ਭਾਰਤ ਬਨਾਮ ਸ਼੍ਰੀਲੰਕਾ ਪਹਿਲਾ ਟੈਸਟ-ਰਵਿੰਦਰ ਜਡੇਜਾ ਤੇ ਆਰ ਅਸ਼ਵਿਨ ਨੇ ਟੀਮ ਨੂੰ ਸੰਭਾਲਿਆ
ਚੰਡੀਗੜ੍ਹ,5 ਮਾਰਚ(ਵਿਸ਼ਵ ਵਾਰਤਾ)- ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਪਹਿਲੇ ਟੈਸਟ ਦੇ ਦੂਜੇ ਦਿਨ ਦੀ ਖੇਡ ਸ਼ੁਰੂ ਹੋ ਗਈ ਹੈ। ਟੀਮ ਇੰਡੀਆ ਨੇ 101 ਓਵਰਾਂ ‘ਚ 6 ਵਿਕਟਾਂ ਦੇ ਨੁਕਸਾਨ ‘ਤੇ 423 ਦੌੜਾਂ ਬਣਾਈਆਂ ਹਨ। ਰਵਿੰਦਰ ਜਡੇਜਾ 80 ਦੌੜਾਂ ਅਤੇ ਆਰ ਅਸ਼ਵਿਨ 41 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਹਨ। ਦੋਵਾਂ ਵਿਚਾਲੇ 80+ ਦੌੜਾਂ ਦੀ ਸਾਂਝੇਦਾਰੀ ਹੋ ਚੁੱਕੀ ਹੈ।
ਜਡੇਜਾ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 87 ਗੇਂਦਾਂ ‘ਚ ਚੌਕਾ ਜੜ ਕੇ ਆਪਣੇ ਕਰੀਅਰ ਦਾ 18ਵਾਂ ਅਰਧ ਸੈਂਕੜਾ ਪੂਰਾ ਕੀਤਾ।
ਸਕੋਰ ਦੇਖਣ ਲਈ ਇਸ ਲਿੰਕ ਨੂੰ ਕਲਿੱਕ ਕਰੋ – https://www.bcci.tv/events/52/sri-lanka-tour-of-india-test-series-2022/match/422/1st-test