ਨਵੀਂ ਦਿੱਲੀ- ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਰੇਪ ਦੇ ਦੋਸ਼ ‘ਚ ਦੋਸ਼ੀ ਦੱਸਿਆ ਗਿਆ ਹੈ, ਜਿਸ ਤੋਂ ਬਾਅਦ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੀ ਵਿਸ਼ੇਸ਼ ਅਦਾਲਤ ਨੇ ਉਸ ਨੂੰ 20 ਸਾਲ ਜੇਲ ਦੀ ਸਜ਼ਾ ਸੁਣਾਈ ਅਤੇ 30 ਲੱਖ 20 ਹਜ਼ਾਰ ਰੁਪਏ ਜ਼ੁਰਮਾਨਾ ਲਾਇਆ ਪਰ ਇਸ ਦਰਮਿਆਨ ਕੇਸ ਦੀ ਜਾਂਚ ‘ਚ ਸ਼ਾਮਲ ਰਹੇ ਸੀ.ਬੀ.ਆਈ. ਦੇ ਰਿਟਾਇਰ ਡੀ.ਆਈ.ਜੀ. ਐੱਮ. ਨਾਰਾਇਣ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ।
ਮਨਮੋਹਨ ਸਿੰਘ ‘ਤੇ ਕੀਤੀ ਗਈ ਸੀ ਦਬਾਅ ਬਣਾਉਣ ਦੀ ਕੋਸ਼ਿਸ਼
ਨਾਰਾਇਣ ਦਾ ਕਹਿਣਾ ਹੈ ਕਿ ਉਦੋਂ ਰਾਮ ਰਹੀਮ ਦੇ ਖਿਲਾਫ ਜਾਂਚ ਨਹੀਂ ਕਰਨ ਨੂੰ ਲੈ ਕੇ ਕੁਝ ਸੰਸਦ ਮੈਂਬਰਾਂ ਨੇ ਮਨਮੋਹਨ ਸਿੰਘ ‘ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਸਿਆਸੀ ਪ੍ਰੈਸ਼ਰ ਦੇ ਬਾਵਜੂਦ ਮਨਮੋਹਨ ਸਿੰਘ ਸੀ.ਬੀ.ਆਈ. ਨਾਲ ਖੜ੍ਹੇ ਰਹੇ ਅਤੇ ਉਨ੍ਹਾਂ ਨੇ ਜਾਂਚ ਟੀਮ ਨੂੰ ਫਰੀ ਹੈਂਡ ਦਿੱਤਾ ਪਰ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਉਸ ਸਿਆਸੀ ਦਬਾਅ ਨੂੰ ਨਜ਼ਰਅੰਦਾਜ ਕਰਦੇ ਹੋਏ ਜਾਂਚ ਜਾਰੀ ਰੱਖਣ ਲਈ ਕਿਹਾ। ਸੀ.ਬੀ.ਆਈ. ਦੀ ਨਿਰਪੱਖ ਜਾਂਚ ਦਾ ਹੀ ਨਤੀਜਾ ਹੈ ਕਿ ਅੱਜ ਰਾਮ ਰਹੀਮ ਸਲਾਖਾਂ ਦੇ ਪਿੱਛੇ ਹਨ। ਉਹ ਪੂਰੀ ਤਰ੍ਹਾਂ ਜਾਂਚ ਏਜੰਸੀ ਨਾਲ ਸਨ।