ਚੰਡੀਗੜ, 9 ਦਸੰਬਰ (ਵਿਸ਼ਵ ਵਾਰਤਾ)- ਬੇਸੁਰੀ, ਲੱਚਰ, ਅਸ਼ਲੀਲ, ਹਿੰਸਕ ਅਤੇ ਨਸ਼ਿਆਂ ਨੂੰ ੳੇਤਸ਼ਾਹਿਤ ਕਰਦੇ ਗੀਤਾਂ ਰਾਂਹੀ ਅਮੀਰ ਅਤੇ ਨਿਰੋਏ ਪੰਜਾਬੀ ਵਿਰਸੇ ਨੂੰ ਤਬਾਹ ਅਤੇ ਨੌਜਵਾਨੀ ਨੂੰ ਗੁੰਮਰਾਹ ਕਰ ਰਹੇ ਗਾਇਕ ਅਤੇ ਗੀਤਕਾਰਾਂ ਨੂੰ ਚਣੌਤੀ ਦੇਣ ਲਈ ਇਪਟਾ, ਪੰਜਾਬ ਵੱਲੋਂ ਆਪਣੀਆਂ ਚਾਰ ਪੀੜੀਆਂ ਦੇ ਗਾਇਕਾਂ ਦੀ ਲੋਕਾਈ ਦੇ ਮਸਲਿਆਂ ਦੀ ਬਾਤ ਪਾਉਂਦੀ ਗਾਇਕੀ ਦੇ ਅਯੋਜਨਾਂ ਨੂੰ ਪੰਜਾਬ ਦੇ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇੂ ਉਤਸ਼ਾਹ ਪੂਰਵਕ ਹੂੰਗਾਰਾ ਭਰਿਆ ਹੈ।
ਇਹ ਖੁਲਾਸਾ ਕਰਦੇ ਨਾਟਕਕਾਰ ਅਤੇ ਨਾਟ-ਨਿਰਦੇਸ਼ਕ ਅਤੇ ਇਪਟਾ, ਪੰਜਾਬ ਦੇ ਜਨਰਲ ਸੱਕਤਰ ਸੰਜੀਵਨ ਸਿੰਘ ਦੱਸਿਆ ਕਿ ਸ੍ਰੀ ਬਾਦਲ ਦੇ ਨਿਵਾਸ ਵਿਖੇ ਇਪਟਾ ਦੇ ਪ੍ਰਧਾਨ ਇੰਦਰਜੀਤ ਰੂਪੋਵਾਲੀ, ਸੱਕਤਰ ਇੰਦਰਜੀਤ ਮੋਗਾ, ਸਰਘੀ ਪ੍ਰੀਵਾਰ ਦੇ ਨਾਟਕਰਮੀਆਂ ਰਿਸ਼ਮਰਾਗ ਅਤੇ ਓਦੈਰਾਗ ਦੀ ਸ਼ੂਮਲੀਅਤ ਵਾਲੇ ਵਫਦ ਨਾਲ ਮੁਲਾਕਾਤ ਦੌਰਨ ਸ੍ਰੀ ਬਾਦਲ ਕਿਹਾ ਕਿ ਸਭਿਆਚਾਰਕ ਪ੍ਰਦੂਸ਼ਣ ਵਾਕਿਆਂ ਦੀ ਚਿੰਤਾ ਦਾ ਵਿਸ਼ਾ ਹੈ।ਅਜੌਕੀ ਚਲੰਤ ਅਤੇ ਬਜ਼ਾਰੂ ਗਾਇਕੀ ਦੇ ਬਦਲ ਵੱਜੋਂ ਨਰੋਈ ਅਤੇ ਸਿਹਤਮੰਦ ਗਾਇਕੀ ਦੀ ਲੋੜ ਮੈਂ ਬਹੁਤ ਹੀ ਸ਼ਿੱਦਤ ਨਾਲ ਮਹਿਸੂਸ ਕਰਦਾ ਹੈ।ਇਪਟਾ, ਪੰਜਾਬ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ।
ਇਪਟਾ ਦਾ ਮੰਨਣਾਂ ਹੈ ਕਿ ਪੁਰਾਣੇਂ ਸਮਿਆਂ ਵਾਂਗ ਅੱਜ ਕਿਸੇ ਵੀ ਮੁਲਕ ਨੂੰ ਗੁਲਾਮ ਕਰਨ ਲਈ ਬੰਬਾਂ, ਬੰਦੂਕਾਂ, ਤੋਪਾਂ ਮਜ਼ਾਇਲਾਂ ਦੀ ਲੋੜ ਨਹੀਂ। ਉਸਦੇ ਸਭਿਆਚਾਰ, ਭਾਸ਼ਾ ਅਤੇ ਵਿਰਸੇ ਨੂੰ ਤਬਾਹ ਕਰ ਦੇਵੋ।ਮੁਲਕ ਖੁਦ ਬ ਖੁਦ ਗੁਲਾਮ ਬਣ ਜਾਵੇਗਾ।ਮਨੁੱਖ ਅਤੇ ਸਮਾਜ ਲਈ ਪ੍ਰਦੂਸ਼ਣ ਹਰ ਕਿਸਮ ਦਾ ਨੁਕਾਸਾਨ ਦੇਹ ਹੁੰਦਾ ਹੈ।ਚਾਹੇ ਉਹ ਸਭਿਆਚਾਰਕ ਹੋਵੇ, ਚਾਹੇ ਵਾਤਾਵਰਣ ਦਾ।ਇਹਨੇ ਦੇਰ ਸਵੇਰ ਆਪਣਾ ਅਸਰ ਦਖਾਉਣਾ ਹੀ ਹੈ।ਜ਼ਿਕਰਯੋਗ ਹੈ ਕਿ ਇਪਟਾ, ਪੰਜਾਬ ਵੱਲੋਂ ਪੰਜਾਬ ਭਰ ਵਿਚ ਗਾਇਕੀ ਰਾਹੀਂ ਪੰਜਾਬੀ ਅਸ਼ਲੀਲ, ਹਿੰਸਕ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਦੇ ਗੀਤਕਾਰਾਂ, ਗਾਇਕਾਂ ਦੇ ਖਿਲਾਫ ਭਰਾਤਰੀ ਜਥੇਬੰਦੀਆਂ ਅਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਉਪਾਸ਼ਕਾਂ ਦੇ ਸਹਿਯੋਗ ਨਾਲ ਤਕਰੀਬਨ ਦੋ ਦਹਾਕਿਆਂ ਤੋਂ ਸੰਘਰਸ਼ ਵਿੱਢਿਆ ਹੋਇਆ ਹੈ।