• Latest
  • Trending
ਮੁੱਖ ਮੰਤਰੀ ਨੇ ਛੇ ਮਹੀਨਿਆਂ ਦੌਰਾਨ ਕਿਸਾਨ ਖੁਦਕੁਸ਼ੀਆਂ ਵਧਣ ਸਬੰਧੀ ਵਿਰੋਧੀ ਧਿਰ ਦੇ ਦਾਅਵਿਆਂ ਦੀ ਫੂਕ ਕੱਢੀ

ਮੁੱਖ ਮੰਤਰੀ ਨੇ ਛੇ ਮਹੀਨਿਆਂ ਦੌਰਾਨ ਕਿਸਾਨ ਖੁਦਕੁਸ਼ੀਆਂ ਵਧਣ ਸਬੰਧੀ ਵਿਰੋਧੀ ਧਿਰ ਦੇ ਦਾਅਵਿਆਂ ਦੀ ਫੂਕ ਕੱਢੀ

8 years ago
International: ਭਾਰਤ ਦੌਰੇ ਤੋਂ ਬਾਅਦ Canadian PM ਆਸਟ੍ਰੇਲੀਆ ਲਈ ਰਵਾਨਾ

International: ਭਾਰਤ ਦੌਰੇ ਤੋਂ ਬਾਅਦ Canadian PM ਆਸਟ੍ਰੇਲੀਆ ਲਈ ਰਵਾਨਾ

30 minutes ago
Iran Israel War: ਯੂਏਈ ਤੋਂ ਚਾਰ ਉਡਾਣਾਂ ਭਾਰਤ ਪਹੁੰਚੀਆਂ

Iran Israel War: ਯੂਏਈ ਤੋਂ ਚਾਰ ਉਡਾਣਾਂ ਭਾਰਤ ਪਹੁੰਚੀਆਂ

45 minutes ago
Accident News: ਯਮੁਨਾ ਐਕਸਪ੍ਰੈਸਵੇਅ ‘ਤੇ ਬੱਸ-ਵੈਨ ਵਿਚਕਾਰ ਹੋਈ ਭਿਆਨਕ ਟੱਕਰ, 6 ਮੌਤਾਂ

Accident News: ਯਮੁਨਾ ਐਕਸਪ੍ਰੈਸਵੇਅ ‘ਤੇ ਬੱਸ-ਵੈਨ ਵਿਚਕਾਰ ਹੋਈ ਭਿਆਨਕ ਟੱਕਰ, 6 ਮੌਤਾਂ

59 minutes ago
Iran US War ਕਾਰਨ ਸਥਿਤੀ ਤਣਾਅਪੂਰਨ, ਖਾੜੀ ਦੇਸ਼ਾਂ ਦੀਆਂ ਤੇਲ ਰਿਫਾਇਨਰੀਆਂ ‘ਚ ਕੰਮ ਰੁਕਿਆ

Iran US War ਕਾਰਨ ਸਥਿਤੀ ਤਣਾਅਪੂਰਨ, ਖਾੜੀ ਦੇਸ਼ਾਂ ਦੀਆਂ ਤੇਲ ਰਿਫਾਇਨਰੀਆਂ ‘ਚ ਕੰਮ ਰੁਕਿਆ

2 hours ago
Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

3 hours ago
Punjab: ਮੱਧ ਪ੍ਰਦੇਸ਼ ’ਚ ਪ੍ਰੀਖਿਆ ਦੌਰਾਨ ਅੰਮ੍ਰਿਤਧਾਰੀ ਬੱਚੀ ਦੀ ਲੁਹਾਈ ਗਈ ਦਸਤਾਰ ਤੇ ਕਿਰਪਾਨ: SGPC ਪ੍ਰਧਾਨ ਨੇ ਦੱਸਿਆ ਮੰਦਭਾਗਾ

Punjab: ਮੱਧ ਪ੍ਰਦੇਸ਼ ’ਚ ਪ੍ਰੀਖਿਆ ਦੌਰਾਨ ਅੰਮ੍ਰਿਤਧਾਰੀ ਬੱਚੀ ਦੀ ਲੁਹਾਈ ਗਈ ਦਸਤਾਰ ਤੇ ਕਿਰਪਾਨ: SGPC ਪ੍ਰਧਾਨ ਨੇ ਦੱਸਿਆ ਮੰਦਭਾਗਾ

3 hours ago
Iran US War: ਕੁਵੈਤ ਨੇ ਮਾਰ ਸੁੱਟੇ ਅਮਰੀਕਾ ਦੇ ਤਿੰਨ ਲੜਾਕੂ ਜਹਾਜ਼

Iran US War: ਕੁਵੈਤ ਨੇ ਮਾਰ ਸੁੱਟੇ ਅਮਰੀਕਾ ਦੇ ਤਿੰਨ ਲੜਾਕੂ ਜਹਾਜ਼

3 hours ago
Iran US War: ਟਰੰਪ ਨੇ ਅਮਰੀਕੀਆਂ ਨੂੰ ਮਿਡਲ ਈਸਟ ਛੱਡਣ ਦੀ ਕੀਤੀ ਅਪੀਲ, ਕਿਹਾ ਅਜੇ ਸਭ ਤੋਂ ਵੱਡਾ ਹਮਲਾ ਹੋਣਾ ਬਾਕੀ

Iran US War: ਟਰੰਪ ਨੇ ਅਮਰੀਕੀਆਂ ਨੂੰ ਮਿਡਲ ਈਸਟ ਛੱਡਣ ਦੀ ਕੀਤੀ ਅਪੀਲ, ਕਿਹਾ ਅਜੇ ਸਭ ਤੋਂ ਵੱਡਾ ਹਮਲਾ ਹੋਣਾ ਬਾਕੀ

3 hours ago
THOUGHT OF THE DAY :🙏🌸 ਅੱਜ ਦਾ ਵਿਚਾਰ 🌸🙏

THOUGHT OF THE DAY :🙏🌸 ਅੱਜ ਦਾ ਵਿਚਾਰ 🌸🙏

3 hours ago
Iran US War: ਈਰਾਨ ਦਾ ਸਾਊਦੀ ਅਰਬ ਵਿੱਚ ਅਮਰੀਕੀ ਦੂਤਾਵਾਸ ‘ਤੇ ਡਰੋਨ ਹਮਲਾ

Iran US War: ਈਰਾਨ ਦਾ ਸਾਊਦੀ ਅਰਬ ਵਿੱਚ ਅਮਰੀਕੀ ਦੂਤਾਵਾਸ ‘ਤੇ ਡਰੋਨ ਹਮਲਾ

3 hours ago
Hukamnama Sri Darbar Sahib Today – 03 March 2026 | Ang 632 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 03 March 2026 | Ang 632 I ਅੱਜ ਦਾ ਹੁਕਮਨਾਮਾ

5 hours ago
Big Breaking : ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

13 hours ago
Hindi News
English News
Tuesday, March 3, 2026
21 °c
Chandigarh
24 ° Wed
25 ° Thu
25 ° Fri
25 ° Sat
No Result
View All Result
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
    • ਖੇਤੀਬਾੜੀ
    • ਸਿਆਸੀ
    • ਵਪਾਰ
    • ਧਾਰਮਿਕ
    • ਸਾਹਿਤਕ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਲੋਕ ਸਭਾ ਚੋਣਾਂ 2024
  • ਹੋਮ-ਪੇਜ
  • ਖਬਰਾਂ
    • ਖੇਤੀਬਾੜੀ
    • ਸਿਆਸੀ
    • ਵਪਾਰ
    • ਧਾਰਮਿਕ
    • ਸਾਹਿਤਕ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਲੋਕ ਸਭਾ ਚੋਣਾਂ 2024
No Result
View All Result
WishavWarta -Web Portal - Punjabi News Agency
No Result
View All Result
ADVERTISEMENT

ਮੁੱਖ ਮੰਤਰੀ ਨੇ ਛੇ ਮਹੀਨਿਆਂ ਦੌਰਾਨ ਕਿਸਾਨ ਖੁਦਕੁਸ਼ੀਆਂ ਵਧਣ ਸਬੰਧੀ ਵਿਰੋਧੀ ਧਿਰ ਦੇ ਦਾਅਵਿਆਂ ਦੀ ਫੂਕ ਕੱਢੀ

September 18, 2017
in ਪੰਜਾਬ
ਮੁੱਖ ਮੰਤਰੀ ਨੇ ਛੇ ਮਹੀਨਿਆਂ ਦੌਰਾਨ ਕਿਸਾਨ ਖੁਦਕੁਸ਼ੀਆਂ ਵਧਣ ਸਬੰਧੀ ਵਿਰੋਧੀ ਧਿਰ ਦੇ ਦਾਅਵਿਆਂ ਦੀ ਫੂਕ ਕੱਢੀ

