‘ਮਿਲਾਂਗੇ ਤੂਤਾਂ ਵਾਲੇ ਖੂਹ ਤੇ ਗੱਲਾਂ ਹੋਣਗੀਆਂ ਮੂੰਹ ਤੇ’, ਆਪ ਉਮੀਦਵਾਰ ਪੱਪੀ ਨੇ ਸਾਧਿਆ ਬਿੱਟੂ ਤੇ ਨਿਸ਼ਾਨਾ
ਲੁਧਿਆਣਾ, 16 ਅਪ੍ਰੈਲ : ਲੁਧਿਆਣਾ ਤੋਂ ਲੋਕ ਸਭਾ ਦੇ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੇ ਪਾਰਟੀ ਵੱਲੋਂ ਟਿਕਟ ਅਨਾਉਂਸ ਕਰਦੇ ਹੀ ਵਿਰੋਧੀ ਪਾਰਟੀਆਂ ਤੇ ਵੱਡਾ ਹਮਲਾ ਕੀਤਾ ਹੈ ਇਸ ਤੋਂ ਇਲਾਵਾ ਉਹਨਾਂ ਰਵਨੀਤ ਬਿੱਟੂ ਤੇ ਤਿੱਖਾ ਹਮਲਾ ਕੀਤਾ ਹੈ ਕਿਆ ਕਿ ਪੌਣੇ ਪੰਜ ਸਾਲ ਨਾ ਦਿਖਣਾ ਇਸੇ ਵਜਹਾ ਕਰਕੇ ਵਰਕਰ ਉਹਨਾਂ ਨੂੰ ਛੱਡ ਬਾਕੀ ਪਾਰਟੀਆਂ ਵਿੱਚ ਗਏ ਸਨ ਉਹਨਾਂ ਕਿਹਾ ਕਿ ਹੁਣ ਉਹ ਕਹਾਵਤ ਯਾਦ ਆਉਂਦੀ ਹੈ ਕਿ ਤੂਤਾਂ ਵਾਲੇ ਖੂਹ ਤੇ ਗੱਲਾਂ ਹੋਣਗੀਆਂ ਮੂੰਹ ਤੇ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਉਹਨਾਂ ਦਾ ਮੁੱਖ ਏਜੰਡਾ ਲੁਧਿਆਣਾ ਸ਼ਹਿਰ ਦਾ ਵਿਕਾਸ ਹੈ। ਉਹਨਾਂ ਕਿਹਾ ਕਿ ਇਹ ਪੁਰਾਣੇ ਕਾਂਗਰਸੀਆਂ ਵਿੱਚ ਮੁਕਾਬਲਾ ਨਹੀਂ ਬਲਕਿ ਲੁਧਿਆਣੇ ਸ਼ਹਿਰ ਦੀ ਬੇਹਤਰੀ ਅਤੇ ਚੰਗੇ ਉਮੀਦਵਾਰ ਦੀ ਚੋਣ ਕਰਨਾ ਹੈ।