ਮਾਨਸਾ ਹਾਈ ਸਕੂਲ ਦੇ 1975 ਦੇ ਦਸਵੀਂ ਦੇ ਬੈਚ ਦੇ ਵਿਦਿਆਰਥੀਆਂ ਦੀ ਹੋਈ ਮਿਲਣੀ 

18
Advertisement

ਮਾਨਸਾ ਹਾਈ ਸਕੂਲ ਦੇ 1975 ਦੇ ਦਸਵੀਂ ਦੇ ਬੈਚ ਦੇ ਵਿਦਿਆਰਥੀਆਂ ਦੀ ਹੋਈ ਮਿਲਣੀ 

ਭੀਖੀ,15 ਮਈ (ਵਿਸ਼ਵ ਵਾਰਤਾ) ਮਾਨਸਾ ਹਾਈ ਸਕੂਲ ਦੇ 1975 ਦੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੀ ਮਿਲਣੀ ਸਥਾਨ ਹਰੀਨ ਹੋਟਲ ‘ਚ ਹੋਈ। ਇਸ ਬੈਚ ਦੇ ਵਿਦਿਆਰਥੀ ਰਹੇ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਲੰਮੀ ਕੋਸ਼ਿਸ ਤੋਂ ਬਾਅਦ ਇਹ ਮਿਲਣੀ ਯਾਦਗਾਰੀ ਹੋ ਨਿੱਬੜੀ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮਿਲਣੀ ਦੌਰਾਨ ਦੋਸਤਾਂ ਮਿੱਤਰਾਂ ਨੇ ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ ਤੇ ਪਰਿਵਾਰਕ ਗੱਲਾਂ ਬਾਤਾਂ ਵੀ ਹੋਈਆਂ।

 

ਭੀਖੀ ਵਿਖੇ ਵਿਦਿਆਰਥੀ ਮਿਲਣੀ ਦੌਰਾਨ ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਤੇ ਹੋਰ।

 

ਜਿਸ ਦੌਰਾਨ ਇੱਕ ਵਾਰ ਮਾਹੌਲ ਭਾਵਪੂਰਕ ਹੋ ਗਿਆ। ਮਿਲਣੀ ਦੌਰਾਨ ਅਸ਼ੋਕ ਸਦਿਊੜਾ, ਵਿਜੇ ਕੁਮਾਰ, ਸੁਖਦਰਸ਼ਨ ਨੱਤ, ਡਾ. ਸ਼ੀਤਲ ਕੁਮਾਰ, ਡਾ. ਸੁਰਿੰਦਰ ਕੁਮਾਰ, ਕੰਵਰ ਮਨਜੀਤ ਸਿੰਘ ਧਾਲੀਵਾਲ, ਰਾਕੇਸ਼ ਕੁਮਾਰ ਤੇ 30 ਦੇ ਕਰੀਬ ਪੁਰਾਣੇ ਵਿਦਿਆਰਥੀ ਮਿੱਤਰ ਦੋਸਤ ਹਾਜ਼ਰ ਸਨ।

 

Advertisement