ਨਵੀਂ ਦਿੱਲੀ, 18 ਸਤੰਬਰ (ਵਿਸ਼ਵ ਵਾਰਤਾ) : ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਸਬੰਧੀ ਕੀਤੇ ਗਏ ਐਲਾਨ ਤੋਂ ਬਾਅਦ ਸੂਬੇ ਵਿਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਮਾਮਲੇ ਦੁੱਗਣੇ ਹੋ ਜਾਣ ਸਬੰਧੀ ਵਿਰੋਧੀ ਧਿਰ ਦੇ ਦਾਅਵਿਆਂ ਦੀ ਫੂਕ ਕੱਢਣ ਲਈ ਮੁੱਖ ਮੰਤਰੀ ਨੇ ਅੱਜ ਸਰਕਾਰੀ ਅੰਕੜੇ ਜਾਰੀ ਕੀਤੇ ਹਨ ਅਤੇ ਭਰੋਸਾ ਦਵਾਇਆ ਹੈ ਕਿ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਬਾਰੇ ਛੇਤੀ ਹੀ ਨੋਟੀਫਿਕੇਸ਼ਨ ਰਸਮੀ ਤੌਰ ‘ਤੇ ਲਾਗੂ ਕਰ ਦਿੱਤਾ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਇਕ ਵੀ ਕਿਸਾਨ ਦੀ ਮੌਤ ਉਨ੍ਹਾਂ ਲਈ ਬਹੁਤ ਜ਼ਿਆਦਾ ਦੁਖਦਾਈ ਅਤੇ ਚਿੰਤਾ ਵਾਲੀ ਹੈ ਪਰ ਫਿਰ ਵੀ ਉਨ੍ਹਾਂ ਦੀ ਸਰਕਾਰ ਇਸ ਗੰਭੀਰ ਮੁੱਦੇ ਉੱਤੇ ਆਮ ਆਦਮੀ ਪਾਰਟੀ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਨੰਬਰ ਬਣਾਉਣ ਦੀ ਖੇਡ ਖੇਡਣ ਵਿੱਚ ਸ਼ਾਮਲ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਨ੍ਹਾਂ ਪਾਰਟੀਆਂ ਨੂੰ ਝੂਠੇ ਅਤੇ ਮਨਘੜਤ ਭੰਡੀ ਪ੍ਰਚਾਰ ਨਾਲ ਕਿਸਾਨਾਂ ਦੇ ਹਿੱਤਾਂ ਨੂੰ ਢਾਹ ਲਾਉਣ ਦੀ ਆਗਿਆ ਨਹੀਂ ਦੇਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਕਰਜ਼ੇ ਦੇ ਬੋਝ ਤੋਂ ਪ੍ਰਭਾਵਿਤ ਕਿਸਾਨਾਂ ਨੂੰ ਰਾਹਤ ਦੇਣ ਲਈ ਜ਼ਰੂਰੀ ਨੋਟੀਫਿਕੇਸ਼ਨ ਅਗਲੇ ਕੁਝ ਹੀ ਦਿਨਾਂ ਵਿਚ ਜਾਰੀ ਕਰ ਦਿੱਤਾ ਜਾਵੇਗਾ ਜੋ ਕਿ ਇਸ ਸਮੱਸਿਆ ਦੇ ਸਬੰਧ ਵਿਚ ਸਰਕਾਰੀ ਦੀ ਉਦਾਸੀਨਤਾ ਦੇ ਕਾਰਨ ਪਿਛਲੇ ਸਾਲਾਂ ਤੋਂ ਲਗਾਤਾਰ ਵਧਦਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਰੂਪ ਰੇਖਾ ਨੂੰ ਅੰਤਿਮ ਰੂਪ ਦੇਣ ਦੀ ਪ੍ਰਕ੍ਰਿਆ ਸਰਕਾਰ ਵੱਲੋਂ ਜਾਰੀ ਹੈ। ਮੁੱਖ ਮੰਤਰੀ ਨੇ ਦੁਹਰਾਇਆ ਕਿ ਵਿਧਾਨ ਸਭਾ ਵਿਚ ਕੀਤੇ ਗਏ ਐਲਾਨ ਦੇ ਅਨੁਸਾਰ ਕਰਜ਼ਾ ਮੁਆਫੀ ਦੇ ਪਹਿਲੇ ਪੜਾਅ ਵਿਚ ਸ਼ਾਮਲ ਕੀਤੇ ਜਾਣ ਵਾਲੇ ਕਿਸਾਨਾਂ ਨੂੰ ਕਰਜ਼ੇ ਦਾ ਇਕ ਵੀ ਪੈਸਾ ਅਦਾ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ।
