ਮਾਨਸਾ, 26 ਅਗਸਤ (ਵਿਸ਼ਵ ਵਾਰਤਾ)- ਮਾਲਵਾ ਪੱਟੀ ਵਿਚ ਖਾੜਕੂਵਾਦ ਤੋਂ ਬਾਅਦ ਪਹਿਲੀ ਵਾਰ ਲਗਾਤਾਰ ਦੋ ਦਿਨਾਂ ਲਈ ਪੈਪਸੂ ਰੋਡ ਟਰਾਂਸਪੋਰਟ ਕਾਰਪੋਰ੍ਹੇਨ (ਪੀ.ਆਰ.ਟੀ.ਸੀ), ਪੰਜਾਬ ਰੋਡਵੇਜ ਸਮੇਤ ਸਾਰੀਆਂ ਪ੍ਰਾਈਵੇਟ ਟਰਾਂਸਪੋਰਟ ਕੰਪਨੀਆਂ ਵੱਲੋਂ ਬੱਸ ਸੇਵਾ ਮੁਕੰਮਲ ਤੌਰ *ਤੇ ਬੰਦ ਕਰਨ ਨਾਲ ਲੋਕਾਂ ਨੂੰ ਸਭ ਤੋਂ ਵੱਡੀ ਮੁਸੀਬਤ ਝੱਲਣੀ ਪੈ ਰਹੀ ਹੈ| ਪੰਜਾਬ ਅਤੇ ਹਰਿਆਣਾ ਵਿਚ ਪਹਿਲੀ ਦਫਾ ਇਕੱਠੀਆਂ ਬੰਦ ਹੋਈਆਂ ਇਨ੍ਹਾਂ ਬੱਸਾਂ ਕਾਰਨ ਸਭ ਤੋਂ ਵੱਧ ਪ੍ਰ੍ਹੇਾਨੀ ਪੇਂਡੂ ਖੇਤਰ ਦੇ ਲੋਕਾਂ ਨੂੰ ਆ ਰਹੀ ਹੈ| ਇਸ ਖੇਤਰ ਵਿਚ ਲਗਾਤਾਰ ਰੇਲ ਗੱਡੀਆਂ ਦੇ ਬੰਦ ਹੋਣ ਕਾਰਨ ਲੋਕਾਂ ਨੂੰ ਦੂਹਰਾ ਜੋਖਮ ਝੱਲਣਾ ਪੈ ਰਿਹਾ ਹੈ| ਕਾਰਪੋਰ੍ਹੇਨ ਨੇ ਭਾਵੇਂ ਇਨ੍ਹਾਂ ਬੱਸਾਂ ਨੂੰ ਦੋ ਦਿਨਾਂ ਲਈ ਬੰਦ ਕੀਤਾ ਗਿਆ ਸੀ, ਪਰ ਜਿਵੇਂ^ਜਿਵੇਂ ਹੁਣ ਮਾਲਵਾ ਖੇਤਰ ਵਿਚ ਕਰਫਿਊ ਪੱਕੇ ਤੌਰ *ਤੇ ਖੁੱਲੇਗਾ, ਉਸੇ ਰੂਪ ਵਿਚ ਹੀ ਇਸ ਬੱਸ ਸੇਵਾ ਨੂੰ ਬਹਾਲ ਕੀਤੇ ਜਾਣ ਦੀ ਸਰਕਾਰੀ ਤੌਰ *ਤੇ ਸੂਚਨਾ ਪ੍ਰਾਪਤ ਹੋਈ ਹੈ|
ਜਿਕਰਯੋਗ ਹੈ ਕਿ ਪੀ.ਆਰ.ਟੀ.ਸੀ ਦੇ ਪ੍ਰਬੰਧਕਾਂ ਨੇ ਮਾਨਸਾ ਜਿਲ੍ਹੇ ਦੇ ਬੁਢਲਾਡਾ ਡਿਪੂ ਸਮੇਤ ਨਾਲ ਲੱਗਦੇ ਜਿਲ੍ਹਿਆਂ ਦੇ ਡਿਪੂ ਸੰਗਰੂਰ, ਬਰਨਾਲਾ ਅਤੇ ਬਠਿੰਡਾ ਵਿਚ ਇਸ ਸੇਵਾ ਨੂੰ ਬੰਦ ਕੀਤਾ ਗਿਆ ਸੀ, ਜਦੋਂ ਕਿ ਇਸ ਖੇਤਰ *ਚੋਂ ਹਰਿਆਣਾ ਦੇ ਸਿਰਸਾ ਸਮੇਤ ਰਤੀਆ, ਰੋੜੀ, ਕਾਲਿਆਂਵਾਲੀ ਸਮੇਤ ਡੱਬਵਾਲੀ ਦੇ ਅੰਤਰਰਾਜੀ ਰੂਟਾਂ ਉਤੇ ਬੱਸਾਂ ਚਲਾਉਣ ਤੋਂ ਛੁੱਟੀ ਕੀਤੀ ਗਈ ਸੀ|
