ਮੋਹਾਲੀ, 21 ਦਸੰਬਰ (ਵਿਸ਼ਵ ਵਾਰਤਾ) – ਮੋਹਾਲੀ ਕੋਰਟ ਨੇ ਮਿੱਥ ਕੇ ਕਤਲ ਮਾਮਲੇ ਵਿਚ ਅੱਜ ਹਰਦੀਪ ਸਿੰਘ ਸ਼ੇਰਾ ਅਤੇ ਰਮਨਦੀਪ ਬੱਗਾ ਨੂੰ 26 ਦਸੰਬਰ ਤੱਕ ਰਿਮਾਂਡ ਉਤੇ ਭੇਜ ਦਿੱਤਾ ਹੈ| ਇਨ੍ਹਾਂ ਨੂੰ ਅਮਿਤ ਸ਼ਰਮਾ ਕੇਸ ਵਿਚ ਮੋਹਾਲੀ ਕੋਰਟ ਵਿਚ ਅੱਜ ਪੇਸ਼ ਕੀਤਾ ਗਿਆ, ਜਿਥੇ ਕੋਰਟ ਨੇ ਇਨ੍ਹਾਂ 26 ਤੱਕ ਰਿਮਾਂਡ ਉਤੇ ਭੇਜਣ ਦਾ ਹੁਕਮ ਸੁਣਾਇਆ|
ਇਸ ਤੋਂ ਇਲਾਵਾ ਜਿੰਮੀ ਨੂੰ ਮੋਹਾਲੀ ਕੋਰਟ ਵਿਚ ਪੇਸ਼ ਕੀਤਾ ਗਿਆ ਅਤੇ ਕੋਰਟ ਨੇ ਉਸ ਨੂੰ ਵੀ 26 ਤੱਕ ਰਿਮਾਂਡ ਉਤੇ ਭੇਜ ਦਿੱਤਾ|
ਵਰਨਣ ਯੋਗ ਹੈ ਕਿ ਪੰਜਾਬ ਵਿੱਚ ਪਿਛਲੇ ਸਮੇਂ ਵਿੱਚ ਵੱਖ-ਵੱਖ ਸ਼ਹਿਰਾਂ ਵਿਚ ਮਿੱਥ ਕੇ ਕੀਤੇ ਗਏ ਕਤਲਾਂ ਦੇ ਕੇਸਾਂ ਵਿੱਚ ਜੱਗੀ ਜਿੰਮੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ।