ਭਾਰਤ ਤੋਂ ਡਰਿਆ ਚੀਨ, ਰੱਖਿਆ ਬਜਟ ‘ਚ ਕੀਤਾ ਭਾਰੀ ਵਾਧਾ

144
Advertisement


ਬੀਜਿੰਗ, 5 ਮਾਰਚ : ਚੀਨ ਤੇ ਭਾਰਤ ਵਿਚਾਲੇ ਪਿਛਲੇ ਸਮੇਂ ਦੌਰਾਨ ਮਾਹੌਲ ਗਰਮ ਰਿਹਾ ਹੈ। ਹੁਣ ਚੀਨ ਨੇ ਆਪਣੇ ਰੱਖਿਆ ਬਜਟ ‘ਚ ਭਾਰੀ ਵਾਧਾ ਕੀਤਾ ਹੈ। ਉਸ ਨੇ ਇਸ ਵਰ੍ਹੇ ਲਈ 175 ਅਰਬ ਡਾਲਰ ਦੇ ਰੱਖਿਆ ਬਜਟ ਦਾ ਐਲਾਨ ਕੀਤਾ ਹੈ। ਇਹ ਭਾਰਤ ਦੇ ਰੱਖਿਆ ਬਜਟ ਤੋਂ ਕਰੀਬ ਤਿੰਨ ਗੁਣਾ ਜ਼ਿਆਦਾ ਹੈ। ਚੀਨ ਨੇ ਆਪਣੀ ਫ਼ੌਜ ਦੇ ਆਧੁਨਿਕੀਕਰਨ ਨੂੰ ਤੇਜ਼ ਕਰਨ ਲਈ ਰੱਖਿਆ ਖ਼ਰਚ ‘ਚ ਵਾਧਾ ਕੀਤਾ ਹੈ।

ਅਮਰੀਕਾ ਤੋਂ ਬਾਅਦ ਚੀਨ ਰੱਖਿਆ ਖ਼ਰਚ ਕਰਨ ਵਾਲਾ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਅਮਰੀਕਾ ‘ਚ 2019 ਲਈ 868 ਅਰਬ ਡਾਲਰ ਦੇ ਰੱਖਿਆ ਬਜਟ ਦੀ ਮੰਗ ਕੀਤੀ ਗਈ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਦੀ ਫ਼ੌਜ ਨੂੰ ਅਤੀ ਆਧੁਨਿਕ ਬਣਾਉਣ ‘ਤੇ ਫੋਕਸ ਨੂੰ ਵੇਖਦੇ ਹੋਏ ਰੱਖਿਆ ਬਜਟ ਨੂੰ ਵਧਾਇਆ ਗਿਆ।

Advertisement

LEAVE A REPLY

Please enter your comment!
Please enter your name here