ਭਾਜਪਾ ਨੂੰ ਲੱਗਿਆ ਵੱਡਾ ਝਟਕਾ
ਰੋਬਿਨ ਸਾਂਪਲਾ ਹੋਏ ‘ਆਪ’ ‘ਚ ਸ਼ਾਮਿਲ
ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਸਵਾਗਤ
ਚੰਡੀਗੜ੍ਹ, 23ਅਪ੍ਰੈਲ(ਵਿਸ਼ਵ ਵਾਰਤਾ)- ਲੋਕ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਵਿੱਚ ਦਲ-ਬਦਲੀ ਦਾ ਦੌਰ ਚੱਲ ਰਿਹਾ ਹੈ। ਜਿਸ ਦੇ ਚਲਦਿਆਂ ਅੱਜ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ, ਭਾਜਪਾ SC ਮੋਰਚਾ ਦੇ ਮੀਤ ਪ੍ਰਧਾਨ ਰੋਬਿਨ ਸਾਂਪਲਾ ਨੇ ਭਾਜਪਾ ਨੂੰ ਛੱਡ ‘ਆਪ’ ਦਾ ਪੱਲਾ ਫੜ੍ਹ ਲਿਆ ਹੈ। ਰੋਬਿਨ ਸਾਂਪਲਾ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਵਿੱਚ ਸਵਾਗਤ ਕੀਤਾ। ਆਪ ਵੱਲੋਂ ਇਹ ਜਾਣਕਾਰੀ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਹੈ। ਪੋਸਟ ਵਿੱਚ ਲਿਖਿਆ ਗਿਆ ਹੈ “ਜਲੰਧਰ ‘ਚ ਤਕੜਾ ਹੋਇਆ AAP ਦਾ ਪਰਿਵਾਰ ✌️ CM@BhagwantMann ਜੀ ਦੀ ਅਗਵਾਈ ‘ਚ ਤੇ ਵਿਧਾਇਕ @ramanarora_jal ਜੀ ਦੀ ਮੌਜੂਦਗੀ ‘ਚ ਭਾਜਪਾ SC ਮੋਰਚਾ ਦੇ ਮੀਤ ਪ੍ਰਧਾਨ ਰੌਬਿਨ ਸਾਂਪਲਾ ਭਾਜਪਾ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਲ ਪਾਰਟੀ ‘ਚ ਜੀ ਆਇਆਂ ਨੂੰ..”
https://x.com/AAPPunjab/status/1782681596619067809?t=Cm0IaYMB3NvjP8KItsbAQw&s=08