ਕੇਪ ਟਾਊਨ, 8 ਜਨਵਰੀ – ਕੇਪ ਟਾਊਨ ਟੈਸਟ ਮੈਚ ਵਿਚ ਅੱਜ ਚੌਥੇ ਦਿਨ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡ ਸ਼ੁਰੂ ਹੋ ਚੁੱਕੀ ਹੈ| ਖਬਰ ਲਿਖੇ ਜਾਣ ਤੱਕ ਦੱਖਣੀ ਅਫਰੀਕਾ ਨੇ 67 ਦੌੜਾਂ ਉਤੇ ਤਿੰਨ ਵਿਕਟਾਂ ਗਵਾ ਦਿੱਤੀਆਂ ਸਨ| ਮਾਰਕਰਾਮ ਤੇ ਐਲਗਰ ਨੇ ਕ੍ਰਮਵਾਰ 34 ਤੇ 25 ਦੌੜਾਂ ਬਣਾਈਆਂ, ਜਦੋਂ ਕਿ ਹਾਸ਼ਿਮ ਅਮਲਾ 4 ਦੌੜਾਂ ਬਣਾ ਕੇ ਆਊਟ ਹੋਏ|
ਹਾਰਦਿਕ ਪਾਂਡਿਆ ਨੇ 2 ਵਿਕਟਾਂ ਲਈਆਂ, ਜਦੋਂ ਕਿ ਅਮਲਾ ਨੂੰ ਸ਼ਮੀ ਨੇ ਆਊਟ ਕੀਤਾ| ਦੱਖਣੀ ਅਫਰੀਕਾ ਦੀ ਕੁੱਲ ਬੜਤ 144 ਦੌੜਾਂ ਦੀ ਹੋ ਚੁੱਕੀ ਹੈ|
ਦੱਸਣਯੋਗ ਹੈ ਕਿ ਮੀਂਹ ਕਾਰਨ ਤੀਸਰੇ ਦਿਨ ਦੀ ਖੇਡ ਨਹੀਂ ਹੋ ਸਕੀ ਸੀ|
Cricket news: ਸਾਬਕਾ ਬੱਲੇਬਾਜ਼ ਉਥੱਪਾ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ
Cricket news: ਸਾਬਕਾ ਬੱਲੇਬਾਜ਼ ਉਥੱਪਾ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਜਾਣੋ ਕੀ ਹੈ ਇਲਜ਼ਾਮ? ਨਵੀ ਦਿੱਲੀ, 21 ਦਸੰਬਰ: ਭਾਰਤੀ ਟੀਮ ਦੇ...