ਨਵੀਂ ਦਿੱਲੀ, 13 ਮਾਰਚ – ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਉਤੇ ਉਸ ਦੀ ਪਤਨੀ ਨੇ ਦੂਜੀਆਂ ਲੜਕੀਆਂ ਨਾਲ ਗਲਤ ਸਬੰਧ ਰੱਖਣ ਦੇ ਦੋਸ਼ ਲਾਏ ਹਨ, ਜਿਸ ਤੋਂ ਬਾਅਦ ਮੁਹੰਮਦ ਸ਼ਮੀ ਵਿਵਾਦਾਂ ਵਿਚ ਘਿਰ ਗਏ ਹਨ| ਇਸ ਦੌਰਾਨ ਮਹਿੰਦਰ ਸਿੰਘ ਧੋਨੀ ਨੇ ਕਿਹਾ ਹੈ ਕਿ ਮੁਹੰਮਦ ਸ਼ਮੀ ਇਸ ਤਰ੍ਹਾਂ ਨਹੀਂ ਕਰ ਸਕਦਾ| ਉਨ੍ਹਾਂ ਕਿਹਾ ਕਿ ਉਹ ਸ਼ਮੀ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਉਹ ਧੋਖਾ ਨਹੀਂ ਦੇ ਸਕਦਾ|
ਦੂਸਰੇ ਪਾਸੇ ਖਬਰ ਹੈ ਕਿ ਮੁਹੰਮਦ ਸ਼ਮੀ ਦੀ ਪਤਨੀ ਮੀਡੀਆ ਕਰਮੀਆਂ ਉਤੇ ਭੜਕ ਉਠੀ ਅਤੇ ਉਸ ਨੇ ਇੱਕ ਮੀਡੀਆ ਕਰਮੀ ਦਾ ਕੈਮਰਾ ਤੱਕ ਤੋੜ ਦਿੱਤਾ| ਮੀਡੀਆ ਕਰਮੀਆਂ ਨੇ ਉਸ ਤੋਂ ਚੱਲ ਰਹੇ ਵਿਵਾਦ ਬਾਰੇ ਸਵਾਲ ਕੀਤਾ ਸੀ, ਜਿਸ ਉਤੇ ਉਹ ਭੜਕ ਉਠੀ ਅਤੇ ਇਸ ਦੌਰਾਨ ਇਕ ਕੈਮਰਾ ਵੀ ਟੁੱਟ ਗਿਆ|
Border–Gavaskar Trophy : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੌਥਾ ਟੈਸਟ ਜਾਰੀ
Border–Gavaskar Trophy : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੌਥਾ ਟੈਸਟ ਜਾਰੀ ਆਸਟਰੇਲੀਆ ਦਾ ਸਕੋਰ 150 ਤੋਂ ਪਾਰ : ਗਵਾਈਆਂ 2 ਵਿਕਟਾਂ...