ਭਾਰਤ ਬਨਾਮ ਨਿਊਜ਼ੀਲੈਂਡ ਪਹਿਲਾ ਵਨਡੇ ਮੈਚ: ਟੀਮ ਇੰਡੀਆ ਨੇ ਜਿੱਤਿਆ ਟਾਸ
ਚੰਡੀਗੜ੍ਹ 18 ਜਨਵਰੀ(ਵਿਸ਼ਵ ਵਾਰਤਾ)-ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਵਨਡੇ ਸੀਰੀਜ਼ ਦਾ ਪਹਿਲਾ ਮੈਚ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਟੀਮ ਇੰਡੀਆ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤੀ ਪਾਰੀ ਦੀ ਸ਼ੁਰੂਆਤ ਕਰਨ ਲਈ ਕਪਤਾਨ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਮੈਦਾਨ ‘ਤੇ ਉਤਰੇ ਹਨ। ਟੀਮ ਇੰਡੀਆ ਤਿੰਨ ਬਦਲਾਅ ਦੇ ਨਾਲ ਮੈਦਾਨ ‘ਤੇ ਉਤਰੀ ਹੈ। ਹਾਰਦਿਕ ਪੰਡਯਾ ਨੂੰ ਵਾਪਸ ਟੀਮ ਵਿੱਚ ਜਗ੍ਹਾ ਮਿਲੀ ਹੈ। ਸ਼ਾਰਦੁਲ ਠਾਕੁਰ ਵੀ ਵਾਪਸੀ ਕਰ ਰਹੇ ਹਨ। ਸੂਰਿਆਕੁਮਾਰ ਯਾਦਵ ਅਤੇ ਈਸ਼ਾਨ ਕਿਸ਼ਨ ਵੀ ਖੇਡਣਗੇ।
ਦੋਵਾਂ ਟੀਮਾਂ ਦੇ ਪਲੇਇੰਗ-11
ਭਾਰਤ: ਰੋਹਿਤ ਸ਼ਰਮਾ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਈਸ਼ਾਨ ਕਿਸ਼ਨ, ਹਾਰਦਿਕ ਪੰਡਯਾ, ਵਾਸ਼ਿੰਗਟਨ ਸੁੰਦਰ, ਸ਼ਾਰਦੁਲ ਠਾਕੁਰ, ਕੁਲਦੀਪ ਯਾਦਵ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ।
ਨਿਊਜ਼ੀਲੈਂਡ: ਫਿਨ ਐਲਨ, ਡਵੇਨ ਕੋਨਵੇ, ਹੈਨਰੀ ਨਿਕੋਲਸ, ਡੇਰਿਲ ਮਿਸ਼ੇਲ, ਟੌਮ ਲੈਥਮ (ਸੀ), ਗਲੇਨ ਫਿਲਿਪਸ, ਮਾਈਕਲ ਬ੍ਰੇਸਵੈਲ, ਮਿਸ਼ੇਲ ਸੈਂਟਨਰ, ਹੈਨਰੀ ਸ਼ਿਪਲੇ, ਲੋਕੀ ਫਰਗੂਸਨ, ਬਲੇਅਰ ਟੇਕਨਰ।