ਚੰਡੀਗਡ਼੍ਹ 7 ਸਤੰਬਰ ( ਅੰਕੁਰ ) ਮੇਰੇ ਪਾਪਾ ਨੂੰ ਇੰਨਸਾਫ ਜ਼ਰੂਰ ਮਿਲੇਗਾ। ਇਹ ਕਹਿਣਾ ਹੈ ਇਕ ਪੱਤਰਕਾਰ ਦੀ ਧੀ ਸ਼੍ਰੇਯਾ ਛਤਰਪਤੀ ਨੇ। ਸ਼੍ਰੇਯਾ ਛਤਰਪਤੀ ਨੇ ਕਿਹਾ ਕਿ ਉਨ੍ਹਾਂ ਦੇ ਘਰ 15 ਸਾਲ ਬਾਅਦ ਦੀਵਾਲੀ ਜਿਹਾ ਮਾਹੌਲ ਦੇਖਣ ਨੂੰ ਮਿਲਿਆ। ਸ਼੍ਰੇਯਾ ਨੇ ਦੱਸਿਆ ਕਿ ਫੈਸਲੇ ਦੇ ਬਾਅਦ ਇਸ ਤਰ੍ਹਾਂ ਲੱਗਣ ਲੱਗਾ ਹੈ ਕਿ ਪਾਪਾ ਨੂੰ ਇਸ ਲਡ਼ਾਈ ‘ਚ ਇੰਨਸਾਫ ਜ਼ਰੂਰ ਮਿਲੇਗਾ। ਅੱਜਕੱਲ੍ਹ ਉਹ ਲੋਕ ਵੀ ਨਾਲ ਖਡ਼੍ਹੇ ਹੋ ਰਹੇ ਹਨ, ਜੋ ਕਿ 15 ਸਾਲ ਪਹਿਲਾਂ ਸਾਥ ਛੱਡ ਗਏ ਸਨ। ਅੱਜ ਜ਼ਿੰਦਗੀ ਦਾ ਸਫਰ ਚਲਦਾ ਜਾ ਰਿਹਾ ਹੈ। ਇਸ ਲਡ਼੍ਹਾਈ ‘ਚ ਜਿਹਡ਼ੇ ਰਿਸ਼ਤੇਦਾਰ ਨਾਲ ਖਡ਼ੇ ਹੋਣ ਤੋਂ ਵੀ ਡਰਦੇ ਸਨ, ਅੱਜ ਉਹ ਵੀ ਨਾਲ ਖਡ਼੍ਹੇ ਹੋ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਬਚਪਨ ਤੋਂ ਹੀ ਪੱਤਰਕਾਰ ਬਣਨ ਦਾ ਸਪਨਾ ਸੀ, ਪਰ ਅੱਜ ਨੌਜਵਾਨ ਪੀਡ਼ੀ ਨੂੰ ਪੱਤਰਕਾਰੀ ਦੇ ਗੁਰ ਸਿਖਾ ਨੇਕ ਇਨਸਾਨ ਬਣਨ ਦੀ ਪ੍ਰੇਰਣਾ ਦੇ ਰਹੀ ਹਾਂ।ਸ਼੍ਰੇਯਾ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਢੋਂਗ ਕਰਨ ਵਾਲੇ ਸੰਤ ਅਤੇ ਬਾਬਿਆਂ ਦੀ ਅਸਲੀਅਤ ਲੋਕਾਂ ਨੂੰ ਸਮਾਂ ਰਹਿੰਦੇ ਪਛਾਣ ਲੈਣੀ ਚਾਹੀਦੀ ਹੈ ਤਾਂ ਜੋ ਬਾਅਦ ‘ਚ ਪਛਤਾਵਾ ਨਾ ਹੋਵੇ। ਉਨ੍ਹਾਂ ਨੇ ਕਿਹਾ ਕਿ ਉਸਨੂੰ ਉਮੀਦ ਹੈ ਕਿ ਰਾਮ ਰਹੀਮ ਨੂੰ ਬਾਕੀ ਕੇਸਾਂ ‘ਚ ਵੀ ਸਜ਼ਾ ਮਿਲੇਗੀ। ਸ਼੍ਰੇਯਾ ਨੇ ਦੱਸਿਆ ਕਿ 25 ਅਗਸਤ ਨੂੰ ਜਦੋਂ ਸੀ.ਬੀ.ਆਈ. ਕੋਰਟ ਨੇ ਫੈਸਲਾ ਸੁਣਾਇਆ ਸੀ ਤਾਂ ਘਰ ਦੇ ਸਾਰੇ ਮੈਂਬਰ ਇਸ ਦਾ ਇੰਤਜ਼ਾਰ ਕਰ ਰਹੇ ਸਨ। ਦਿਲ ਦੀਆਂ ਧਡ਼ਕਣਾਂ ਤੇਜ਼ ਹੋ ਗਈਆਂ ਸਨ ਅਤੇ ਅੱਖਾਂ ‘ਚ ਹੰਝੂ ਸਨ ਪਰ ਫੈਸਲੇ ਦੇ ਬਾਅਦ ਘਰ ‘ਚ ਦੀਵਾਲੀ ਵਰਗਾ ਮਾਹੌਲ ਦੇਖਣ ਨੂੰ ਮਿਲਿਆ। ਰਿਸ਼ਤੇਦਾਰਾਂ ਅਤੇ ਗੁਆਂਢੀਆਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ।
ਮੇਰੇ ਪਾਪਾ ਨੂੰ ਇੰਨਸਾਫ ਜ਼ਰੂਰ ਮਿਲੇਗਾ – ਸ਼੍ਰੇਯਾ ਛਤਰਪਤੀ
Advertisement
Advertisement