ਅਕਾਲੀਆਂ ਵੱਲੋਂ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਸਬੰਧੀ ਇਕ ਵੀ ਕਦਮ ਨਾ ਚੁੱਕਣ ਜਾਂ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ  ਇਕ ਵੀ ਪਹਿਲਕਦਮੀ ਕਰਨ ਵਿੱਚ ਅਸਫਲ ਰਹਿਣ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਵਿਰਾਸਤ ਵਿੱਚ ਮਿਲੇ ਗੰਭੀਰ ਆਰਥਕ ਸੰਕਟ ਦੇ ਬਾਵਜੂਦ ਉਨ੍ਹਾਂ ਦੀ ਸਰਕਾਰ ਕਿਸਾਨ ਭਾਈਚਾਰੇ ਨਾਲ ਕੀਤੇ ਆਪਣੇ ਸਾਰੇ ਵਾਅਦਿਆਂ ਨੂੰ ਅਮਲ ਵਿੱਚ ਲਿਆਉਣ ਜਾ ਰਹੀ ਹੈ।
Êਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜ ਏਕੜ ਜ਼ਮੀਨ ਵਾਲੇ ਕਿਸਾਨਾਂ ਦੇ ਦੋ ਲੱਖ ਰੁਪਏ ਦੇ ਕਰਜ਼ੇ ਮੁਆਫ ਕਰਨ ਅਤੇ ਹੋਰਨਾਂ ਛੋਟੇ ਤੇ ਦਰਮਿਆਨੇ ਕਿਸਾਨਾਂ ਨੂੰ ਦੋ ਲੱਖ ਰੁਪਏ ਤੱਕ ਭੁਗਤਾਨ ਤੋਂ ਛੋਟ ਦੇਣ ਲਈ ਉਨ੍ਹਾਂ ਦੀ ਸਰਕਾਰ ਵੱਲੋਂ ਜੂਨ ਵਿੱਚ ਉਸ ਵੇਲੇ ਯਤਨ ਆਰੰਭੇ ਸਨ ਜਦੋਂ ਪੰਜਾਬ ਵਿਧਾਨ ਸਭਾ ਵਿੱਚ ਇਸ ਸਬੰਧੀ ਐਲਾਨ ਕੀਤਾ ਗਿਆ ਸੀ। ਉਨ੍ਹਾਂ ਨੇ ਅਧਾਰਹੀਣ ਅਤੇ ਝੂਠੇ ਬਿਆਨਾਂ ਨਾਲ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਲਈ ਵਿਰੋਧੀ ਧਿਰ ਦੀ ਤਿੱਖੀ ਆਲੋਚਨਾ ਕੀਤੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਗਲਤ ਬਿਆਨ ਕਿਸਾਨਾਂ ਨੂੰ ਨਿਰਉਤਸ਼ਾਹਤ ਕਰਦੇ ਹਨ ਅਤੇ ਉਨ੍ਹਾਂ ਨੂੰ ਆਤਮ-ਹਤਿਆਵਾਂ ਵੱਲ ਧੱਕਦੇ ਹਨ। ਉਨ੍ਹਾਂ ਵਿਰੋਧੀ ਧਿਰ ‘ਤੇ ਦੋਸ਼ ਲਾਇਆ ਕਿ ਉਹ ਆਪਣੇ ਸਿਆਸੀ ਹਿੱਤਾਂ ਲਈ ਸਰਕਾਰ ਵਿਰੁੱਧ ਝੂਠਾ ਪ੍ਰਚਾਰ ਕਰ ਰਹੀ ਹੈ ਅਤੇ ਉਹ ਅਜਿਹਾ ਕਰਦੇ ਹੋਏ ਇਹ ਵੀ ਆਪਣੇ ਧਿਆਨ ਵਿੱਚ ਨਹੀਂ ਰੱਖਦੀ ਕਿ ਮੁਸੀਬਤਾਂ ਵਿੱਚ ਫਸੇ ਹੋਏ ਕਿਸਾਨਾਂ ਉੱਪਰ ਇਸ ਦਾ ਕੀ ਪ੍ਰਭਾਵ ਪਵੇਗਾ?
