ਭਾਰਤ ਬਨਾਮ ਬੰਗਲਾਦੇਸ਼ ਵਨਡੇ ਸੀਰੀਜ਼ ਮੈਚ ਦੂਜਾ ; ਸਿਰਾਜ ਨੇ ਟੀਮ ਇੰਡੀਆ ਨੂੰ ਦਵਾਈ ਪਹਿਲੀ ਸਫਲਤਾ
ਜਾਣੋ, ਕਿਹੜੇ ਬੱਲੇਬਾਜ਼ ਨੂੰ ਦਿਖਾਇਆ ਪਵੇਲੀਅਨ ਦਾ ਰਸਤਾ
ਚੰਡੀਗੜ੍ਹ, 7ਦਸੰਬਰ(ਵਿਸ਼ਵ ਵਾਰਤਾ)-ਭਾਰਤ-ਬੰਗਲਾਦੇਸ਼ ਵਨਡੇ ਸੀਰੀਜ਼ ਦਾ ਦੂਜਾ ਮੈਚ ਅੱਜ ਮੀਰਪੁਰ ‘ਚ ਖੇਡਿਆ ਜਾ ਰਿਹਾ ਹੈ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।
ਮੇਜ਼ਬਾਨ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 6 ਓਵਰਾਂ ‘ਚ ਇਕ ਵਿਕਟ ‘ਤੇ 28 ਦੌੜਾਂ ਬਣਾਈਆਂ। ਕਪਤਾਨ ਲਿਟਨ ਦਾਸ ਅਤੇ ਨਜਮੁਲ ਹੁਸੈਨ ਸ਼ਾਂਤੋ ਕਰੀਜ਼ ‘ਤੇ ਹਨ। ਅਨਾਮੁਲ ਹੱਕ ਜਿਸ ਨੇ 11 ਦੌੜਾਂ ਬਣਾਈਆਂ ,ਨੂੰ ਮੁਹੰਮਦ ਸਿਰਾਜ ਨੇ ਐਲ.ਬੀ.ਡਬਲਯੂ. ਕੀਤਾ।