ਚੰਡੀਗੜ/ਮਾਨਸਾ, 26 ਅਗਸਤ (ਵਿਸ਼ਵ ਵਾਰਤਾ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਾਲਵਾ ਖੇਤਰ ਵਿਚ ਮਾਨਸਾ ਸਮੇਤ ਹੋਰਨਾਂ ਸ਼ਹਿਰਾਂ ਦਾ ਭਲਕੇ 27 ਅਗਸਤ ਨੂੰ ਦੌਰਾ ਕੀਤਾ ਜਾ ਰਿਹਾ ਹੈ, ਇਹ ਦੌਰਾ ਡੇਰਾ ਸੱਚਾ ਸੌਦਾ ਨਾਲ ਜੁੜੀਆਂ ਘਟਨਾਵਾਂ ਤੋਂ ਬਾਅਦ ਅਮਨ ਸ਼ਾਂਤੀ ਬਣਾਈ ਰੱਖਣ ਨੂੰ ਲੈਕੇ ਰੱਖਿਆ ਗਿਆ ਹੈ|
ਪਤਾ ਲੱਗਿਆ ਹੈ ਕਿ ਮੁੱਖ ਮੰਤਰੀ ਵੱਲੋਂ ਮਾਨਸਾ ਤੋਂ ਬਿਨਾਂ ਮੌੜ ਮੰਡੀ, ਬਠਿੰਡਾ, ਬੱਲੂਆਣਾ ਅਤੇ ਮਲੋਟ ਵਿਖੇ ਇਹ ਦੌਰਾ ਕੀਤਾ ਜਾਣਾ ਹੈ| ਉਨ੍ਹਾਂ ਨਾਲ ਇਸ ਮੌਕੇ ਪੰਜਾਬ ਪੁਲੀਸ ਅਤੇ ਸਿਵਲ ਪ੍ਰ੍ਹਾ੍ਹਨ ਦੇ ਉਚ ਅਧਿਕਾਰੀ ਮੌਜੂਦ ਹੋਣਗੇ| ਡਿਪਟੀ ਕਮ੍ਹਿਨਰ ਵੱਲੋਂ ਇਨ੍ਹਾਂ ਅਧਿਕਾਰੀਆਂ ਨਾਲ ੍ਹਹਿਰ ਦਾ ਮਾਹੌਲ ਕਾਇਮ ਰੱਖਣ ਲਈ ਬਕਾਇਦਾ ਮੀਟਿੰਗ ਕੀਤੀ ਜਾਵੇਗੀ|
ਮਾਨਸਾ ਦੇ ਡਿਪਟੀ ਕਮ੍ਹਿਨਰ ਧਰਮ ਪਾਲ ਗੁਪਤਾ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਇਸ ਦੌਰੇ ਲਈ ਪ੍ਰ੍ਹਾ੍ਹਨ ਵੱਲੋਂ ਬਕਾਇਦਾ ਪ੍ਰਬੰਧ ਕੀਤੇ ਜਾ ਚੁੱਕੇ ਹਨ| ਉਨ੍ਹਾਂ ਇਹ ਵੀ ਕਿਹਾ ਕਿ ਜਿਲ੍ਹੇ ਵਿਚ ਇਸ ਵੇਲੇ ਅਮਨ ੍ਹਾਂਤੀ ਕਾਇਮ ਹੈ ਅਤੇ ਲੋਕਾਂ ਵਿਚ ਕਿਸੇ ਕਿਸਮ ਦਾ ਡਰ-ਡੁੱਕਰ ਨਹੀਂ ਹੈ|
ਮੁੱਖ ਮੰਤਰੀ ਦਾ ਮਾਨਸਾ ਸਮੇਤ ਮਾਲਵਾ ਪੱਟੀ ਦਾ ਦੌਰਾ ਭਲਕੇ
Advertisement
Advertisement