ਭਾਜਪਾ ਦੀ ‘ਨਵਾਂ ਭਾਰਤ ਸੰਕਲਪ ਯਾਤਰਾ’ ਕੱਲ੍ਹ ਤੋਂ

932
Advertisement

ਚੰਡੀਗੜ੍ਹ, 21 ਅਗਸਤ (ਵਿਸ਼ਵ ਵਾਰਤਾ)- ਪ੍ਰਧਾਨਮੰਤਰੀ ਨਰਿੰਦਰ ਮੋਦੀ ਜੀ ਦੇ ਸੱਦੇ ‘ਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਦੀ ਅਗੁਵਾਈ ਵਿਚ ਆਯੋਜਿਤ ਨਵਾਂ ਭਾਰਤ ਸੰਕਲਪ ਯਾਤਰਾ ਅੱਜ (22 ਅਗਸਤ) ਜਲਿਆਂਵਾਲਾ ਬਾਗ ਤੋਂ ਸ਼ਹੀਦਾਂ ਨੂੰ ਨਮਨ ਕਰਕੇ ਸ਼ੁਰੂ ਹੋਵੇਗੀ, ਉਥੇ ਤੋਂ ਤਿਰੰਗਾ ਹੱਥ ਵਿਚ ਲੈਕੇ ਸੈਂਕੜਿਆਂ ਵਰਕਰਾਂ ਦੇ ਨਾਲ ਸਾਂਪਲਾ ਸ਼੍ਰੀ ਮਦਨ ਲਾਲ ਢੀਂਗਰਾ ਦੇ ਸਮਾਰਕ ਤੱਕ ਪੈਦਲ ਮਾਰਚ ਕਰਣਗੇਂ। ਉਥੇ ਪਹਿਲਾਂ ਤੋਂ ਪਹੁੰਚੇ ਭਾਰਤ ਸੰਕਲਪ ਰੱਥ ਤੋਂ ਲੋਕਾਂ ਨੂੰ ਸੰਬੋਧਨ ਕਰਣਗੇਂ। ਇਸ ਮੌਕੇ ‘ਤੇ ਉਨ੍ਹਾਂ ਦੇ ਨਾਲ ਸ਼੍ਰੀਮੋਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਅਤੇ ਮਜੀਠਾ ਤੋਂ ਵਿਧਾਇਕ ਬਿਕਰਮਜੀਤ ਸਿੰਘ ਮਜੀਠੀਆ, ਕੌਮੀ ਸਕੱਤਰ ਤਰੁਣ ਚੁੱਘ, ਪੰਜਾਬ ਭਾਜਪਾ ਦੇ ਸੰਗਠਨ ਮਹਾਮੰਤਰੀ ਦਿਨੇਸ਼ ਕੁਮਾਰ, ਅਮ੍ਰਿਤਸਰ ਦੇ ਮੇਅਰ ਬਖਸ਼ੀਰਾਮ ਅਰੋੜਾ, ਅਮ੍ਰਿਤਸਰ ਦੇ ਜਿਲਾ ਪ੍ਰਧਾਨ ਰਾਜੇਸ਼ ਹਨੀ, ਸਾਬਕਾ ਮੰਤਰੀ ਅਨਿਲ ਜੋਸ਼ੀ ਅਤੇ ਡਾ. ਬਲਦੇਵ ਚਾਵਲਾ, ਸੂਬਾ ਜਨਰਲ ਸਕੱਤਰ ਕੇਵਲ ਕੁਮਾਰ ਤੇ ਮਨਜੀਤ ਸਿੰਘ ਰਾਏ, ਸੀਨੀਅਰ ਭਾਜਪਾ ਆਗੂ ਰਾਕੇਸ਼ ਗਿਲ ਆਦਿ ਮੌਜੂਦ ਰਹਿਣਗੇਂ। ਇਹ ਯਾਤਰਾ ਦੋ ਦਿਨ੍ਹਾਂ ਦੇ ਅੰਦਰ ਗੁਰਦਾਸਪੂਰ ਲੋਕਸਭਾ ਦੇ 9 ਵਿਧਾਨਸਭਾ ਵਿਚ 32 ਪ੍ਰੋਗਰਾਮ ਕਰਦੀ ਹੋਈ, ਪੰਜਾਬ-ਜੰਮੂ ਬਾਰਡਰ ‘ਤੇ ਸਥਿੱਤ ਮਾਧੋਪੁਰ ਵਿਚ ਜਾਕੇ ਸੰਪਨ ਹੋਵੇਗੀ।
