ਮਹਿਲਾ ਪ੍ਰੀਮੀਅਰ ਲੀਗ ਐਲੀਮੀਨੇਟਰ ਮੈਚ :ਯੂਪੀ ਵਾਰੀਅਰਜ਼  ਬਨਾਮ ਮੁੰਬਈ ਇੰਡੀਅਨਜ਼

39
Advertisement

ਮਹਿਲਾ ਪ੍ਰੀਮੀਅਰ ਲੀਗ ਐਲੀਮੀਨੇਟਰ ਮੈਚ :ਯੂਪੀ ਵਾਰੀਅਰਜ਼  ਬਨਾਮ ਮੁੰਬਈ ਇੰਡੀਅਨਜ਼

ਪੜ੍ਹੋ ,ਯੂਪੀ ਵਾਰੀਅਰਜ਼ ਨੇ ਟਾਸ ਜਿੱਤ ਕੇ ਲਿਆ ਕਿਹੜਾ ਫੈਸਲਾ

ਅੱਜ ਜਿੱਤਣ ਵਾਲੀ ਟੀਮ ਫਾਇਨਲ ‘ਚ ਭਿੜੇਗੀ ਦਿੱਲੀ ਨਾਲ

ਚੰਡੀਗੜ੍ਹ,24ਮਾਰਚ(ਵਿਸ਼ਵ ਵਾਰਤਾ)-ਮਹਿਲਾ ਪ੍ਰੀਮੀਅਰ ਲੀਗ (WPL) ਦਾ ਐਲੀਮੀਨੇਟਰ ਮੈਚ ਮੁੰਬਈ ਇੰਡੀਅਨਜ਼ ਅਤੇ ਯੂਪੀ ਵਾਰੀਅਰਜ਼ ਵਿਚਾਲੇ ਜਲਦੀ ਹੀ ਸ਼ੁਰੂ ਹੋਵੇਗਾ। ਯੂਪੀ ਦੀ ਕਪਤਾਨ ਐਲੀਸਾ ਹੀਲੀ ਨੇ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ਵਿੱਚ ਟਾਸ ਜਿੱਤ ਕੇ ਫੀਲਡਿੰਗ ਕਰਨ ਦਾ ਫੈਸਲਾ ਕੀਤਾ ਹੈ।

ਦਿੱਲੀ ਕੈਪੀਟਲਜ਼ 5 ਟੀਮਾਂ ਦੀ ਅੰਕ ਸੂਚੀ ਵਿੱਚ ਪਹਿਲੇ ਨੰਬਰ ‘ਤੇ ਰਹਿ ਕੇ ਫਾਈਨਲ ਵਿੱਚ ਪਹੁੰਚੀ ਹੈ। ਯੂਪੀ ਵਾਰੀਅਰਜ਼ ਅਤੇ ਮੁੰਬਈ ਇੰਡੀਅਨਜ਼ ਦੀਆਂ ਟੀਮਾਂ ਦੂਜੇ ਅਤੇ ਤੀਜੇ ਸਥਾਨ ’ਤੇ ਰਹੀਆਂ। ਹੁਣ ਦੋਵਾਂ ਵਿਚਾਲੇ ਐਲੀਮੀਨੇਟਰ ਮੈਚ ਖੇਡਿਆ ਜਾਵੇਗਾ। ਜੇਤੂ ਟੀਮ 26 ਮਾਰਚ ਨੂੰ ਬ੍ਰੇਬੋਰਨ ਸਟੇਡੀਅਮ ਵਿੱਚ ਦਿੱਲੀ ਖ਼ਿਲਾਫ਼ ਫਾਈਨਲ ਖੇਡੇਗੀ।

Advertisement