ਮਹਿਕ ਪੰਜਾਬ ਦੀ – ਅੱਜ ਜਨਮ ਦਿਨ ‘ਤੇ ਵਿਸ਼ੇਸ਼ 

0
35

ਮਹਿਕ ਪੰਜਾਬ ਦੀ – ਅੱਜ ਜਨਮ ਦਿਨ ‘ਤੇ ਵਿਸ਼ੇਸ਼ 

ਪੰਜਾਬੀ ਅਤੇ ਹਿੰਦੀ ਫਿਲਮਾਂ ਦੇ ਵਸੀਅਤ ਅਦਾਕਾਰ ਪ੍ਰਿਥਵੀ ਰਾਜ ਕਪੂਰ

ਚੰਡੀਗੜ੍ਹ,3ਨਵੰਬਰ(ਵਿਸ਼ਵ ਵਾਰਤਾ)- ਪ੍ਰਿਥਵੀ ਰਾਜ ਕਪੂਰ ਦਾ ਜਨਮ 03 ਨਵੰਬਰ 1906 ਨੂੰ ਲਾਇਲਪੁਰ, ਪਾਕਿਸਤਾਨ ਵਿਖੇ ਹੋਇਆ ਸੀ। ਉਨ੍ਹਾਂ ਨੇ ਬਚਪਨ ਵਿਚ ਹੀ ਥੀਏਟਰ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹਨਾਂ ਨੇ 1944 ਵਿੱਚ ਆਪਣੀ ਮੂਵਿੰਗ ਥੀਏਟਰ ਕੰਪਨੀ ਦੀ ਸਥਾਪਨਾ ਕੀਤੀ ਜੋ ਅੱਜ ਵੀ ” ਪ੍ਰਿਥਵੀ ਥੀਏਟਰ ” ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਹਨਾਂ ਦੀਆਂ ਹਿੰਦੀ ਫਿਲਮਾਂ ਸਿਕੰਦਰ, ਮੁਗਲ-ਏ-ਆਜ਼ਮ, ਆਲਮ ਆਰਾ, ਵਿਦਿਆਪਤੀ, ਚਿੰਗਾਰੀ,ਆਵਾਰਾ, ਆਨੰਦ ਮੱਠ, ਰੁਸਤਮ-ਏ-ਸੋਹਰਾਬ, ਸਿਕੰਦਰ-ਏ-ਆਜ਼ਮ, ਡਾਕੂ ਮੰਗਲ ਸਿੰਘ, ਤੀਨ ਬਹੂਰਾਨੀਆ, ਹੀਰ ਰਾਂਝਾ ਹਨ ਜੋ ਦਰਸ਼ਕਾਂ ਦੇ ਦਿਲਾਂ ਚ ਘਰ ਕਰ ਚੁੱਕੀਆਂ ਹਨ। ਇਸ ਤੋਂ ਇਲਾਵਾ ਪੰਜਾਬੀ ਫਿਲਮ ਨਾਨਕ ਨਾਮ ਜਹਾਜ਼ ਹੈ, ਨਾਨਕ ਦੁਖੀਆ ਸਭ ਸੰਸਾਰ ਤੇ ਮੇਲੇ ਮਿੱਤਰਾਂ ਦੇ ਵਿੱਚ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਸਨ। ਉਹਨਾਂ ਦਾ ਮੁਗਲ-ਏ-ਆਜ਼ਮ ਦੇ ਸਲੀਮ ਦੇ ਪਿਤਾ ਦਾ ਸਦਾਬਹਾਰ ਕਿਰਦਾਰ ਅੱਜ ਵੀ ਵਿਲੱਖਣ ਪਹਿਚਾਣ ਦੇ ਰਿਹਾ ਹੈ। ਉਹਨਾਂ ਨੂੰ ਭਾਰਤ ਸਰਕਾਰ ਵਲੋਂ ਪਦਮ ਭੂਸ਼ਣ ਅਤੇ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਆਪਜੀ ਦਾ ਕਪੂਰ ਪਰਿਵਾਰ ਹਿੰਦੀ ਫਿਲਮਾਂ ਲਈ ਅੱਜ ਵੀ ਅਨਮੋਲ ਕਾਰਜ ਕਰ ਰਿਹਾ ਹੈ। ਉਹਨਾਂ ਦੀ ਅਦਾਕਾਰੀ ਅਤੇ ਫਿਲਮ ਨਿਰਦੇਸ਼ਨ ਦਾ ਕਾਰਜ ਭਾਰਤੀ ਦਰਸ਼ਕਾਂ ਨੂੰ ਹਮੇਸ਼ਾ ਯਾਦ ਰਹੇਗਾ। ਉਹ ਸ਼ਵੇਦਨਸ਼ੀਲ ਚਿੰਤਕ ਅਦਾਕਾਰ, ਰੰਗ ਕਰਮੀ ਅਤੇ ਮਿਲਣਸਾਰ ਇਨਸਾਨ ਸਨ। ਉਹਨਾਂ ਨੇ ਆਪਣਾ ਸਾਰਾ ਜੀਵਨ ਹਿੰਦੀ ਫਿਲਮ ਜਗਤ ਨੂੰ ਸਮਰਪਿਤ ਕਰ ਦਿੱਤਾ) 03-11-1906 ਤੋਂ 29-05-1972

ਸਹਿਯੋਗੀ : ਅਮਰੀਕ ਤਲਵੰਡੀ, ਬਾਬਾ ਨਜਮੀ, ਡਾ.ਦਰਸ਼ਨ ਆਸ਼ਟ, ਡਾ.ਗੁਰਚਰਨ ਕੋਚਰ, ਅਸ਼ੋਕ ਭੌਰਾ ਅਮਰੀਕਾ