ਸਰਕਾਰ ਕੋਲ ਉਪਲਬਧ ਅੰਕੜਿਆਂ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਦੇ ਸ਼ਾਸਨ ਦੌਰਾਨ ਮਾਰਚ 2007 ਤੋਂ ਲੈ ਕੇ ਮਾਰਚ 2017 ਤੱਕ ਕੁੱਲ 997 ਕਿਸਾਨਾਂ ਨੇ ਖੁਦਕੁਸ਼ੀ ਕੀਤੀ। ਇਨ੍ਹਾਂ ਵਿੱਚੋਂ 155 ਖੁਦਕੁਸ਼ੀਆਂ ਜਨਵਰੀ 2015 ਤੋਂ ਦਸੰਬਰ 2015 ਵਿੱਚਕਾਰ ਹੋਈਆਂ ਅਤੇ ਸਾਲ 2016 ਤੋਂ ਬਾਅਦ ਬਾਦਲ ਸਰਕਾਰ  ਦੇ ਸ਼ਾਸਨ ਦੌਰਾਨ 225 ਖੁਦਕੁਸ਼ੀਆਂ ਹੋਈਆਂ ਜਿਸ ਤੋਂ ਖੁਦਕੁਸ਼ੀਆਂ ਵਿੱਚ ਵੱਡੇ ਵਾਧੇ ਦੇ ਸੰਕੇਤ ਮਿਲਦੇ ਹਨ। ਉਨ੍ਹਾਂ ਕਿਹਾ ਕਿ ਸੰਕਟ ਵਿੱਚ ਘਿਰੇ ਕਿਸਾਨਾਂ ਵੱਲੋਂ ਆਪਣੀ ਹਾਲਤ ਵਿੱਚ ਸੁਧਾਰ ਨਾ ਹੋਣ ਦੀ ਉਮੀਦ ਹੋਣ ਕਾਰਨ ਖੁਦਕੁਸ਼ੀਆਂ ਦੇ ਕਦਮ ਚੁੱਕਣ ਵਿੱਚ ਭਾਰੀ ਵਾਧਾ ਹੋਇਆ ਹੈ। ਪੰਜਾਬ ਰਾਜ ਕਿਸਾਨ ਕਮਿਸ਼ਨ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਕੜਿਆਂ ਅਨੁਸਾਰ ਸਾਲ 2005-06 ਦੌਰਾਨ ਪ੍ਰਤੀ ਪਰਿਵਾਰ ‘ਤੇ ਤਕਰੀਬਨ 1.79 ਲੱਖ ਰੁਪਏ ਕਰਜ਼ਾ ਸੀ ਜੋ ਸਾਲ 2014-15 ਦੌਰਾਨ ਵਧ ਕੇ 4.74 ਲੱਖ ਰੁਪਏ ਹੋ ਗਿਆ।
ਅੱਜ ਇੱਥੇ ਜਾਰੀ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਮਾਰਚ-ਸਤੰਬਰ ਦੇ ਸਮੇਂ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਖੁਦਕੁਸ਼ੀਆਂ ਦੇ ਮਾਮਲੇ ਅਸਲ ‘ਚ 2017 ਦੌਰਾਨ ਘਟੇ ਹਨ। ਸਾਲ 2016 ਦੇ ਮਾਰਚ-ਸਤੰਬਰ ਦੇ ਸਮੇਂ ਦੌਰਾਨ 153 ਖੁਦਕੁਸ਼ੀਆਂ ਹੋਈਆਂ ਸਨ ਜੋ ਸਾਲ 2017 ਇਸੇ ਸਮੇਂ ਦੌਰਾਨ ਘਟ ਕੇ 131 ਰਹਿ ਗਈਆਂ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਪਿਛਲੇ ਛੇ ਮਹੀਨਿਆਂ ਦੌਰਾਨ 250 ਕਿਸਾਨਾਂ ਦੇ ਖੁਦਕੁਸ਼ੀਆਂ ਕਰਨ ਸਬੰਧੀ ਕੀਤੇ ਗਏ ਦਾਅਵੇ ਨੂੰ ਇਹ ਅੰਕੜੇ ਝੁਠਲਾਉਂਦੇ ਹਨ।
ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਕਿਸਾਨ ਖੁਦਕੁਸ਼ੀਆਂ ਲਈ ਦਿੱਤੇ ਜਾਂਦੇ ਮੁਆਵਜ਼ੇ ਵਿੱਚ ਉਨ੍ਹਾਂ ਦੀ ਸਰਕਾਰ ਨੇ ਵੱਡਾ ਵਾਧਾ ਕੀਤਾ ਹੈ। ਸਾਲ 2014 ਦੌਰਾਨ ਕੁੱਲ ਮੁਆਵਜ਼ਾ 148 ਲੱਖ ਰੁਪਏ, 2015 ਦੌਰਾਨ 389 ਲੱਖ ਰੁਪਏ ਅਤੇ ਸਾਲ 2016 ਦੌਰਾਨ 429 ਲੱਖ ਰੁਪਏ ਦਿੱਤਾ ਗਿਆ ਜਦਕਿ ਸਾਲ 2017 ਦੇ ਰਹਿੰਦੇ  ਪਿਛਲੀ ਸਰਕਾਰ ਦੇ ਸਮੇਂ ਦੌਰਾਨ ਸਿਰਫ 27 ਲੱਖ ਰੁਪਏ ਮੁਆਵਜ਼ੇ ਦਾ ਭੁਗਤਾਨ ਕੀਤਾ। ਇਸ ਦੇ ਮੁਕਾਬਲੇ ਉਨ੍ਹਾਂ ਦੀ ਸਰਕਾਰ ਨੇ ਨਾ ਸਿਰਫ ਖੁਦਕੁਸ਼ੀਆਂ ਸਬੰਧੀ ਮੁਆਵਜ਼ਾ ਤਿੰਨ ਲੱਖ ਰੁਪਏ ਤੋਂ ਵਧਾ ਕੇ ਪੰਜ ਲੱਖ ਕੀਤਾ ਸਗੋਂ ਅਪ੍ਰੈਲ ਤੋਂ ਜੂਨ ਤੱਕ ਦੇ 114 ਕੇਸਾਂ ਲਈ 311 ਲੱਖ ਰੁਪਏ ਦੇ ਮੁਆਵਜ਼ੇ ਦਾ ਵੀ ਐਲਾਨ ਕੀਤਾ।
ਕੈਪਟਨ ਅਮਰਿੰਦਰ ਸਿੰਘ ਨੇ ਆਧਾਰਹੀਣ ਗੱਲਾਂ ਦੇ ਰਾਹੀਂ ਫਜ਼ੂਲ ਦੋਸ਼ ਲਾਉਣ ਦੀ ਥਾਂ ਵਿਰੋਧੀ ਧਿਰ ਨੂੰ ਇਨ੍ਹਾਂ ਅੰਕੜਿਆਂ ਤੇ ਤੱਥਾਂ ਨੂੰ ਝੁਠਲਾਉਣ ਦੀ ਚਣੌਤੀ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਬਹੁਤ ਜ਼ਿਆਦਾ ਨਾਜ਼ੁਕ ਮੁੱਦੇ ‘ਤੇ ਨੰਗਾ-ਚਿੱਟਾ ਝੂਠ ਬੋਲ ਕੇ ਵਿਰੋਧੀ ਧਿਰ ਕਿਸਾਨਾਂ ਦੀਆਂ ਨਾ ਕੇਵਲ ਭਾਵਨਾਵਾਂ ਸਗੋਂ ਜੀਵਨ ਨਾਲ ਖੇਡ ਰਹੀ ਹੈ ਜਿਨ੍ਹਾਂ ਨੇ ਪਿਛਲੇ ਦਸ ਸਾਲ ਦੇ ਅਕਾਲੀ ਸ਼ਾਸਨ ਦੌਰਾਨ ਪਹਿਲਾਂ ਹੀ ਅਣਕਿਆਸਿਆ ਨੁਕਸਾਨ ਝੱਲਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਕਿਸਾਨਾਂ ਦੀ ਭਲਾਈ ਲਈ ਪਿਛਲੇ ਛੇ ਮਹੀਨਿਆਂ ਦੌਰਾਨ ਅਨੇਕਾਂ ਕਦਮ ਚੁੱਕੇ ਹਨ। ਕਿਸਾਨਾਂ ਨੂੰ ਆਪਣੀ ਫਸਲ ਦਾ ਲਾਹੇਵੰਦ ਘਟੋ-ਘਟ ਸਮਰਥਨ ਮੁੱਲ ਨਾ ਮਿਲਣ ਕਾਰਨ ਇਹ ਬੋਝ ਵਧੀਆ ਹੈ। ਝੋਨੇ ਅਤੇ ਕਣਕ ‘ਤੇ ਖਰਚਾ ਬਹੁਤ ਵਧ ਗਿਆ ਹੈ ਜਿਸ ਦੇ ਕਾਰਨ ਫਸਲੀ ਉਤਪਾਦ ਵਿੱਚ ਖੜੋਤ ਆ ਗਈ ਹੈ।  ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਤੋਂ ਇਲਾਵਾ ਉਨ੍ਹਾਂ ਦੀ ਸਰਕਾਰ ਸੂਬੇ ਦੀ ਖੇਤੀਬਾੜੀ ਨੀਤੀ ਨੂੰ ਨਵਾਂ ਰੂਪ ਦੇਣ ਲਈ ਕਾਰਜ ਕਰ ਰਹੀ ਹੈ। ਸਰਕਾਰ ਵੱਲੋਂ ਇਸ ਵੇਲੇ ਕਿਸਾਨਾਂ ਦੀ ਆਮਦਨ ਨੂੰ ਵਧਾਉਣ ‘ਤੇ ਆਪਣਾ ਧਿਆਨ ਕੇਂਦਰਿਤ ਕੀਤਾ ਹੋਇਆ ਹੈ।

