ਭਾਰਤੀ ਹਵਾਈ ਸੈਨਾ ਦਾ ਏਅਰ ਸ਼ੋਅ ਅੱਜ ਪਹਿਲੀ ਵਾਰ ਹੋਵੇਗਾ ਜੰਮੂ ‘ਚ
ਚੰਡੀਗੜ੍ਹ,21ਸਤੰਬਰ(ਵਿਸ਼ਵ ਵਾਰਤਾ)- ਜੰਮੂ ਏਅਰਫੋਰਸ ਸਟੇਸ਼ਨ ‘ਤੇ ਅੱਜ ਭਾਰਤੀ ਹਵਾਈ ਸੈਨਾ (IAF) ਦਾ ਏਅਰ ਸ਼ੋਅ ਹੋਵੇਗਾ। ਦੱਸ ਦਈਏ ਕਿ ਇਹ ਏਅਰ ਸ਼ੋਅ ਜੰਮੂ-ਕਸ਼ਮੀਰ ਦੇ ਦੇਸ਼ ਨਾਲ 76ਵੇਂ ਰਲੇਵੇਂ ਦੇ ਦਿਨ ਦੀ ਯਾਦ ਵਿਚ ਜੰਮੂ ਵਿਚ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਏਅਰ ਸ਼ੋਅ ਨੂੰ ਆਮ ਲੋਕ ਵੀ ਦੇਖ ਸਕਣਗੇ। ਜੰਮੂ ਦੇ ਲੋਕ ਆਪਣੇ ਘਰਾਂ ਦੀਆਂ ਛੱਤਾਂ ‘ਤੇ ਬੈਠ ਕੇ ਸ਼ੋਅ ਦੇਖ ਸਕਦੇ ਹਨ। 20 ਸਤੰਬਰ ਨੂੰ ਭਾਰਤੀ ਹਵਾਈ ਸੈਨਾ ਦੇ ਜਵਾਨਾਂ ਨੇ ਵੀ ਇਸ ਸ਼ੋਅ ਲਈ ਰਿਹਰਸਲ ਕੀਤੀ। ਇਸ ਵਿੱਚ ਸੂਰਿਆ ਕਿਰਨ ਐਰੋਬੈਟਿਕ ਟੀਮ ਹਾਕ ਐਮਕੇ 132 ਏਅਰਕ੍ਰਾਫਟ ਨਾਲ ਦੇਸ਼ ਦੀ ਤਾਕਤ ਦਿਖਾਏਗੀ। ਇਸ ਤੋਂ ਇਲਾਵਾ ਏਅਰ ਵਾਰੀਅਰ ਡ੍ਰਿਲ ਟੀਮ, ਗਲੈਕਸੀ ਡੇਅਰਡੇਵਿਲ ਸਕਾਈ ਡਾਈਵਿੰਗ ਟੀਮ ਦੇ ਨਾਲ-ਨਾਲ ਐਮ.ਆਈ.-17 ਹੈਲੀਕਾਪਟਰਾਂ ਦੀ ਡਿਸਪਲੇਅ ਅਸਮਾਨ ਵਿੱਚ ਪ੍ਰਦਰਸ਼ਨ ਕਰੇਗੀ। ਮਿਲੀ ਜਾਣਕਾਰੀ ਅਨੁਸਾਰ ਸ਼ੋਅ ਵਿੱਚ ਭਾਰਤੀ ਹਵਾਈ ਸੈਨਾ ਦਾ ਏਅਰ ਵਾਰੀਅਰ ਸਿੰਫਨੀ ਆਰਕੈਸਟਰਾ ਵੀ ਪ੍ਰਦਰਸ਼ਨ ਕਰੇਗਾ।