ਅਮ੍ਰਿਤਸਰ ਤੋਂ ਨਿਕਲਕੇ ਇਹ ਯਾਤਰਾ ਪਹਿਲੇ ਦਿਨ ਅਮ੍ਰਿਤਸਰ ਜਿਲੇ ਦੇ ਨੰਗਲੀ ਭੱਠਾ, ਬੱਲ ਖੁਰਦ, ਸੋਇਆਂ ਕਲਾਂ, ਚੇਤਨਪੁਰਾ, ਮਾਧੀਪੁਰ ਕਰਾਸ ਅਤੇ ਨਵਾਂਪਿੰਡ ਤੋਂ ਹੁੰਦੇ ਹੋਏ ਜਿਲਾ ਗੁਰਦਾਸਪੂਰ ਵਿਚ ਪ੍ਰਵੇਸ਼ ਕਰੇਗੀ। ਜਿਲਾ ਗੁਰਦਾਸਪੂਰ ਵਿਚ ਪਹਿਲੀ ਜਨਸਭਾ ਫਤਿਹਗੜ੍ਹ ਚੂੜੀਆਂ ਦੇ ਤਜਿੰਦਰ ਪੈਲੇਸ ਵਿਚ ਸ਼ਹੀਦ ਭਗਤ ਸਿੰਘ ਦੇ ਬੁੱਤ ਨੂੰ ਮਾਲਾ ਅਰਪਿਤ ਕਰਨ ਮਗਰੋਂ ਹੋਵੇਗੀ। ਇਸ ਉਪਰੰਤ ਯਾਤਰਾ ਅਲੀਵਲ ਵਿਚ ਸੁਆਗਤ ਕਰਵਾਉਂਦੇ ਹੋਏ ਬਟਾਲਾ ਪਹੁੰਚੇਗੀ, ਜਿੱਥੇ ਚਾਰ ਸੁਆਗਤ, 3 ਸਭਾਵਾਂ ਕਰਨ ਤੋਂ ਬਾਅਦ ਡੇਰਾ ਬਾਬਾ ਨਾਨਕ ਸਥਿੱਤ ਸ਼੍ਰੀ ਦਰਬਾਰ ਸਾਹਿਬ ਵਿਚ ਮੱਥਾ ਟੇਕੇਗੀ। ਇਸ ਮਗਰੋਂ ਕਲਾਨੌਰ ਵਿਚ ਸੁਆਗਤ ਕਰਵਾਉਣ ਤੋਂ ਬਾਅਦ ਪ੍ਰਾਚੀਨ ਸ਼ਿਵ ਮੰਦਰ ਵਿਚ ਸਾਂਪਲਾ ਜੀ ਮੱਥਾ ਟੇਕਣਗੇਂ। ਇਸ ਤੋਂ ਬਾਅਦ ਗੁਰਦਾਸਪੂਰ ਵਿਚ ਸਭਾ ਹੋਵੇਗੀ, ਦੀਨਾਨਗਰ ਵਿਚ ਸਭਾ ਹੋਵੇਗੀ ਅਤੇ ਰਾਤ ਨੂੰ ਯਾਤਰਾ ਦੀਨਾਨਗਰ ਵਿਖੇ ਰੁਕੇਗੀ।
23 ਤਰੀਕ ਨੂੰ ਸਵੇਰੇ ਜਿਲਾ ਪਠਾਨਕੋਟ ਦੇ ਪਰਮਾਨੰਦਰ ਅੱਡਾ ਵਿਚ ਸੁਆਗਤ ਕਰਵਾਉਣ ਤੋਂ ਬਾਅਦ ਸਾਂਪਲਾ ਕਾਨਵਾਂ ਵਿਖੇ ਜਨਸਭਾ ਨੂੰ ਸੰਬੋਧਨ ਕਰਣਗੇਂ। ਇਸਤੋਂ ਬਾਅਦ ਮਲਿਕਪੂਰ ਚੌਕ, ਟੰਕ ਚੌਕ ਵਿਚ ਸੁਆਗਤ ਸਮਾਰੋਹ, ਪਠਾਨਕੋਟ ਵਿਚ ਕਬਾੜ ਧਰਮਸ਼ਾਲਾ ਵਿਚ ਜਨਸਭਾ ਨੂੰ ਸੰਬੋਧਨ ਕਰਨ ਤੋਂ ਬਾਅਦ ਹਜਾਰਾਂ ਸਕੂਟਰ, ਮੋਟਰਸਾਈਕਲ ਕਾਫਿਲੇ ਦੇ ਨਾਲ ਸੁਜਾਨਪੂਰ ਵਿਧਾਨਸਭਾ ਤੋਂ ਹੁੰਦੇ ਹੌਏ ਮਾਧੋਪੂਰ ਵਿਚ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਯਾਤਰਾ ਸੰਪਨ ਹੋਵੇਗੀ।

Advertisement

LEAVE A REPLY

Please enter your comment!
Please enter your name here