– ਰੇਤ ਦੇ ਗੈਰ ਕਾਨੂੰਨੀ ਖਨਨ ਨੂੰ ਲੈ ਕੇ ਆਪ ਤੇ ਕਾਂਗਰਸ ਦੇ ਵਿਧਾਇਕਾਂ ਵਿਚਾਲੇ ਹੋਈ ਤਿੱਖੀ ਬਹਿਸ
ਚੰਡੀਗੜ੍ਹ, 29 ਨਵੰਬਰ (ਵਿਸ਼ਵ ਵਾਰਤਾ) : ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੇ ਤੀਸਰੇ ਅਤੇ ਆਖੀਰੀ ਦਿਨ ਵੀ ਸਦਨ ਵਿਚ ਭਾਰੀ ਹੰਗਾਮਾ ਹੋਇਆ| ਵਿਧਾਨ ਸਭਾ ਵਿਚ ਪ੍ਰਸ਼ਨ ਕਾਲ ਤੋਂ ਬਾਅਦ ਆਪ ਅਤੇ ਕਾਂਗਰਸ ਦੇ ਵਿਧਾਇਕਾਂ ਵਿਚ ਤਿੱਖੀ ਬਹਿਸ ਹੋਈ| ਦੋਵੇਂ ਪਾਰਟੀਆਂ ਦੇ ਵਿਧਾਇਕ ਆਹਮਣੇ-ਸਾਹਮਣੇ ਆ ਗਏ|
ਵਿਧਾਨ ਸਭਾ ਦੀ ਅੱਜ ਕਾਰਵਾਈ ਸ਼ੁਰੂ ਹੁੰਦੇ ਹੀ ਹੰਗਾਮਾ ਸ਼ੁਰੂ ਹੋ ਗਿਆ| ਪਹਿਲਾਂ ਸ਼ਗਨ ਸਕੀਮ ਦੀ ਰਾਸ਼ੀ ਵਧਾਏ ਜਾਣ ਨੂੰ ਲੈ ਕੇ ਵਿਵਾਦ ਹੋਇਆ| ਪ੍ਰਸ਼ਨਕਾਲ ਪਰਾਲੀ ਦੇ ਮੁੱਦੇ ਉਤੇ ਬਹਿਸ ਦੀ ਮੰਗ ਹੋਈ| ਇਸ ਤੋਂ ਬਾਅਦ ਸਿਫਰਕਾਲ ਵਿਚ ਆਪ ਵਿਧਾਇਕ ਦਲ ਦੇ ਨੇਤਾ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਨਾਜਾਇਜ ਰੇਤ ਖਨਨ ਦੇ ਮਾਮਲੇ ਉਤੇ ਬਹਿਸ ਦੀ ਮੰਗ ਕੀਤੀ| ਖਹਿਰਾ ਨੇ ਕਿਹਾ ਕਿ ਨਾਜਾਇਜ ਖਨਨ ਵਿਚ ਸੱਤਾ ਪੱਖ ਦੇ ਕਈ ਵਿਧਾਇਕ ਸ਼ਾਮਿਲ ਹਨ| ਮੁੱਖ ਮੰਤਰੀ ਨੇ ਨਾਰੰਗ ਕਮਿਸ਼ਨ ਦੀ ਰਿਪੋਰਟ ਮੁੱਖ ਸਕੱਤਰ ਨੂੰ ਸੌਂਪਦਿਆਂ ਕਿਹਾ ਸੀ ਕਿ ਰਿਪੋਰਟ ਅਗਸਤ ਮਹੀਨੇ ਵਿਚ ਆ ਗਈ ਸੀ| ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚਿਪਸ ਫੈਕਟਰੀ ਉਤੇ ਐਕਸ਼ਨ ਲੈਣ ਦੀ ਗੱਲ ਕਹੀ ਸੀ| ਸਰਕਾਰ ਇਹ ਦੱਸੇ ਕਿ ਇਸ ਉਤੇ ਕੀ ਐਕਸ਼ਨ ਲਿਆ ਗਿਆ ਹੈ| ਇਸ ਤੋਂ ਬਾਅਦ ਆਪ ਵਿਧਾਇਕ ਅਤੇ ਕਾਂਗਰਸ ਵਿਧਾਇਕ ਆਹਮਣੇ-ਸਾਹਮਣੇ ਹੋ ਗਏ| ਦੋਨਾਂ ਪੱਖਾਂ ਵਿਚ ਬਹਿਸ ਹੋਈ| ਖਹਿਰਾ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਿਚਾਲੇ ਗਰਮਾ-ਗਰਮ ਬਹਿਸ ਹੋਈ|
ਇਸ ਉਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ| ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਵੈਲ ਵਿਚ ਆ ਗਏ| ਇਸ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੀ ਸੀਟ ਉਤੇ ਬੈਠੇ ਰਹੇ|
Breaking News: ਨਗਰ ਸੁਧਾਰ ਟਰੱਸਟ ਚ ਬੇਨਿਯਮੀਆਂ ਤੇ ਪਲਾਟ ਦੀ ਘਪਲੇਬਾਜ਼ੀ ਕਾਰਨ ਇੰਪਰੂਵਮੈਂਟ ਟਰੱਸਟ ਦੇ ਸੀਨੀਅਰ ਸਹਾਇਕ ਵਿਰੁੱਧ ਭ੍ਰਿਸ਼ਟਾਚਾਰ ਦਾ ਕੇਸ ਦਰਜ
Breaking News: ਨਗਰ ਸੁਧਾਰ ਟਰੱਸਟ ਚ ਬੇਨਿਯਮੀਆਂ ਤੇ ਪਲਾਟ ਦੀ ਘਪਲੇਬਾਜ਼ੀ ਕਾਰਨ ਇੰਪਰੂਵਮੈਂਟ ਟਰੱਸਟ ਦੇ ਸੀਨੀਅਰ ਸਹਾਇਕ ਵਿਰੁੱਧ ਭ੍ਰਿਸ਼ਟਾਚਾਰ ਦਾ...