ਮਾਨਸਾ ਦੀ ਜਿਲ੍ਹਾ ਪ੍ਰਾਈਵੇਟ ਟਰਾਂਸਪੋਰਟ ਅਪਰੇਟਰ ਐਸੋਸੀਏ੍ਹਨ ਨੇ ਹਾਲਤਾਂ ਨੂੰ ਠੀਕ ਨਾ ਮੰਨਦਿਆਂ ਕਾਰਪੋਰ੍ਹੇਨ ਤੋਂ ਬਾਅਦ ਆਪਣੀਆਂ ਬੱਸਾਂ ਨੂੰ ਬੰਦ ਕਰਨ ਦਾ ਨਿਰਣਾ ਲਿਆ ਹੋਇਆ ਹੈ, ਜਦੋਂ ਕਿ ਡੱਬਵਾਲੀ ਟਰਾਂਸਪੋਰਟ ਕੰਪਨੀ ਸਮੇਤ ਔਰਬਿਟ ਵੱਲੋਂ ਵੀ ਆਪਣੀਆਂ ਬੱਸਾਂ ਮਾਲਵਾ ਖੇਤਰ ਤੋਂ ਬਿਨਾਂ ਮਾਝੇ, ਦੁਆਬੇ ਅਤੇ ਚੰਡੀਗੜ੍ਹ ਵਾਲੇ ਰੂਟਾਂ ਉਤੇ ਬਕਾਇਦਾ ਬੰਦ ਰੱਖੀਆਂ ਹੋਈਆਂ ਹਨ| ਇਸ ਖੇਤਰ ਦੀਆਂ ਬਹੁਤੀਆਂ ਵੱਡੀਆਂ ਅਤੇ ਛੋਟੀਆਂ ਬੱਸਾਂ ਨੂੰ ਪੈਰਾ ਮਿਲਟਰੀ ਫੋਰਸ ਸਮੇਤ ਹੋਰ ਸੁਰੱਖਿਆ ਦਲਾਂ ਵੱਲੋਂ ਆਪਣੀ ਗਸਤ ਲਈ ਲਈਆਂ ਹੋਣ ਕਾਰਨ ਪਹਿਲਾਂ ਹੀ ਬੱਸਾਂ ਦੀ ਵੱਡੀ ਘਾਟ ਪੈਦਾ ਹੋ ਚੁੱਕੀ ਹੈ, ਪਰ ਪਿੰਡਾਂ *ਚ ਜਾਣ^ਆਉਣ ਵਾਲੀਆਂ ਬੱਸਾਂ ਟਰਾਂਸਪੋਰਟਰਾਂ ਵੱਲੋਂ ਡਰ ਕਾਰਨ ਨਹੀਂ ਚਲਾਈਆਂ ਜਾ ਰਹੀਆਂ ਹਨ|
ਇਸ ੍ਹਹਿਰ ਦੇ ਟਰਾਂਸਪੋਰਟਰਾਂ ਰਾਜ ਕੁਮਾਰ ਜਿੰਦਲ, ਗੁਰਪ੍ਰੀਤ ਸਿੰਘ ਚਹਿਲ, ਸੋਨੀ ਭੁੱਲਰ ਅਤੇ ਸੋਨੀ ਗਿੱਲ ਨੇ ਦੱਸਿਆ ਕਿ ਕਿਸੇ ਅਣਸੁਖਾਵੀਆਂ ਘਟਨਾਵਾਂ ਤੋਂ ਡਰਦਿਆਂ ਹੋਇਆਂ ਪ੍ਰ੍ਹਾ੍ਹਨ ਵੱਲੋਂ ਹੀ ਬੱਸਾਂ ਬੰਦ ਕਰਨ ਦੇ ਦਿੱਤੇ ਹੋਏ ਸੁਝਾਅ ਨੂੰ ਗੰਭੀਰਤਾ ਨਾਲ ਲੈਂਦਿਆਂ ਅਜਿਹੀਆਂ ਬੱਸਾਂ ਨੂੰ ਪੇਂਡੂ ਅਤੇ ੍ਹਹਿਰੀ ਰੂਟਾਂ ਉਤੇ ਬੰਦ ਰੱਖਿਆ ਜਾ ਰਿਹਾ ਹੈ| ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰ੍ਹਾ੍ਹਨ ਵੱਲੋਂ ਬੱਸਾਂ ਦੀ ਹਿਫਾਜਤ ਲਈ ਇਨ੍ਹਾਂ ਬੱਸਾਂ ਨੂੰ ਬੱਸ ਅੱਡੇ ਦੀ ਥਾਂ ਪੁਲੀਸ ਲਾਈਨ ਵਿਚ ਲਗਵਾਇਆ ਹੋਇਆ ਹੈ ਤਾਂ ਕਿ ਕੋਈ ੍ਹਰਾਰਤੀ ਅਨਸਰ ਮਾੜੀ ਕਾਰਵਾਈ ਨਾ ਕਰ ਸਕੇ| ਟਰਾਂਸਪੋਰਟਰਾਂ ਦਾ ਕਹਿਣਾ ਹੈ ਕਿ ਜਦੋਂ ਹੀ ਪ੍ਰ੍ਹਾ੍ਹਨ ਵੱਲੋਂ ਅਜਿਹੀਆਂ ਬੱਸਾਂ ਨੂੰ ਚਲਾਉਣ ਦੀ ਆਗਿਆ ਦਿੱਤੀ ਗਈ ਤਾਂ ਇਨ੍ਹਾਂ ਬੱਸਾਂ ਨੂੰ ਬਕਾਇਦਾ ਨਿਰਧਾਰਿਤ ਰੂਟਾਂ ਉਤੇ ਚਲਾਇਆ ਜਾਵੇਗਾ|
ਇਸੇ ਦੌਰਾਨ ਹੀ ਪੀ.ਆਰ.ਟੀ.ਸੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕਾਰਪੋਰ੍ਹੇਨ ਨੂੰ ਅਜਿਹੀਆਂ ਬੱਸਾਂ ਦੇ ਬੰਦ ਹੋਣ ਕਾਰਨ ਹਰ ਰੋਜ ਲਗਭਗ ਇਕ ਕਰੋੜ ਰੁਪਏ ਦਾ ਘਾਟਾ ਝੱਲਣਾ ਪੈ ਰਿਹਾ ਹੈ| ਉਸ ਅਧਿਕਾਰੀ ਦਾ ਇਹ ਵੀ ਕਹਿਣਾ ਹੈ ਕਿ ਕਾਰਪੋਰ੍ਹੇਨ ਨੇ ਹਰਿਆਣਾ ਸਮੇਤ ਦਿੱਲੀ ਅਤੇ ਰਾਜਸਥਾਨ ਨੂੰ ਆਪਣੀਆਂ ਬੱਸਾਂ ਬਕਾਇਦਾ ਬੰਦ ਕੀਤੀਆਂ ਹੋਈਆਾਂ ਹਨ|
ਉਧਰ ਰੇਲਵੇ ਸਟ੍ਹੇਨ ਉਪਰ ਲਗਾਤਾਰ ਦੋ ਦਿਨਾਂ ਤੋਂ ਚੁੱਪ ਪਸਰੀ ਹੋਈ ਹੈ, ਕੋਈ ਵੀ ਯਾਤਰੀਆਂ ਵਾਲੀ ਟਰੇਨ ਨਾ ਦਿੱਲੀ ਨੂੰ ਅਤੇ ਨਾ ਹੀ ਪੰਜਾਬ ਅਤੇ ਹਰਿਆਣਾ ਵਾਲੇ ਪਾਸੇ ਜਾ^ਆ ਰਹੀ ਹੈ|