਿਕਾਰੀਆਂ ਨੂੰ ਸੂਚਿਤ ਕੀਤਾ। ਉਸਨੇ ਦੱਸਿਆ ਕਿ ਉਸਦੇ ਘਰ ਵਿੱਚ ਰੱਖੇ ਸਾਰੇ ਕੱਪੜੇ, ਫਰਨੀਚਰ ਅਤੇ ਨਕਦੀ ਸੜ ਕੇ ਸੁਆਹ ਹੋ ਗਈ।