Share198Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

by Ranjit Singh
March 3, 2026
0

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 3 ਮਾਰਚ 2026 (ਵਿਸ਼ਵ ਵਾਰਤਾ) – ਸਵੇਰੇ 9:00 ਵਜੇ ਦੀਆਂ ਵੱਡੀਆਂ ਖਬਰਾਂ...

Punjab: ਮੱਧ ਪ੍ਰਦੇਸ਼ ’ਚ ਪ੍ਰੀਖਿਆ ਦੌਰਾਨ ਅੰਮ੍ਰਿਤਧਾਰੀ ਬੱਚੀ ਦੀ ਲੁਹਾਈ ਗਈ ਦਸਤਾਰ ਤੇ ਕਿਰਪਾਨ: SGPC ਪ੍ਰਧਾਨ ਨੇ ਦੱਸਿਆ ਮੰਦਭਾਗਾ

Punjab: ਮੱਧ ਪ੍ਰਦੇਸ਼ ’ਚ ਪ੍ਰੀਖਿਆ ਦੌਰਾਨ ਅੰਮ੍ਰਿਤਧਾਰੀ ਬੱਚੀ ਦੀ ਲੁਹਾਈ ਗਈ ਦਸਤਾਰ ਤੇ ਕਿਰਪਾਨ: SGPC ਪ੍ਰਧਾਨ ਨੇ ਦੱਸਿਆ ਮੰਦਭਾਗਾ

by Ranjit Singh
March 3, 2026
0

Punjab: ਮੱਧ ਪ੍ਰਦੇਸ਼ ’ਚ ਪ੍ਰੀਖਿਆ ਦੌਰਾਨ ਅੰਮ੍ਰਿਤਧਾਰੀ ਬੱਚੀ ਦੀ ਲੁਹਾਈ ਗਈ ਦਸਤਾਰ ਤੇ ਕਿਰਪਾਨ: SGPC ਪ੍ਰਧਾਨ ਨੇ ਦੱਸਿਆ ਮੰਦਭਾਗਾ ਅੰਮ੍ਰਿਤਸਰ,...

THOUGHT OF THE DAY :🙏🌸 ਅੱਜ ਦਾ ਵਿਚਾਰ 🌸🙏

THOUGHT OF THE DAY :🙏🌸 ਅੱਜ ਦਾ ਵਿਚਾਰ 🌸🙏

by Navjot
March 3, 2026
0

THOUGHT OF THE DAY :🙏🌸 ਅੱਜ ਦਾ ਵਿਚਾਰ 🌸🙏 ਚੰਡੀਗੜ੍ਹ, 3 ਮਾਰਚ(ਵਿਸ਼ਵ ਵਾਰਤਾ) THOUGHT OF THE DAY : 💫💫ਸਫਲਤਾ ਕਾਰਵਾਈ...

