ਮੁੱਖ ਮੰਤਰੀ ਭਗਵੰਤ ਮਾਨ ਅੱਜ ਤੋਂ ਦੋ ਦਿਨਾਂ ਅਸਾਮ ਦੌਰੇ ‘ਤੇ
ਚੰਡੀਗੜ੍ਹ, 12ਅਪ੍ਰੈਲ(ਵਿਸ਼ਵ ਵਾਰਤਾ)- ਮੁੱਖ ਮੰਤਰੀ ਭਗਵੰਤ ਮਾਨ ਅੱਜ ਤੋਂ ਦੋ ਦਿਨਾਂ ਲਈ ਅਸਾਮ ਦੌਰੇ ਤੇ ਹੋਣਗੇ। ਉਹ ਆਸਾਮ ਵਿੱਚ ਪਾਰਟੀ ਦੇ ਉਮੀਦਵਾਰਾਂ ਲਈ ਪ੍ਰਚਾਰ ਕਰਨਗੇ। ਮੁੱਖ ਮੰਤਰੀ ਮਾਨ ਇੱਥੇ ਪਾਰਟੀ ਆਗੂਆਂ ਨਾਲ ਮੀਟਿੰਗ ਕਰਕੇ ਚੋਣ ਰਣਨੀਤੀ ਬਣਾਉਣਗੇ। ਅੱਜ ਉਹ ਆਸਾਮ ਦੇ ਡਿਗਬੋਈ ਇਲਾਕੇ ‘ਚ ਚੋਣ ਪ੍ਰਚਾਰ ਕਰਨਗੇ, ਜਦਕਿ 13 ਅਪ੍ਰੈਲ ਨੂੰ ਉਹ ਵਿਸ਼ਵਨਾਥ ‘ਚ ਹੋਣਗੇ। ਆਮ ਆਦਮੀ ਪਾਰਟੀ ਆਸਾਮ ਦੀਆਂ ਦੋ ਸੀਟਾਂ ‘ਤੇ ਚੋਣ ਲੜ ਰਹੀ ਹੈ। ਇਸ ਤੋਂ ਪਹਿਲਾਂ ਉਹ ਹਰਿਆਣਾ ਦੇ ਕੁਰੂਕਸ਼ੇਤਰ ‘ਚ ਚੋਣ ਪ੍ਰਚਾਰ ਕਰ ਚੁੱਕੇ ਹਨ। ਇਸ ਤੋਂ ਬਾਅਦ ਉਨ੍ਹਾਂ ਦਾ ਦਿੱਲੀ ਅਤੇ ਗੁਜਰਾਤ ਵਿੱਚ ਚੋਣ ਪ੍ਰਚਾਰ ਪ੍ਰੋਗਰਾਮ ਹੈ।