ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਦੂਜਾ ਟੈਸਟ ਥੋੜ੍ਹੀ ਦੇਰ ‘ਚ
ਪੜ੍ਹੋ, ਦੱਖਣੀ ਅਫਰੀਕਾ ਨੇ ਟਾੱਸ ਜਿੱਤ ਕੇ ਲਿਆ ਕਿਹੜਾ ਫੈਸਲਾ
ਚੰਡੀਗੜ੍ਹ, 3ਜਨਵਰੀ(ਵਿਸ਼ਵ ਵਾਰਤਾ)- ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਟੈਸਟ ਸੀਰੀਜ਼ ਦਾ ਦੂਜਾ ਮੈਚ ਅੱਜਕੇਪਟਾਊਨ ਦੇ ਨਿਊਲੈਂਡਸ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਦੂਜੇ ਟੈਸਟ ‘ਚ ਦੱਖਣੀ ਅਫਰੀਕਾ ਦੀ ਕਪਤਾਨੀ ਡੀਨ ਐਲਗਰ ਕਰ ਰਹੇ ਹਨ। ਉਹ ਆਪਣੇ ਕਰੀਅਰ ਦਾ ਆਖਰੀ ਮੈਚ ਖੇਡ ਰਹੇ ਹਨ, ਉਨ੍ਹਾਂ ਨੇ ਸੀਰੀਜ਼ ਤੋਂ ਪਹਿਲਾਂ ਹੀ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ।
ਦੱਸ ਦਈਏ ਕਿ ਦੱਖਣੀ ਅਫਰੀਕਾ ਪਹਿਲਾ ਮੈਚ ਜਿੱਤ ਕੇ ਸੀਰੀਜ਼ ‘ਚ 1-0 ਨਾਲ ਅੱਗੇ ਹੈ। ਇਸ ਲਈ ਸੀਰੀਜ਼ ਡਰਾਅ ਕਰਨ ਲਈ ਭਾਰਤੀ ਟੀਮ ਲਈ ਇਹ ਮੈਚ ਜਿੱਤਣਾ ਜ਼ਰੂਰੀ ਹੈ। ਦੋਵਾਂ ਟੀਮਾਂ ਲਈ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ.ਟੀ.ਸੀ.) ਦੇ ਫਾਈਨਲ ਵਿੱਚ ਪਹੁੰਚਣ ਲਈ ਵੀ ਇਹ ਮੈਚ ਮਹੱਤਵਪੂਰਨ ਹੈ।