ਭਾਰਤ ਬਨਾਮ ਬੰਗਲਾਦੇਸ਼ ਵਨਡੇ ਸੀਰੀਜ਼ ਮੈਚ ਦੂਜਾ: ਬੰਗਲਾਦੇਸ਼ ਨੂੰ 52 ਦੌੜਾਂ ‘ਤੇ ਤੀਜਾ ਝਟਕਾ
ਚੰਡੀਗੜ੍ਹ, 7ਦਸੰਬਰ(ਵਿਸ਼ਵ ਵਾਰਤਾ)-ਭਾਰਤ-ਬੰਗਲਾਦੇਸ਼ ਵਨਡੇ ਸੀਰੀਜ਼ ਦਾ ਦੂਜਾ ਮੈਚ ਅੱਜ ਮੀਰਪੁਰ ‘ਚ ਖੇਡਿਆ ਜਾ ਰਿਹਾ ਹੈ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।
ਬੰਗਲਾਦੇਸ਼ੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 13.1 ਓਵਰਾਂ ‘ਚ ਤਿੰਨ ਵਿਕਟਾਂ ‘ਤੇ 52 ਦੌੜਾਂ ਬਣਾਈਆਂ। ਸ਼ਾਕਿਬ ਅਲ ਹਸਨ ਕਰੀਜ਼ ‘ਤੇ ਹਨ। ਨਜਮੁਲ ਹਸਨ ਸ਼ਾਂਤੋ 21 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੂੰ ਉਮਰਾਨ ਮਲਿਕ ਨੇ ਕਲੀਨ ਬੋਲਡ ਕੀਤਾ।
ਇਸ ਤੋਂ ਪਹਿਲਾਂ ਮੁਹੰਮਦ ਸਿਰਾਜ ਨੇ ਕਪਤਾਨ ਲਿਟਨ ਦਾਸ (7) ਨੂੰ ਬੋਲਡ ਤੇ ਅਨਾਮੁਲ ਹੱਕ ਨੂੰ ਐੱਲ.ਬੀ.ਡਬਲਯੂ.ਕੀਤਾ। ਹੁਣ ਤੱਕ ਮੈਚ ਵਿੱਚ ਸਿਰਾਜ ਨੇ 2 ਅਤੇ ਉਮਰਾਨ ਨੇ ਇਕ ਵਿਕਟ ਹਾਸਲ ਕੀਤੀ।