ਮੁਹਾਲੀ ‘ਚ ਕੱਲ੍ਹ ਨੂੰ ਲੱਗੇਗਾ ਛੇ ਕੰਪਨੀਆਂ ਦਾ ਪਲੇਸਮੈਂਟ ਕੈਂਪ
ਐਸ.ਏ.ਐਸ.ਨਗਰ 13 ਮਾਰਚ(ਸਤੀਸ਼ ਕੁਮਾਰ ਪੱਪੀ) ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਮਾਡਲ ਕੈਰੀਅਰ ਸੈਂਟਰ, ਵਲੋਂ, ਸ਼ੋਪ ਐਨ ਸਰਵਿਸ ਡਾਟ ਕੋਮ, ਫਾਈਵਐਸ ਡਿਜ਼ੀਟਲ, ਮਾਰੂਤੀ ਸਜ਼ੂਕੀ, ਅਰੈਨਾ ਐਂਡ ਐਮਪੀ, ਨੈਕਸਾ, ਐਕਸਿਸ ਬੈਂਕ, ਏਰੀਅਲ ਟੈਲੀਕੋਮ, ਪਿਓਰ ਨੈਚੂਰਲ ਕੇਅਰ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ ਬੇਰੁਜ਼ਗਾਰ
ਨੌਜਵਾਨਾਂ ਲਈ ਪਲੇਸਮੈਂਟ ਕੈਂਪ 14 ਮਾਰਚ ਨੂੰ ਡੀ.ਬੀ.ਈ.ਈ, ਦਫ਼ਤਰ, ਕਮਰਾ ਨੰ.461, ਤੀਜੀ
ਮੰਜ਼ਿਲ, ਡੀ. ਸੀ. ਕੰਪਲੈਕਸ, ਸੈਕਟਰ- 76 ਐੱਸ.ਏ.ਐੱਸ. ਨਗਰ (ਮੁਹਾਲੀ) ਵਿਖੇ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਬਾਰਵੀਂ, ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਉਮੀਦਵਾਰ ਸਵੇਰੇ 10.00 ਵਜੇ ਤੋਂ 1.00 ਵਜੇ ਤੱਕ ਆਪਣੇ ਦਸਤਾਵੇਜ ਲੈ ਕੇ ਪਹੁੰਚਣ।
ਵਧੇਰੇ ਜਾਣਕਾਰੀ ਦਿੰਦਿਆਂ ਡੀ.ਬੀ.ਈ.ਈ ਦੇ ਅਧਿਕਾਰੀਆਂ ਵਲੋਂ ਦੱਸਿਆ ਗਿਆ ਕੇ ਇਸ ਕੈਂਪ ਵਿੱਚ ਕੇਵਲ 18 ਤੋਂ 30 ਸਾਲ ਤੱਕ ਅਤੇ ਤਜਰਬੇ ਕਾਰ ਉਮੀਦਵਾਰ ਜੋ ਬਾਰਵੀਂ, ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਹੋਣ ਸ਼ਾਮਿਲ ਹੋ ਸਕਦੇ ਹਨ। ਇਸ ਲਈ ਇਛੁੱਕ ਪ੍ਰਾਰਥੀ ਆਪਣਾ ਰਜਿਊਮ ਅਤੇ ਜ਼ਰੂਰੀ ਦਸਤਾਵੇਜ ਲੈ ਕੇ ਡੀ.ਬੀ.ਈ.ਈ ਦਫ਼ਤਰ ਪਹੁੰਚਣ ਦੀ ਖੇਚਲ ਕਰਨ। ਵਧੇਰੇ ਜਾਣਕਾਰੀ ਲਈ ਉਮੀਦਵਾਰ ਡੀ.ਬੀ.ਈ.ਈ, ਕਮਰਾ ਨੰ.461, ਤੀਜੀ ਮੰਜ਼ਿਲ, ਡੀ. ਸੀ. ਕੰਪਲੈਕਸ, ਸੈਕਟਰ- 76 ਐੱਸ.ਏ.ਐੱਸ. ਨਗਰ ਨਾਲ ਤਾਲਮੇਲ ਕਰ ਸਕਦੇ ਹਨ ਅਤੇ ਆਪਣੇ ਰਜ਼ਿਊਮ ਨੂੰ ਦਫ਼ਤਰ ਦੀ ਈ-ਮੇਲ ਆਈ ਡੀ – [email protected] ਤੇ ਭੇਜ ਸਕਦੇ ਹਨ। ਰੋਜ਼ਗਾਰ ਸਬੰਧੀ ਜਾਣਕਾਰੀ ਹਾਸਿਲ ਕਰਨ ਲਈ ਡੀ.ਬੀ.ਈ.ਈ ਦੇ ਸੋਸ਼ਲ ਮੀਡੀਆ ਅਕਾਊਂਟ ਨੂੰ ਫੋਲੋ ਕਰ
ਸਕਦੇ ਹਨ ਜਿਵੇਂ ਫੇਸਬੁੱਕ ਅਕਾਊਂਟ, User name- DegtoSAS.