ਭਾਰਤ ਜੋੜੋ ਨਿਆਏ ਯਾਤਰਾ ਦਾ ਅੱਜ ਸੱਤਵਾਂ ਦਿਨ
ਚੰਡੀਗੜ੍ਹ,20ਜਨਵਰੀ(ਵਿਸ਼ਵ ਵਾਰਤਾ) ਕਾਂਗਰਸ ਦੀ ਭਾਰਤ ਜੋੜੋ ਨਿਆਏ ਯਾਤਰਾ ਦਾ ਅੱਜ ਸੱਤਵਾਂ ਦਿਨ ਹੈ। ਇਹ ਯਾਤਰਾ ਸ਼ਨੀਵਾਰ ਨੂੰ ਅਰੁਣਾਚਲ ਪ੍ਰਦੇਸ਼ ‘ਚ ਪ੍ਰਵੇਸ਼ ਕਰੇਗੀ, ਜਿੱਥੋਂ ਐਤਵਾਰ ਨੂੰ ਵਾਪਸ ਅਸਾਮ ਪਰਤੇਗੀ। ਇਸ ਤੋਂ ਪਹਿਲਾਂ ਛੇਵੇਂ ਦਿਨ ਰਾਹੁਲ ਨੇ ਅਸਾਮ ਦੇ ਲਖੀਮਪੁਰ ਜ਼ਿਲ੍ਹੇ ਦੇ ਗੋਗਾਮੁਖ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਆਰਐਸਐਸ ਦਿੱਲੀ ਤੋਂ ਭਾਰਤ ‘ਤੇ ਰਾਜ ਕਰਨਾ ਚਾਹੁੰਦੇ ਹਨ, ਜਦਕਿ ਕਾਂਗਰਸ ਸਥਾਨਕ ਪ੍ਰਸ਼ਾਸਨ ਦਾ ਸਮਰਥਨ ਕਰਦੀ ਹੈ। ਸ਼ੁੱਕਰਵਾਰ ਨੂੰ ਰਾਹੁਲ ਬ੍ਰਹਮਪੁੱਤਰ ਨਦੀ ‘ਚ ਕਿਸ਼ਤੀ ‘ਚ ਬੈਠੇ ਸਨ। ਜੋਰਹਾਟ ਤੋਂ ਉਹ ਦੁਨੀਆ ਦੇ ਸਭ ਤੋਂ ਵੱਡੇ ਨਦੀ ਟਾਪੂ ਮਾਜੁਲੀ ਪਹੁੰਚੇ। ਉਥੋਂ ਯਾਤਰਾ ਸੜਕੀ ਰਸਤੇ ਗੋਗਾਮੁਖ ਪਹੁੰਚੀ।