ਭਾਰਤ ਜੋੜੋ ਨਿਆਏ ਯਾਤਰਾ ਦਾ ਅੱਜ ਛੇਵਾਂ ਦਿਨ
ਚੰਡੀਗੜ੍ਹ,19ਜਨਵਰੀ(ਵਿਸ਼ਵ ਵਾਰਤਾ)- ਕਾਂਗਰਸ ਦੀ ਭਾਰਤ ਜੋੜੋ ਨਿਆਏ ਯਾਤਰਾ ਦਾ ਅੱਜ ਛੇਵਾਂ ਦਿਨ ਹੈ। ਯਾਤਰਾ ਅੱਜ ਅਸਾਮ ਵਿੱਚ ਹੀ ਅੱਗੇ ਵਧੇਗੀ। ਰਾਹੁਲ ਨੇ ਅੱਜ ਬ੍ਰਹਮਪੁੱਤਰ ਨਦੀ ਦੀ ਯਾਤਰਾ ਕੀਤੀ। ਉਹ ਦੁਨੀਆ ਦੇ ਸਭ ਤੋਂ ਵੱਡੇ ਨਦੀ ਟਾਪੂ ਮਾਜੁਲੀ ਪਹੁੰਚਣਗੇ। ਦੱਸ ਦਈਏ ਕਿ ਵੀਰਵਾਰ 18 ਜਨਵਰੀ ਨੂੰ ਇਹ ਯਾਤਰਾ ਨਾਗਾਲੈਂਡ ਤੋਂ ਅਸਾਮ ਪਹੁੰਚੀ। ਰਾਹੁਲ ਨੇ ਇੱਥੇ ਸ਼ਿਵਸਾਗਰ ਜ਼ਿਲ੍ਹੇ ਵਿੱਚ ਆਮ ਸਭਾ ਨੂੰ ਸੰਬੋਧਨ ਕੀਤਾ। ਰਾਹੁਲ ਨੇ ਕਿਹਾ- ਭਾਜਪਾ ਅਤੇ ਆਰਐਸਐਸ ਦੇਸ਼ ਵਿੱਚ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਅਨਿਆਂ ਕਰ ਰਹੇ ਹਨ। ਭਾਰਤ ਜੋੜਾ ਨਿਆਏ ਯਾਤਰਾ ਦਾ ਟੀਚਾ ਹਰ ਧਰਮ ਅਤੇ ਹਰ ਜਾਤ ਦੇ ਲੋਕਾਂ ਨੂੰ ਇਕਜੁੱਟ ਕਰਨਾ ਹੈ ਅਤੇ ਇਸ ਬੇਇਨਸਾਫ਼ੀ ਵਿਰੁੱਧ ਲੜਨਾ ਵੀ ਹੈ।