🛑 Top 10 News : ਅੱਜ ਦੀਆਂ ਵੱਡੀਆਂ ਖ਼ਬਰਾਂ

🛑 Top 10 News : ਅੱਜ ਦੀਆਂ ਵੱਡੀਆਂ ਖ਼ਬਰਾਂ

by Navjot
March 2, 2026
0

Top 10 News : ਅੱਜ ਦੀਆਂ ਵੱਡੀਆਂ ਖ਼ਬਰਾਂ   ਚੰਡੀਗੜ੍ਹ, 2 ਮਾਰਚ (ਵਿਸ਼ਵ ਵਾਰਤਾ) – ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top 10...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Hukamnama Sri Darbar Sahib Today – 03 March 2026 | Ang 632 I ਅੱਜ ਦਾ ਹੁਕਮਨਾਮਾ
ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Hukamnama Sri Darbar Sahib Today – 03 March 2026 | Ang 632 I ਅੱਜ ਦਾ ਹੁਕਮਨਾਮਾ

March 3, 2026

ਬਦਲੀਆਂ

IAS Transfer: ਪੰਜਾਬ ਸਰਕਾਰ ਵਲੋਂ ਦੋ IAS ਅਫਸਰਾਂ ਦੇ ਤਬਾਦਲੇ

PUNJAB : ਪ੍ਰਸ਼ਾਸਨਿਕ ਫੇਰਬਦਲ ; ਪੰਜਾਬ ਸਰਕਾਰ ਵੱਲੋਂ 3 IAS ਅਤੇ 1 PCS ਅਧਿਕਾਰੀ ਇੱਧਰੋਂ-ਉੱਧਰ, ਪੜ੍ਹੋ ਸੂਚੀ

Punjab: 4 IAS/PCS ਅਫਸਰਾਂ ਦੇ ਤਬਾਦਲੇ

Punjab: 16 ਕਾਨੂੰਗੋਆਂ ਨੂੰ ਨਾਇਬ ਤਹਿਸੀਲਦਾਰਾਂ ਵਜੋਂ ਮਿਲੀ ਤਰੱਕੀ

Chandigarh Police ‘ਚ ਹੋਏ ਤਬਾਦਲੇ, SI-ASI ਅਤੇ ਕਾਂਸਟੇਬਲ ਰੈਂਕ ਦੇ ਪੁਲਿਸ ਕਰਮਚਾਰੀ ਕੀਤੇ ਇੱਧਰੋਂ-ਉੱਧਰ

Punjab Transfers: 19 ਪੁਲਿਸ ਮੁਲਾਜ਼ਮ ਇੱਧਰੋਂ-ਉੱਧਰ

Currency Converter

Youtube

Wishav Warta - Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

International: ਭਾਰਤ ਦੌਰੇ ਤੋਂ ਬਾਅਦ Canadian PM ਆਸਟ੍ਰੇਲੀਆ ਲਈ ਰਵਾਨਾ

International: ਭਾਰਤ ਦੌਰੇ ਤੋਂ ਬਾਅਦ Canadian PM ਆਸਟ੍ਰੇਲੀਆ ਲਈ ਰਵਾਨਾ

by Ranjit Singh
March 3, 2026
0

International: ਭਾਰਤ ਦੌਰੇ ਤੋਂ ਬਾਅਦ Canadian PM ਆਸਟ੍ਰੇਲੀਆ ਲਈ ਰਵਾਨਾ ਨਵੀਂ ਦਿੱਲੀ, 3 ਮਾਰਚ 2026 (ਵਿਸ਼ਵ ਵਾਰਤਾ) – ਕੈਨੇਡਾ ਦੇ...

Most Popular

Punjab ਦੀ ਨਵੀਂ ਆਬਕਾਰੀ ਨੀਤੀ ਤਿਆਰ, ਬਸ CM ਮਾਨ ਦੀ ਪ੍ਰਵਾਨਗੀ ਦੀ ਉਡੀਕ

Punjab ਦੀ ਨਵੀਂ ਆਬਕਾਰੀ ਨੀਤੀ ਤਿਆਰ, ਬਸ CM ਮਾਨ ਦੀ ਪ੍ਰਵਾਨਗੀ ਦੀ ਉਡੀਕ

by Ranjit Singh
February 19, 2026
0

Punjab ਦੀ ਨਵੀਂ ਆਬਕਾਰੀ ਨੀਤੀ ਤਿਆਰ, ਬਸ CM ਮਾਨ ਦੀ ਪ੍ਰਵਾਨਗੀ ਦੀ ਉਡੀਕ ਚੰਡੀਗੜ੍ਹ, 19 ਫਰਵਰੀ 2026 (ਵਿਸ਼ਵ ਵਾਰਤਾ) -...

  • About
  • Advertise
  • Privacy & Policy
  • Contact

COPYRIGHT (C) 2024. ALL RIGHTS RESERVED. DESIGNED AND MAINTAINED BY MEHRA MEDIA 